ਗੈਜੇਟ ਡੈਸਕ– ਇੰਸਟਾਗ੍ਰਾਮ ਨੇ ਬੁੱਧਵਾਰ ਨੂੰ ਇਕ ਨਵਾਂ ਫੀਚਰ ‘ਆਪਟ-ਇਨ’ ਪੇਸ਼ ਕੀਤਾ ਹੈ। ਇਸ ਨਾਲ ਯੂਜ਼ਰਜ਼ ਦੇ ਐਪ ਇਸਤੇਮਾਲ ਕਰਨ ’ਚ ਇੰਟਰਨੈੱਟ ਡਾਟਾ ਦੀ ਖਪਤ ਘੱਟ ਹੋਵੇਗੀ। ਫੇਸਬੁੱਕ ਦੀ ਮਲਕੀਅਤ ਵਾਲੀ ਇੰਸਟਾਗ੍ਰਾਮ ਨੇ ਇਕ ਬਿਆਨ ’ਚ ਕਿਹਾ ਕਿ ਇਸ ਫੀਚਰ ਨੂੰ ਖਾਸ ਤੌਰ ’ਤੇ ਉਨ੍ਹਾਂ ਬਾਜ਼ਾਰਾਂ ਨੂੰ ਧਿਆਨ ’ਚ ਰੱਖ ਕੇ ਤਿਆਰ ਕੀਤਾ ਗਿਆ ਹੈ ਜਿਥੇ ਮੋਬਾਇਲ ਇੰਟਰਨੈੱਟ ਡਾਟਾ ਪਲਾਨ ਸੀਮਿਤ ਹੈ ਜਾਂ ਉਨ੍ਹਾਂ ਦੀ ਸਪੀਡ ਬਹੁਤ ਸਲੋ ਹੈ। ਬਿਆਨ ਮੁਤਾਬਕ, ਇਹ ਯੂਜ਼ਰਜ਼ ਨੂੰ ਇੰਸਟਾਗ੍ਰਾਮ ’ਤੇ ਮੌਜੂਦ ਹਾਈ ਕੁਆਲਿਟੀ ਵਾਲੀ ਸਾਮੱਗਰੀ ਨੂੰ ਵਾਈ-ਫਾਈ ਜਾਂ ਮੋਬਾਇਲ ਡਾਟਾ ’ਚੋਂ ਕਿਸੇ ਇਕ ’ਤੇ ਦੇਖਣ ਦਾ ਆਪਸ਼ਨ ਪ੍ਰਦਾਨ ਕਰੇਗਾ। ਜੇਕਰ ਕੋਈ ਯੂਜ਼ਰਜ਼ ‘ਵਾਈ-ਫਾਈ’ ਆਪਸ਼ਨ ਦੀ ਚੋਣ ਕਰ ਲੈਂਦਾ ਹੈ ਤਾਂ ਇੰਸਟਾਗ੍ਰਾਮ ’ਤੇ ਮੌਜੂਦ ਵੀਡੀਓ ਅਤੇ ਹਾਈ-ਰੈਜ਼ੋਲਿਊਸ਼ਨ ਤਸਵੀਰਾਂ ਖੁਦ ਲੋਡ ਨਹੀਂ ਹੋਣਗੀਆਂ।
ਯੂਜ਼ਰਜ਼ ਦੀ ਚੋਣ ’ਤੇ ਹੀ ਉਹ ਫੋਨ ’ਤੇ ਲੋਡ ਹੋ ਕੇ ਦਿਸਣਗੀਆਂ। ਹਾਲਾਂਕਿ ਦੁਨੀਆ ਭਰ ’ਚ ਲੋਕ ਆਮ ਕੁਆਲਿਟੀ ’ਚ ਇਸ ਸਾਮੱਗਰੀ ਨੂੰ ਇੰਸਟਾਗ੍ਰਾਮ ’ਤੇ ਦੇਖ ਸਕਣਗੇ ਕਿਉਂਕਿ ਫੋਟੋ ਦੇ ਲੋਡ ਹੋਣ ਦਾ ਸਮਾਂ ਘੱਟ ਜਾਵੇਗਾ ਅਤੇ ਇਸ ਨਾਲ ਮੋਬਾਇਲ ਫੋਨ ਡਾਟਾ ਦੀ ਖਪਤ ਵੀ ਘੱਟ ਹੋ ਜਾਵੇਗੀ। ਫੇਸਬੁੱਕ ਇੰਡੀਆ ਦੇ ਨਿਰਦੇਸ਼ਕ ਅਤੇ ਸਾਂਝੇਦਾਰੀ ਮੁਖੀ ਮਨੀਸ਼ ਚੋਪੜਾ ਨੇ ਕਿਹਾ ਕਿ ਡਾਟਾ ਬਚਤ ਦੇ ਇਸ ਫੀਚਰ ਤੋਂ ਸਾਨੂੰ ਉਮੀਦ ਹੈ ਕਿ ਲੋਕ ਸਲੋ ਇੰਟਰਨੈੱਟ ਸਪੀਡ ਵਾਲੇ ਖੇਤਰਾਂ ’ਚ ਇੰਸਟਾਗ੍ਰਾਮ ਦਾ ਬਿਹਤਰ ਇਸਤੇਮਾਲ ਕਰ ਸਕਣਗੇ। ਇਹ ਫੀਚਰ ਹਫਤੇ ਭਰ ’ਚ ਐਂਡਰਾਇਡ ਦੇ ਯੂਜ਼ਰਜ਼ ਨੂੰ ਦੁਨੀਆ ਭਰ ’ਚ ਉਪਲੱਬਧ ਹੋ ਜਾਵੇਗਾ।
ਵਟਸਐਪ ’ਚ ਬਗ ਲੱਭਣ ਵਾਲੇ ਭਾਰਤੀ ਵਿਦਿਆਰਥੀ ਨੂੰ ਫੇਸਬੁੱਕ ਨੇ ਦਿੱਤਾ ਇਨਾਮ
NEXT STORY