ਗੈਜੇਟ ਡੈਸਕ- ਆਈਟੈਲ ਨੇ ਮੰਗਲਵਾਰ ਨੂੰ ਭਾਰਤ ਦੇ ਸਭ ਤੋਂ ਸਸਤੇ 5ਜੀ ਸਮਾਰਟਫੋਨ Itel P55 5G ਨੂੰ ਲਾਂਚ ਕਰ ਦਿੱਤਾ ਹੈ। ਫੋਨ ਨੂੰ 10 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ 'ਚ ਪੇਸ਼ ਕੀਤਾ ਗਿਆ ਹੈ। Itel P55 5G 'ਚ 90 ਹਰਟਜ਼ ਰਿਫ੍ਰੈਸ਼ ਰੇਟ ਵਾਲੀ 6.6 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਅਤੇ ਮੀਡੀਆਟੈੱਕ ਡਾਈਮੈਂਸ਼ਨ 6080 ਪ੍ਰੋਸੈਸਰ ਦਾ ਸਪੋਰਟ ਦਿੱਤਾ ਗਿਆ ਹੈ।
Itel P55 5G ਦੀ ਕੀਮਤ
ਨਵੇਂ ਡਿਵਾਈਸ ਨੂੰ ਗਾਹਕ ਈ-ਕਾਮਰਸ ਪਲੇਟਫਾਰਮ ਐਮਾਜ਼ੋਨ ਤੋਂ ਖ਼ਰੀਦ ਸਕਣਗੇ। ਪਾਵਰਫੁਲ 12 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 9,999 ਰੁਪਏ ਰੱਖੀ ਗਈ ਹੈ। ਉਥੇ ਹੀ 8 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 9,699 ਰੁਪਏ ਹੈ।
Itel P55 5G ਦੇ ਫੀਚਰਜ਼
ਫੋਨ 'ਚ 6.6 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ, ਜਿਸ ਵਿਚ 90 ਹਰਟਜ਼ ਦਾ ਰਿਫ੍ਰੈਸ਼ ਰੇਟ ਪੈਨਲ ਅਤੇ 1600 x 720 ਪਿਕਸਲ ਰੈਜ਼ੋਲਿਊਸ਼ਨ ਹੈ। ਫੋਨ 'ਚ ਮੀਡੀਆਟੈੱਕ ਡਾਈਮੈਂਸ਼ਨ 6080 ਪ੍ਰੋਸੈਸਰ, 8 ਜੀ.ਬੀ. ਰੈਮ+128 ਜੀ.ਬੀ. ਤਕ ਸਟੋਰੇਜ ਦਾ ਸਪੋਰਟ ਹੈ। ਫੋਨ 'ਚ ਐਂਡਰਾਇਡ 13 ਆਧਾਰਿਤ ItelOS ਮਿਲਦਾ ਹੈ। ਸਕਿਓਰਿਟੀ ਲਈ ਫੋਨ 'ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸਕੈਨਰ ਹੈ।
ਕੈਮਰੇ ਸਪੋਰਟ ਦੀ ਗੱਲ ਕਰੀਏ ਤਾਂ ਇਸਦੇ ਨਾਲ ਡਿਊਲ ਰੀਅਰ ਕੈਮਰਾ ਦਿੱਤਾ ਗਿਆ ਹੈ। ਫੋਨ 'ਚ 50 ਮੈਗਾਪਿਕਸਲ ਪ੍ਰਾਈਮਰੀ ਕੈਮਰਾ ਅਤੇ ਸੈਕੇਂਡਰੀ ਕੈਮਰਾ ਏ.ਆਈ. ਸੈਂਸਰ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਫੋਨ 'ਚ 5000mAh ਦੀ ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਫੋਨ 'ਚ 5ਜੀ, ਡਿਊਲ ਬੈਂਡ ਵਾਈ-ਫਾਈ, ਬਲੂਟੁੱਥ, ਜੀ.ਪੀ.ਐੱਸ. ਅਤੇ ਚਾਰਜਿੰਗ ਲਈ ਇਕ ਯੂ.ਐੱਸ.ਬੀ.-ਸੀ ਪੋਰਟ ਮਿਲਦਾ ਹੈ। ਕੰਪਨੀ ਫੋਨ ਦੇ ਨਾਲ ਦੋ ਸਾਲਾਂ ਦੀ ਵਾਰੰਟੀ ਦੇ ਰਹੀ ਹੈ।
ਐਪਲ ਸਟੋਰ 'ਚ ਵੜੀ ਬੇਕਾਬੂ ਭੀੜ, ਜਿਸਦੇ ਹੱਥ ਜੋ ਆਇਆ ਲੈ ਕੇ ਦੌੜ ਗਿਆ, ਵਾਇਰਲ ਹੋਈ ਵੀਡੀਓ
NEXT STORY