ਗੈਜੇਟ ਡੈਸਕ– ਫੇਸਬੁੱਕ ਨੇ ਪਿਛਲੇ ਹਫਤੇ ਹੀ ਆਪਣੇ ਨਵੇਂ ਨਾਂ ਦਾ ਐਲਾਨ ਕੀਤਾ ਹੈ ਅਤੇ ਹੁਣ ਵਟਸਐਪ, ਇੰਸਟਾਗ੍ਰਾਮ, ਮੈਸੰਜਰ ਅਤੇ ਫੇਸਬੁੱਕ ਐਪ ’ਤੇ ਕੰਪਨੀ ਦੇ ਨਵੇਂ ਨਾਂ ਮੇਟਾ (Meta) ਦੀ ਬ੍ਰਾਂਡਿੰਗ ਦਿਸਣ ਲੱਗੀ ਹੈ। ਫੇਸਬੁੱਕ ਦੇ ਸਾਰੇ ਐਪਸ ਦੇ ਠੀਕ ਹੇਠਾਂ ਜਿੱਥੇ ਫੇਸਬੁੱਕ ਦੀ ਬ੍ਰਾਂਡਿੰਗ ਸੀ, ਉਥੇ ਹੁਣ ਮੇਟਾ ਦੀ ਬ੍ਰਾਂਡਿੰਗ ਵੇਖੀ ਜਾ ਸਕਦੀ ਹੈ। ਫੇਸਬੁੱਕ ਨੇ ਆਪਣੇ ਨਵੇਂ ਨਾਂ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਉਹ ਚਾਹੁੰਦੀ ਹੈ ਕਿ ਦੁਨੀਆ ਉਸ ਨੂੰ ਸਿਰਫ ਇਕ ਸੋਸ਼ਲ ਮੀਡੀਾ ਕੰਪਨੀ ਦੇ ਤੌਰ ’ਤੇ ਨਹੀਂ, ਸਗੋਂ ਮੇਟਾਵਰਸ ਦੇ ਤੌਰ ’ਤੇ ਜਾਣੇ।
ਫੇਸਬੁੱਕ ਤੋਂ ਇਲਾਵਾ ਮਾਈਕ੍ਰੋਸਾਫਟ ਅਤੇ ਆਈ.ਬੀ.ਐੱਮ. ਵਰਗੀਆਂ ਕੰਪਨੀਆਂ ਵੀ ਆਪਣੇ ਮੇਟਾਵਰਸ ’ਤੇ ਕੰਮ ਕਰ ਰਹੀਆਂ ਹਨ। ਮੇਟਾ ਦੀ ਬ੍ਰਾਂਡਿੰਗ ਸਭ ਤੋਂ ਪਹਿਲਾਂ ਵਟਸਐਪ ਦੇ ਐਂਡਰਾਇਡ ਅਤੇ ਆਈ.ਓ.ਐੱਸ. ਦੇ ਬੀਟਾ ਵਰਜ਼ਨ ’ਤੇ ਵੇਖਣ ਨੂੰ ਮਿਲੀ ਹੈ। ਉਸ ਤੋਂ ਬਾਅਦ ਫੇਸਬੁੱਕ ਮੈਸੰਜਰ, ਇੰਸਟਾਗ੍ਰਾਮ ਅਤੇ ਫੇਸਬੁੱਕ ਐਪ ’ਤੇ ਵੀ ਮੇਟਾ ਦੀ ਬ੍ਰਾਂਡਿੰਗ ਵੇਖੀ ਜਾ ਸਕਦੀ ਹੈ।
ਹਾਲਾਂਕਿ ਅਜੇ ਤਕ ਇਹ ਸਾਫ ਨਹੀਂ ਹੈ ਕਿ ਨਵੀਂ ਬ੍ਰਾਂਡਿੰਗ ਤੋਂ ਇਲਾਵਾ ਫੇਸਬੁੱਕ ਐਪ ਦੇ ਫੀਚਰ ’ਚ ਕੋਈ ਬਦਲਾਅ ਹੋਵੇਗਾ ਜਾਂ ਨਹੀਂ। ਸਾਲ 2019 ’ਚ ਇੰਸਟਾਗ੍ਰਾਮ ਅਤੇ ਵਟਸਐਪ ਦੇ ਨਾਲ ਫੇਸਬੁੱਕ ਦੀ ਬ੍ਰਾਂਡਿੰਗ ਜੁੜੀ ਸੀ। ਫੇਸਬੁੱਕ ਦੁਆਰਾ ਇੰਸਟਾਗ੍ਰਾਮ ਅਤੇ ਵਟਸਐਪ ਦੇ ਐਕਵਾਇਰ ਤੋਂ ਬਾਅਦ ਪਹਿਲੀ ਬ੍ਰਾਂਡਿੰਗ ਹੋਈ ਸੀ।
ਟਵਿਟਰ ਦਾ ਵੱਡਾ ਐਲਾਨ, ਹੁਣ ਬਿਨਾਂ ਅਕਾਊਂਟ ਵਾਲੇ ਵੀ ਸੁਣ ਸਕਣਗੇ ਸਪੇਸ ਆਡੀਓ
NEXT STORY