ਗੈਜੇਟ ਡੈਸਕ– ਹੁਣ ਇੰਸਟਾਗ੍ਰਾਮ ਦੀ ਗਰੁੱਪ ਵੀਡੀਓ ਚੈਟ ’ਚ 4 ਤੋਂ ਜ਼ਿਆਦਾ ਲੋਕ ਹਿੱਸਾ ਲੈ ਸਕਣਗੇ। ਲੋਕਪ੍ਰਿਅ ਫੋਟੋ-ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ਨੇ ਗਰੁੱਪ ਵੀਡੀਓ ਚੈਟ ਫੀਚਰ ਲਈ ਸਪੋਰਟ ਵਧਾ ਦਿੱਤਾ ਹੈ। ਹੁਣ ਗਰੁੱਪ ਚੈਟ ਕਰਦੇ ਹੋਏ 4 ਦੀ ਥਾਂ 6 ਲੋਕ ਹਿੱਸਾ ਲੈ ਸਕਣਗੇ। ਯਾਨੀ ਇਕ ਹੀ ਸਮੇਂ ’ਚ 6 ਲੋਕ ਇਕ-ਦੂਜੇ ਨਾਲ ਗਰੁੱਪ ਵੀਡੀਓ ਚੈਟ ਰਾਹੀਂ ਗੱਲਬਾਤ ਕਰ ਸਕਣਗੇ।

ਫੇਸਬੁੱਕ ਦੀ ਮਲਕੀਅਤ ਵਾਲੇ ਇੰਸਟਾਗ੍ਰਾਮ ਨੇ F8 ਐਨੁਅਲ ਡਿਵੈਲਪਰਜ਼ ਕਾਨਫਰੈਂਸ ਦੌਰਾਨ ਗਰੁੱਪ ਵੀਡੀਓ ਚੈਟ ਫੀਚਰ ਦਾ ਐਲਾਨ ਕੀਤਾ ਸੀ। ਉਸ ਤੋਂ ਬਾਅਦ ਜੂਨ ’ਚ ਇਹ ਫੀਚਰ ਰੋਲ ਆਊਟ ਹੋਇਆ ਸੀ। ਇਹ ਫੀਚਰ ਉਸੇ ਤਰ੍ਹਾਂ ਹੈ ਜਿਵੇਂ ਵਟਸਐਪ ਅਤੇ ਫੇਸਬੁੱਕ ਮੈਸੇਂਜਰ ’ਚ ਯੂਜ਼ਰਸ ਗਰੁੱਪ ਬਣਾ ਕੇ ਗੱਲਬਾਤ ਕਰਦੇ ਹਨ। ਇੰਸਟਾਗ੍ਰਾਮ ਦੇ ਇਸ ਫੀਚਰ ’ਚ ਹੁਣ 6 ਲੋਕ ਇਕੱਠੇ ਵੀਡੀਓ ਕਾਲ ਕਰ ਸਕਣਗੇ।

ਇੰਸਟਾਗ੍ਰਾਮ ’ਤੇ ਇੰਝ ਕਰੋ ਵੀਡੀਓ ਚੈਟ
- ਇੰਸਟਾਗ੍ਰਾਮ ਫੀਡ ਦੇ ਟਾਪ ਰਾਈਟ ਆਈਕਨ (ਡਾਇਰੈਕਟ ਮੈਸੇਜਿੰਗ) ਨੂੰ ਟੈਪ ਕਰੋ।
- ਯੂਜ਼ਰਨੇਮ ਅਤੇ ਗਰੁੱਪ ਦੇ ਨਾਂ ਨੂੰ ਟੈਪ ਕਰੋ। ਅਜਿਹਾ ਕਰਦੇ ਹੀ ਕਨਵਰਸੇਸ਼ਨ ਖੁੱਲ੍ਹ ਜਾਵੇਗੀ। ਤੁਸੀਂ ਜਿਸ ਨਾਲ ਚੈਟ ਕਰਨੀ ਹੈ ਉਸ ਨੂੰ ਸਿਲੈਕਟ ਕਰਕੇ ਵੀਡੀਓ ਚੈਟ ਕਰ ਸਕਦੇ ਹੋ।
- ਟਾਪ ਰਾਈਟ ’ਚ ਟੈਪ ਕਰੋ। ਜਿਸ ਵਿਕਅਤੀ ਨਾਲ ਤੁਸੀਂ ਵੀਡੀਓ ਚੈਟ ਕਰਨੀ ਚਾਹੁੰਦੇ ਹੋ, ਉਸ ਨੂੰ ਨੋਟੀਫਿਕੇਸ਼ਨ ਰਿਸੀਵ ਹੋ ਜਾਵੇਗਾ ਅਤੇ ਤੁਸੀਂ ਉਸ ਨਾਲ ਵੀਡੀਓ ਚੈਟ ਕਰ ਸਕੋਗੇ।
ਹੁਣ JioPhone ਯੂਜ਼ਰਸ ਵੀ ਲੈ ਸਕਣਗੇ Whatsapp ਦਾ ਮਜ਼ਾ
NEXT STORY