ਗੈਜੇਟ ਡੈਸਕ– ਬਾਕੀ ਓ.ਐੱਸ. ਦੇ ਮੁਕਾਬਲੇ ਬਿਹਤਰ ਅਤੇ ਜ਼ਿਆਦਾ ਸੁਰੱਖਿਅਤ ਹੋਣ ਦੇ ਬਾਵਜੂਦ ਐਪਲ ਦਾ ਸਾਫਟਵੇਅਰ ਬਗਸ ਤੋਂ ਅਛੁਤਾ ਨਹੀਂ ਹੈ। ਕੁਝ ਮਹੀਨੇ ਪਹਿਲਾਂ ਐਪਲ ਆਈਫੋਨ ਦੇ ਫੇਸਟਾਈਮ ਫੀਚਰ ’ਚ ਇਕ ਪ੍ਰਾਈਵੇਸੀ-ਬ੍ਰੀਚਿੰਗ ਬਗ ਦਾ ਪਤਾ ਇਕ ਗੂਗਲ ਰਿਸਰਚਰ ਨੇ ਲਗਾਇਆ ਸੀ। ਪ੍ਰਾਈਵੇਸੀ ਨਾਲ ਜੁੜੀ ਇਸ ਖਾਮੀ ਦੇ ਦੂਰ ਹੋਣ ਤੋਂ ਬਾਅਦ ਹੁਣ iMessage ਐਪ ਨਾਲ ਜੁੜਿਆ ਇਕ ਬਗ ਸਾਹਮਣੇ ਆਇਆ ਹੈ ਅਤੇ ਇਸ ਬਗ ਕਾਰਨ ਆਈਫੋਨ ਪੂਰੀ ਤਰ੍ਹਾਂ ਬੇਕਾਰ ਹੋ ਸਕਦਾ ਹੈ। ਗੂਗਲ ਪ੍ਰਾਜੈੱਕਟ ਜ਼ੀਰੋ ਦੀ ਰਿਸਰਚਰ ਨੈਤਲੀ ਸਿਲਵਾਨੋਵਿਚ ਨੂੰ ਇਸ ਦਾ ਪਤਾ ਅਪ੍ਰੈਲ ’ਚ ਲੱਗਾ ਸੀ ਪਰ ਇਸ ਦਾ ਖੁਲਾਸਾ ਪਿਛਲੇ ਹਫਤੇ ਕੀਤਾ ਗਿਆ ਹੈ।
iMessage ਨਾਲ ਜੁੜਿਆ ਇਹ ਬਗ ਰਿਸੀਵ ਹੋਏ ਟੈਕਸਟ ਦੇ ਇਕ ਸੈੱਟ ਆਫ ਕਰੈਕਟਰਸ ਨੂੰ ਟ੍ਰਿਗਰ ਕਰ ਦਿੰਦਾ ਹੈ। ਇਸ ਦਾ ਸਿੱਧਾ ਅਸਰ ਆਈ.ਓ.ਐੱਸ. ਸਪ੍ਰਿੰਗਬੋਰਡ ’ਤੇ ਪੈਂਦਾ ਹੈ, ਜੋ ਯੂ.ਆਈ. ਨੂੰ ਸਕਰੀਨ ’ਤੇ ਦਿਖਾਈ ਦੇਣ ਤੋਂ ਰੋਕ ਦਿੰਦਾ ਹੈ ਅਤੇ ਆਈਫੋਨ ਕੰਮ ਕਰਨਾ ਬੰਦ ਕਰ ਦਿੰਦਾ ਹੈ। ਆਸਾਨ ਭਾਸ਼ਾ ’ਚ ਸਮਝੀਏ ਤਾਂ ਇਕ ਟੈਕਸਟ ਹੀ ਤੁਹਾਡੇ ਆਈਫੋਨ ਨੂੰ ਪੂਰੀ ਤਰ੍ਹਾਂ ਖਰਾਬ ਕਰਨ ਲਈ ਕਾਫੀ ਹੈ। ਅਜਿਹੀ ਹਾਲਤ ’ਚ ਕੀ ਕੀਤਾ ਜਾਵੇ, ਇਸ ’ਤੇ ਨੈਤਲੀ ਕਹਿੰਦੀ ਹੈ ਕਿ ਇਹ ਬਗ ਹਾਰਡ ਰੀਸੈੱਟ ਨਾਲ ਦੂਰ ਨਹੀਂ ਹੁੰਦਾ ਅਤੇ ਇਕ ਵਾਰ ਫੋਨ ਦੇ ਅਨਲੌਕ ਹੋਣ ਤੋਂ ਬਾਅਦ ਉਸ ਨੂੰ ਖਰਾਬ ਕਰ ਦਿੰਦਾ ਹੈ।
ਇੰਝ ਕਰੋ ਫਿਕਸ
