ਗੈਜੇਟ ਡੈਸਕ– ਭਾਰਤ ਨੇ ਚੀਨ ਤੋਂ ਆਯਾਤ ਹੋਣ ਵਾਲੇ ਵਾਈ-ਫਾਈ ਮਡਿਊਲ ਨੂੰ ਮਨਜ਼ੂਰੀ ਨਹੀਂ ਦਿੱਤੀ। ਅਜਿਹੇ ’ਚ ਚੀਨ ਤੋਂ ਆਯਾਤ ਹੋਣ ਵਾਲੇ ਇਲੈਕਟ੍ਰੋਨਿਕ ਡਿਵਾਈਸਿਜ਼ ਜਿਵੇਂ ਕਿ ਬਲੂਟੂਥ ਸਪੀਕਰ, ਵਾਇਰਲੈੱਸ ਈਅਰਫੋਨਸ, ਸਮਾਰਟਵਾਚ ਅਤੇ ਲੈਪਟਾਪ ਭਾਰਤ ’ਚ ਹੁਣ ਦੇਰੀ ਨਾਲ ਪਹੁੰਚਣਗੇ।
ਨਿਊਜ਼ ਏਜੰਸੀ ਰਾਇਟਰਸ ਦੀ ਰਿਪੋਰਟ ਮੁਤਾਬਕ, ਭਾਰਤੀ ਕਮਿਊਨੀਕੇਸ਼ਨ ਮਿਨੀਸਟਰੀ ਦੀ ਵਾਇਰਲੈੱਸ ਪਲਾਨਿੰਗ ਐਂਡ ਕੋਡੀਨੇਸ਼ਨ ਵਿੰਗ ਨੇ ਪਿਛਲੇ ਸਾਲ ਨਵੰਬਰ ਤੋਂ ਹੀ ਇਨ੍ਹਾਂ ਪ੍ਰੋਡਕਟਸ ਦੇ ਭਾਰਤ ’ਚ ਆਯਾਤ ਨੂੰ ਹੋਲਡ ਕਰਕੇ ਰੱਖਿਆ ਹੋਇਆ ਹੈ। ਇਸੇ ਦੇ ਚਲਦੇ ਕੁਲ ਮਿਲਾ ਕੇ 80 ਕੰਪਨੀਆਂ ਜਿਨ੍ਹਾਂ ’ਚ ਅਮਰੀਕੀ ਡੈੱਲ, ਐੱਚ.ਪੀ. ਅਤੇ ਚੀਨੀ ਲੇਨੋਵੋ, ਓਪੋ ਅਤੇ ਸ਼ਾਓਮੀ ਆਦਿ ਸ਼ਾਮਲ ਹਨ, ਜਿਨ੍ਹਾਂ ਦੇ ਪ੍ਰੋਡਕਟਸ ਦੀ ਲਾਂਚਿੰਗ ਨੂੰ ਟਾਲ ਦਿੱਤਾ ਗਿਆ ਹੈ।
ਕੋਵਿਡ-19: ਵੈਕਸੀਨ ਲੈਣ ਲਈ ਪ੍ਰੇਰਿਤ ਕਰ ਰਿਹੈ ਗੂਗਲ ਅਸਿਸਟੈਂਟ, ਸੁਣਾ ਰਿਹੈ ‘ਗਾਣਾ’
NEXT STORY