ਗੈਜੇਟ ਡੈਸਕ- ਐਪਲ ਦਾ iOS 18 ਜਲਦੀ ਹੀ ਰਿਲੀਜ਼ ਹੋਣ ਵਾਲਾ ਹੈ। ਫਿਲਹਾਲ ਬੀਟਾ ਡਿਵੈਲਪਰ ਪ੍ਰੀਵਿਊ ਰਿਲੀਜ਼ ਕੀਤਾ ਗਿਆ ਹੈ। iOS 18 ਦੇ ਫੀਚਰਜ਼ ਬਾਰੇ ਤਾਂ ਤੁਹਾਨੂੰ ਜਾਣਕਾਰੀ ਹੋਵੇਗੀ ਪਰ ਤੁਸੀਂ ਸ਼ਾਇਦ ਹੀ ਉਨ੍ਹਾਂ ਫੀਚਰਜ਼ ਬਾਰੇ ਜਾਣਦੇ ਹੋਵੋਗੇ ਜਿਨ੍ਹਾਂ ਨੂੰ ਖਾਸਤੌਰ 'ਤੇ ਭਾਰਤੀ ਯੂਜ਼ਰਜ਼ ਲਈ ਡਿਜ਼ਾਈਨ ਕੀਤਾ ਗਿਆ ਹੈ। iOS 18 ਦੇ ਨਾਲ ਐਪਲ ਨੇ ਭਾਰਤੀ ਯੂਜ਼ਰਜ਼ ਲਈ ਕੁਝ ਖਾਸ ਫੀਚਰਜ਼ ਦਿੱਤੇ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ....
ਭਾਰਤੀ ਯੂਜ਼ਰਜ਼ ਲਈ iOS 18 ਦੇ ਟਾਪ ਫੀਚਰਜ਼
ਭਾਰਤੀ ਯੂਜ਼ਰਜ਼ ਲਈ iOS 18 ਲਈ ਭਾਰਤੀ ਫੌਂਟ ਉਪਲੱਬਧ ਹੋਣਗੇ। ਇਸ ਤੋਂ ਇਲਾਵਾ ਭਾਰਤੀ ਭਾਸ਼ਾ ਦਾ ਇਨਪੁਟ ਵੀ ਮਿਲੇਗਾ। ਸਿਰੀ ਹੁਣ ਭਾਰਤੀ ਭਾਸ਼ਾਵਾਂ ਨੂੰ ਵੀ ਸਪੋਰਟ ਕਰੇਗੀ, ਜੋ ਕਿ iOS ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਅਪਡੇਟ ਹੈ।
ਲੌਕ ਸਕਰੀਨ ਕਸਟਮਾਈਜੇਸ਼ਨ
ਲੌਕ ਸਕ੍ਰੀਨ ਅਤੇ ਸੰਪਰਕ ਪੋਸਟਰ ਨੂੰ 12 ਭਾਸ਼ਾਵਾਂ ਵਿੱਚ ਅਨੁਕੂਲਿਤ ਕੀਤਾ ਜਾ ਸਕਦਾ ਹੈ ਜਿਸ ਵਿੱਚ ਅਰਬੀ, ਅਰਬੀ ਇੰਡਿਕ, ਬੰਗਾਲੀ, ਦੇਵਨਾਗਰੀ (ਹਿੰਦੀ), ਗੁਜਰਾਤੀ, ਗੁਰਮੁਖੀ, ਕੰਨੜ, ਮਲਿਆਲਮ, ਮੈਤੇਈ, ਉੜੀਆ, ਤੇਲਗੂ ਵਰਗੀਆਂ ਭਾਸ਼ਾਵਾਂ ਸ਼ਾਮਲ ਹਨ। ਇਸ ਤੋਂ ਇਲਾਵਾ iOS 18 ਦੇ ਨਾਲ ਭਾਰਤੀ ਅੰਗਰੇਜੀ ਵਿੱਚ ਲਾਈਵ ਵੌਇਸਮੇਲ ਟ੍ਰਾਂਸਕ੍ਰਿਪਸ਼ਨ ਉਪਲੱਬਧ ਹੋਵੇਗਾ। ਲਾਈਵ ਕਾਲਰ ਆਈ.ਡੀ. ਅਤੇ ਸਮਾਰਟ ਕਾਲ ਹਿਸਟਰੀ ਵੀ iOS 18 ਦੇ ਨਾਲ ਉਪਲੱਬਧ ਹੋਵੇਗੀ। ਡਿਊਲ ਸਿਮ ਦੇ ਨਾਲ ਕਈ ਤਰ੍ਹਾਂ ਦੇ ਡਿਜ਼ਾਈਨ ਉਪਲੱਬਧ ਹੋਣਗੇ, ਜਿਸ ਵਿੱਚ ਸਿਮ ਸਵਿੱਚ ਰੀ-ਡਿਜ਼ਾਈਨ ਵੀ ਸ਼ਾਮਲ ਹੈ। ਤੁਸੀਂ ਇਸਨੂੰ ਕੰਟਰੋਲ ਸੈਂਟਰ ਤੋਂ ਅਨੁਕੂਲਿਤ ਕਰਨ ਦੇ ਯੋਗ ਹੋਵੋਗੇ।
ਮਲਟੀ ਲੈਂਗਵੇਜ ਕੀਬੋਰਡ