ਅਜਿਹੇ ’ਚ ਜੇਕਰ ਆਈਫੋਨ ’ਤੇ ਇਸ ਬੰਗ ਦਾ ਅਸਰ ਹੋਇਆ ਹੈ ਤਾਂ ਫੋਨ ਨੂੰ ਰੀਸਟੋਰ ਕਰਨਾ ਹੀ ਇਕਲੌਤਾ ਆਪਸ਼ਨ ਬਚਦਾ ਹੈ। ਇਸ ਲਈ ਆਪਣੇ ਆਈਫੋਨ ਨੂੰ ਰਿਕਵਰੀ ’ਚ ਰੀਬੂਟ ਕਰਨ ਤੋਂ ਬਾਅਦ ਰੀਸਟੋਰ ਕਰਨਾ ਹੋਵੇਗਾ। ਹਾਲਾਂਕਿ, ਅਜਿਹੀ ਹਾਲਤ ’ਚ ਤੁਹਾਡੇ ਫੋਨ ’ਚ ਸਟੋਰ ਸਾਰਾ ਡਾਟਾ ਡਿਲੀਟ ਹੋ ਜਾਵੇਗਾ। ਜੇਕਰ ਤੁਹਾਡੇ ਕੋਲ ਉਸ ਦਾ ਬੈਕਅਪ ਨਹੀਂ ਹੈ ਤਾਂ ਡਾਟਾ ਰੀਸਟੋਰ ਕਰਨ ਦਾ ਆਪਸ਼ਨ ਵੀ ਨਹੀਂ ਬਚੇਗਾ। ਰਿਸਰਚਰ ਨੇ ਇਸ ਬਗ ਦਾ ਖੁਲਾਸਾ ਕਰਨ ਤੋਂ ਪਹਿਲਾਂ ਪੂਰਾ ਸਮਾਂ ਲਿਆ, ਜਿਸ ਨਾਲ ਐਪਲ ਇਸ ਨੂੰ ਆਪਣੇ ਵਲੋਂ ਪਹਿਲਾਂ ਹੀ ਫਿਕਸ ਕਰ ਸਕੇ। ਰਿਪੋਰਟਾਂ ਦੀ ਮੰਨੀਏ ਤਾਂ ਐਪਲ ਨੇ ਮਈ ’ਚ ਆਈ.ਓ.ਐੱਸ. 12.3 ਅਪਡੇਟ ’ਚ ਇਸ ਨੂੰ ਫਿਕਸ ਵੀ ਕਰ ਦਿੱਤਾ ਹੈ।
ਜੇਕਰ ਤੁਹਾਡੇ ਆਈ.ਓ.ਐੱਸ. ਡਿਵਾਈਸ ’ਚ ਆਟੋਮੈਟਿਕ ਅਪਡੇਟ ਸੈਟਿੰਗ ਇਨੇਬਲ ਹੈ ਤਾਂ ਸੰਭਵ ਹੈ ਕਿ ਤੁਹਾਡੇ ਡਿਵਾਈਸ ਨੂੰ ਇਸ ਬਗ ਤੋਂ ਕੋਈ ਖਤਰਾ ਨਾ ਹੋਵੇ ਅਤੇ ਇਹ ਫਿਕਸ ਹੋ ਚੁੱਕਾ ਹੋਵੇ। ਉਥੇ ਹੀ ਜੇਕਰ ਤੁਹਾਡੇ ਆਈ.ਓ.ਐੱਸ. ਡਿਵਾਈਸ ’ਚ ਪੁਰਾਣਾ ਵਰਜਨ ਹੁਣ ਵੀ ਇੰਸਟਾਲ ਹੈ ਤਾਂ ਇਸ ਨੂੰ ਫੌਰਨ ਅਪਡੇਟ ਕਰਨ ’ਚ ਹੀ ਸਮਝਦਾਰੀ ਹੈ। ਇਸ ਲਈ ਤੁਹਾਨੂੰ ਡਿਵਾਈਸ ਦੀ ਸੈਟਿੰਗਸ ’ਚ ਜਨਰਲ ਅਤੇ ਫਿਰ ਸਾਫਟਵੇਅਰ ਅਪਡੇਟ ’ਚ ਜਾਣਾ ਹੋਵੇਗਾ। ਜੇਕਰ ਤੁਹਾਡਾ ਡਿਵਾਈਸ ਅਪਡੇਟ ਹੈ ਪਰ ਆਈ.ਓ.ਐੱਸ. ਵਰਜਨ 12.3 ਤੋਂ ਪੁਰਾਣਾ ਹੈ ਤਾਂ ਤੁਹਾਨੂੰ ਲੇਟੈਸਟ ਅਪਡੇਟ ਲਈ ਆਟੋਮੈਟਿਕ ਅਪਡੇਟ ਸੈਟਿੰਗਸ ਇਨੇਬਲ ਕਰ ਲੈਣੀ ਚਾਹੀਦੀ ਹੈ।
OnePlus 7 ਦਾ ਨਵਾਂ ਵੇਰੀਐਂਟ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ
NEXT STORY