ਜਲੰਧਰ- ਭਾਰਤ ਦੀ ਇਲੈਕਟ੍ਰਾਨਿਕ ਕੰਪਨੀ ਇੰਟੈਕਸ ਨੇ ਆਪਣੇ ਟਾਵਰ ਸਪੀਕਰਸ 'ਚ ਨਵੇਂ ਮਾਡਲ ਨੂੰ ਸ਼ਾਮਲ ਕਰਦੇ ਹੋਏ IT-7500 SUFB ਮਾਡਲ ਨੰਬਰ ਸਪੀਕਰ ਲਾਂਚ ਕੀਤੇ ਹਨ। ਇਨ੍ਹਾਂ ਸਪੀਕਰਸ ਦੀ ਕੀਮਤ ਕੰਪਨੀ ਨੇ 6,350 ਰੁਪਏ ਰੱਖੀ ਹੈ ਅਤੇ ਇਸ ਨੂੰ ਜਲਦ ਹੀ ਵਿਕਰੀ ਲਈ ਕੀਤਾ ਜਾਵੇਗਾ। ਇਨ੍ਹਾਂ ਵੁਡਨ ਬਾਡੀ ਨਾਲ ਬਣਾਏ ਗਏ ਸਪੀਕਰਸ ਦੇ ਫਰੰਟ ਪੈਨਲ ਨੂੰ ਪਲਾਸਟਿਕ ਨਾਲ ਬਣਾਇਆ ਗਿਆ ਹੈ। ਇਨ੍ਹਾਂ 'ਚ 40W+40W ਆਊਟਪੁੱਟ ਪੈਦਾ ਕਰਨ ਵਾਲੇ ਸਪੀਕਰਸ ਲਾਏ ਗਏ ਹਨ। ਇਸ ਤੋਂ ਇਲਾਵਾ ਇਸ 'ਚ LED ਡਿਸਪਲੇ ਵੀ ਮੌਜੂਦ ਹੈ। ਇਸ ਨਾਲ ਮਿਲਣ ਵਾਲੇ ਰਿਮੋਟ ਕੰਟਰੋਲ ਨੂੰ 7 ਤੋਂ 8 ਮੀਟਰ ਦੀ ਰੈਂਜ ਤੱਕ ਉਪਯੋਗ ਕੀਤਾ ਜਾ ਸਕਦਾ ਹੈ। ਕਨੈਕਟੀਵਿਟੀ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਫਰੰਟ 'ਚ USB ਪੋਰਟ ਅਤੇ SD ਕਾਰਡ ਸਲਾਟ ਮੌਜੂਦ ਹੈ ਇਸ ਤੋਂ ਇਲਾਵਾ ਇਸ ਨੂੰ ਬਲੂਟੁਥ ਦੀ ਮਦਦ ਨਾਲ ਸਮਾਰਟਫੋਨ ਨਾਲ ਵੀ ਕਨੈਕਟ ਕੀਤਾ ਜਾ ਸਕਦਾ ਹੈ।
ਲਾਂਚ ਈਵੈਂਟ -
ਲਾਂਚ ਦੇ ਮੌਕੇ 'ਤੇ ਇੰਟੈਕਸ ਟੈਕਨਾਲੋਜੀ ਦੇ ਡਾਇਰੈਕਟਰ ਅਤੇ ਹੈੱਡਨਿਧੀ ਮਾਰਕਡਾਏ (Nidhi Markanday) ਨੇ ਕਿਹਾ ਹੈ ਕਿ ਨਵੇਂ 2.0 ਟਾਵਰ ਸਪੀਕਰਸ ਨੂੰ ਯੰਗ ਜਨਰੇਸ਼ਨ ਲਈ ਲੇਟੈਸਟ ਟੈਕਨਾਲੋਜੀ ਨਾਲ ਬਣਾਇਆ ਗਿਆ ਹੈ। ਕੰਪਨੀ ਆਪਣੇ ਉਪਯੋਗਕਰਤਾਂ ਨੂੰ ਹਾਈ ਪਰਫਾਮਰਸ ਜਿਵਾਈਸਿਸ ਦੇਣਾ ਚਾਹੁੰਦੀ ਹੈ, ਜਿਸ 'ਚੇ ਧਿਆਨ ਦਿੰਦੇ ਹੋਏ ਇਨ੍ਹਾਂ ਵੱਖ ਡਿਵਾਈਨ ਵਾਲੇ ਸਪੀਕਰਸ ਨੂੰ ਪੇਸ਼ ਕੀਤਾ ਗਿਆ ਹੈ।
ਮਹਿਲਾ ਦਿਵਸ : ਆਈਡੀਆ ਨੇ ਦੇਸ਼ ਭਰ 'ਚ ਜਾਰੀ ਕੀਤਾ 'ਪ੍ਰਾਈਵੇਟ ਰੀਚਾਰਜ' ਫੀਚਰ
NEXT STORY