iPhone 12 ਅਤੇ ਉਸ ਤੋਂ ਬਾਅਦ ਦੇ ਮਾਡਲ ਦੇ ਨਾਲ ਮਲਟੀ ਲੈਂਗਵੇਜ ਕੀਬੋਰਡ ਮਿਲੇਗਾ ਜਿਨ੍ਹਾਂ 'ਚ ਅੰਗਰੇਜੀ ਦੇ ਨਾਲ ਦੋ ਭਾਰਤੀ ਭਾਸ਼ਾਵਾਂ ਨੂੰ ਸੈੱਟ ਕਰਨ ਦਾ ਆਪਸ਼ਨ ਮਿਲੇਗਾ। ਇਹ ਕੀਬੋਰਡ ਮੈਸੇਜ, ਨੋਟਸ ਆਦਿ ਲਈ ਹੋਵੇਗਾ। ਕੀਬੋਰਡ ਸਵਿੱਚ ਕਰਨ 'ਤੇ ਆਈਫੋਨ ਪੁਰਾਣੀ ਸਕ੍ਰਿਪਟ ਨੂੰ ਯਾਦ ਰੱਖੇਗਾ। iOS 18 ਦੇ ਨਾਲ (ਅੰਗਰੇਜੀ+ਹਿੰਦੀ) ਕੀਬੋਰਡ ਦਾ ਸਪੋਰਟ ਸਾਰੇ ਡਿਵਾਈਸਾਂ ਨੂੰ ਮਿਲੇਗਾ।
ਅਲਫਾਬੇਟਿਕਲ ਕੀਬੋਰਡ
ਆਈਫੋਨ ਹੁਣ 11 ਭਾਰਤੀ ਭਾਸ਼ਾਵਾਂ ਲਈ ਅਲਫਾਬੇਟਿਕਲ ਕੀਬੋਰਡ ਲੇਆਊਟ ਨੂੰ ਸਪੋਰਟ ਕਰੇਗਾ, ਜਿਸ ਨਾਲ ਯੂਜ਼ਰਜ਼ ਸਿੱਧਾ ਭਾਰਤੀ ਲਿੱਪੀਆਂ 'ਚ ਟਾਈਪ ਕਰ ਸਕਦੇ ਹਨ। ਅਲਫਾਬੇਟਿਕਲ ਲੇਆਊਟ 11 ਭਾਰਤੀ ਭਾਸ਼ਾਵਾਂ 'ਚ ਉਪਲੱਬਧ ਹੋਵੇਗਾ ਜਿਨ੍ਹਾਂ 'ਚ ਬਾਂਗਲਾ, ਗੁਜਰਾਤੀ, ਹਿੰਦੀ, ਕਨੰੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਮਿਲ, ਤੇਲੁਗੂ ਅਤੇ ਉਰਦੂ ਸ਼ਾਮਲ ਹਨ।
ਸਿਰੀ ਹੋਈ ਸਮਾਰਟ
ਸਿਰੀ ਨੂੰ 9 ਭਾਰਤੀ ਭਾਸ਼ਾਵਾਂ ਦੇ ਨਾਲ-ਨਾਲ ਭਾਰਤੀ ਅੰਗਰੇਜੀ ਲਈ ਵਾਧੂ ਮਲਟੀ ਲੈਂਗਵੇਜ ਦਾ ਸਪੋਰਟ ਮਿਲਿਆ ਹੈ। ਯੂਜ਼ਰਜ਼ ਸਿਰੀ ਨੂੰ ਅਲਾਰਮ ਅਤੇ ਟਾਈਮਰ ਸੈੱਟ ਕਰਨ, ਐਪ ਲਾਂਚ ਕਰਨ ਜਾਂ ਮਿਊਜ਼ਿਕ ਪਲੇਅ ਕਰਨ ਲਈ ਅੰਗਰੇਜੀ, ਬੰਗਾਲੀ, ਗੁਜਰਾਤੀ, ਹਿੰਦੀ, ਕਨੰੜ, ਮਲਿਆਲਮ, ਮਰਾਠੀ, ਪੰਜਾਬੀ, ਤਮਿਲ ਅਤੇ ਤੇਲੁਗੂ 'ਚ ਕਮਾਂਡ ਦੇ ਸਕਣਗੇ। ਸਿਰੀ ਹੁਣ ਹਿੰਦੀ ਦੇ ਸਵਾਲਾਂ ਦੇ ਵੀ ਜਵਾਬ ਦੇਵੇਦੀ ਅਤੇ ਤੁਸੀਂ ਇਸ ਨੂੰ ਕਈ ਭਾਰਤੀ ਭਾਸ਼ਾਵਾਂ 'ਚ ਇਸਤੇਮਾਲ ਕਰ ਸਕੋਗੇ।
ਟ੍ਰਾਂਸਲੇਟ ਐਪ
iOS 18 ਦੇ ਨਾਲ ਟ੍ਰਾਂਸਲੇਟ ਐਪ ਐਡਵਾਂਸ ਹੋ ਗਿਆ ਹੈ। ਹੁਣ ਤੁਸੀਂ ਆਈਫੋਨ ਦੇ ਟ੍ਰਾਂਸਲੇਟ ਐਪ 'ਚ ਹਿੰਦੀ ਟ੍ਰਾਂਸਲੇਟ ਵੀ ਕਰ ਸਕਦੇ ਹੋ ਜੋ ਕਿ ਪਹਿਲਾਂ ਨਹੀਂ ਹੋ ਸਕਦੀ ਸੀ।
ਸੋਸ਼ਲ ਮੀਡੀਆ ਪਲੇਟਫਾਰਮ 'ਕੂ' ਹੋਵੇਗਾ ਬੰਦ, ਸੰਸਥਾਪਕਾਂ ਨੇ ਕਿਹਾ ਅਲਵਿਦਾ
NEXT STORY