ਨਵੀਂ ਦਿੱਲੀ- ਬੀ.ਐੱਸ.ਐੱਨ.ਐੱਲ. ਦੇ ਮੋਬਾਈਲ ਗਾਹਕ ਛੇਤੀ ਉਨ੍ਹਾਂ ਦੇ ਲੈਂਡਲਾਈਨ ਫੋਨ ਨੰਬਰ 'ਤੇ ਮਿਲਣ ਵਾਲੀ ਮੁਫਤ ਕਾਲ ਦੀ ਪੇਸ਼ਕਸ਼ ਦਾ ਲਾਹਾ ਲੈ ਸਕਣਗੇ। ਜਨਤਕ ਖੇਤਰ ਦੀ ਕੰਪਨੀ ਇਕ ਕਨਵਰਜੈਂਸ ਪਲੈਟਫਾਰਮ ਪੇਸ਼ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਉਪਭੋਗਤਾਵਾਂ ਦੇ ਮੋਬਾਈਲ ਅਤੇ ਲੈਂਡਲਾਈਨ ਕੁਨੈਕਸ਼ਨ ਨੂੰ ਨਾਲ-ਨਾਲ ਕੀਤਾ ਜਾ ਸਕੇਗਾ।
ਬੀ.ਐੱਸ.ਐੱਨ.ਐੱਲ. ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਨੁਪਮ ਸ਼੍ਰੀਵਾਸਤਵ ਨੇ ਕਿਹਾ ਕਿ ਅਸੀਂ ਦੀਵਾਲੀ ਤੱਕ ਫਿਕਸ ਮੋਬਾਈਲ ਕਨਵਰਜੈਂਸ ਪਲੈਟਫਾਰਮ ਸ਼ੁਰੂ ਕਰਨ ਦੀ ਪ੍ਰਕਿਰਿਆ 'ਚ ਹਾਂ। ਇਸ ਨਾਲ ਉਪਭੋਗਤਾ ਮੋਬਾਈਲ ਫੋਨ 'ਤੇ ਵੈਲਿਊ ਐਡਿਡ ਸੇਵਾਵਾਂ ਦਾ ਲਾਭ ਲੈ ਸਕਣਗੇ। ਜੇਕਰ ਉਨ੍ਹਾਂ ਕੋਲ ਲੈਂਡਲਾਈਨ ਸੇਵਾ ਹੈ ਤਾਂ ਉਹ ਮੋਬਾਈਲ ਫੋਨ 'ਤੇ ਰਾਤ 'ਚ ਮੁਫਤ ਕਾਲ ਦੀ ਪੇਸ਼ਕਸ਼ ਦਾ ਲਾਹਾ ਲੈ ਸਕਣਗੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਈ ਹੋਰ ਆਧੁਨਿਕ ਸਹੂਲਤਾਂ ਵੀ ਮਿਲਣਗੀਆਂ।
ਸ਼੍ਰੀ ਵਾਸਤਵ ਨੇ ਕਿਹਾ ਕਿ ਇਸ ਨੂੰ ਪੇਸ਼ ਕੀਤੇ ਜਾਣ ਤੋਂ ਬਾਅਦ ਉਪਭੋਗਤਾ ਆਪਣੇ ਮੋਬਾਈਲ ਅਤੇ ਲੈਂਡਲਾਈਨ ਖਾਤਿਆਂ ਨੂੰ ਜੋੜ ਸਕਣਗੇ। ਉਨ੍ਹਾਂ ਕਿਹਾ ਕਿ ਦੋਹਾਂ ਖਾਤਿਆਂ ਦੇ ਵਿਚਾਲੇ ਇਕ ਤਰ੍ਹਾਂ ਦਾ ਮੇਲ ਹੋਵੇਗਾ ਜਿਸ ਨਾਲ ਉਪਭੋਗਤਾ ਆਪਣੇ ਲੈਂਡਲਾਈਨ 'ਤੇ ਆਉਣ ਵਾਲੀਆਂ ਕਾਲਸ ਮੋਬਾਈਲ ਫੋਨ 'ਤੇ ਸਕਣਗੇ। ਬੀ.ਐੱਸ.ਐੱਨ.ਐੱਲ. ਨੇ ਆਪਣੇ ਲੈਂਡਲਾਈਨ ਦੇ ਆਧੁਨਿਕੀਕਰਨ ਦੇ ਲਈ 400 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਐਪਲ ਆਪਣੇ ਮੈਕਬੁੱਕ ਦੀ ਖਰਾਬ Display coating ਨੂੰ ਠੀਕ ਕਰੇਗਾ
NEXT STORY