ਗੈਜੇਟ ਡੈਸਕ– ਭਾਰਤ ਦੇ ਮੋਬਾਇਲ ਫੋਨ ਯੂਜ਼ਰਜ਼ ਭਾਰਤੀ ਗਿਣਤੀ ’ਚ ਇੰਟਰਨੈੱਟ ਡਾਟਾ ਦਾ ਇਸਤੇਮਾਲ ਕਰਦੇ ਹਨ। ਟਰਾਈ ਦੀ ਰਿਪੋਰਟ ਮੁਤਾਬਕ, ਸਾਲ 2014 ’ਚ 828 ਮਿਲੀਅਨ ਗੀਗਾ ਬਾਈਟ ਡਾਟਾ ਦਾ ਇਸਤੇਮਾਲ ਹੋਇਆ ਸੀ ਉਥੇ ਹੀ ਸਾਲ 2018 ’ਚ ਇਹ ਵਧ ਕੇ 46,404 ਮਿਲੀਅਨ ਗੀਗਾ ਬਾਈਟ ਹੋ ਗਿਆ। ਸਤੰਬਰ 2019 ਤਕ ਭਾਰਤ ’ਚ ਡਾਟਾ ਯੂਸੇਜ਼ ਦਾ ਅੰਕੜਾ 54,917 ਮਿਲੀਅਨ ਜੀ.ਬੀ. ਦੇ ਅੰਕੜੇ ਨੂੰ ਪਾਰ ਕਰ ਚੁੱਕਾ ਸੀ।
ਇਸ ਕਾਰਨ ਵਧੀ ਡਾਟਾ ਯੂਸੇਜ਼
ਭਾਰਤ ’ਚ ਪਿਛਲੇ ਚਾਰ ਸਾਲਾਂ ’ਚ ਵਾਇਰਲੈੱਸ ਡਾਟਾ ਦਾ ਇਸਤੇਮਾਲ ਕਾਫੀ ਵਧਿਆ ਹੈ ਅਤੇ ਇਹ 4G/LTE ਟੈਕਨੋਲੋਜੀ ਕਾਰਨ ਹੋਇਆ ਹੈ। ਇੰਨਾ ਹੀ ਨਹੀਂ, ਟਰਾਈ ਦਾ ਮੰਨਣਾ ਹੈ ਕਿ ਆਉਣ ਵਾਲੇ ਸਾਲਾਂ ’ਚ ਇਸ ਵਿਚ ਹੋਰ ਵਾਧਾ ਹੋਣ ਵਾਲਾ ਹੈ।
2020 ’ਚ ਪੂਰੀ ਤਰ੍ਹਾਂ ਬਦਲ ਜਾਵੇਗਾ WhatsApp, ਮਿਲਣਗੇ ਇਹ ਸ਼ਾਨਦਾਰ ਫੀਚਰਜ਼
NEXT STORY