ਗੈਜੇਟ ਡੈਸਕ– ਐਪਲ ਨੇ ਆਪਣੀ ਆਈਫੋਨ 12 ਸੀਰੀਜ਼ ਲਈ ਫ੍ਰੀ ਸਰਵਿਸ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਸ ਫ੍ਰੀ ਸਰਵਿਸ ਪ੍ਰੋਗਰਾਮ ਤਹਿਤ ਆਈਫੋਨ 12 ਅਤੇ ਆਈਫੋਨ 12 ਪ੍ਰੋ ਨੂੰ ਸ਼ਾਮਲ ਕੀਤਾ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਆਈਫੋਨ 12 ਅਤੇ ਆਈਫੋਨ 12 ਪ੍ਰੋ ਦੇ ਯੂਜ਼ਰਸ ਨੂੰ ਸਾਊਂਡ ’ਚ ਸਮੱਸਿਆ ਆ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੇ ਸਪੀਕਰ ’ਚ ਕੁਝ ਸਮੱਸਿਆ ਹੈ। ਇਸੇ ਗੱਲ ’ਤੇ ਧਿਆਨ ਦਿੰਦੇ ਹੋਏ ਕੰਪਨੀ ਇਹ ਸਰਵਿਸ ਪ੍ਰੋਗਰਾਮ ਲੈ ਕੇ ਆਈ ਹੈ, ਹਾਲਾਂਕਿ, ਇਹ ਸਮੱਸਿਆ ਕੁਝ ਹੀ ਡਿਵਾਈਸ ’ਚ ਹੈ। ਅਜਿਹੇ ’ਚ ਤੁਹਾਨੂੰ ਇਸ ਨੂੰ ਲੈ ਕੇ ਖੁਦ ਹੀ ਐਪਲ ਦੀ ਵੈੱਬਸਾਈਟ ’ਤੇ ਜਾ ਕੇ ਚੈੱਕ ਕਰਨਾ ਹੋਵੇਗਾ।
ਇਹ ਵੀ ਪੜ੍ਹੋ– ਹੁਣ ਖੁਦ ਠੀਕ ਕਰ ਸਕੋਗੇ ਆਪਣਾ iPhone, ਐਪਲ ਨੇ ਸ਼ੁਰੂ ਕੀਤਾ ਸੈਲਫ ਸਰਵਿਸ ਰਿਪੇਅਰ ਪ੍ਰੋਗਰਾਮ
ਦੱਸ ਦੇਈਏ ਕਿ ਆਈਫੋਨ 12 ਅਤੇ ਆਈਫੋਨ 12 ਪ੍ਰੋ ਦੇ ਸਪੀਕਰ ’ਚ ਇਹ ਸਮੱਸਿਆ ਉਨ੍ਹਾਂ ਮਾਡਲਾਂ ’ਚ ਹੋਈ ਹੈ ਜਿਨ੍ਹਾਂ ਦੀ ਪ੍ਰੋਡਕਸ਼ਨ ਅਕਤੂਬਰ 2020 ਤੋਂ ਅਪ੍ਰੈਲ 2021 ਦਰਮਿਆਨ ਹੋਇਆ ਹੈ। ਐਪਲ ਦਾ ਕਹਿਣਾ ਹੈ ਕਿ ਰਿਸੀਵਰ ਮਾਡਿਊਲ ਦੇ ਕਿਸੇ ਪਾਰਟ ’ਚ ਸਮੱਸਿਆ ਹੋ ਸਕਦੀ ਹੈ। ਜੇਕਰ ਤੁਹਾਡੇ ਕੋਲ ਆਈਫੋਨ 12 ਜਾਂ ਆਈਫੋਨ 12 ਪ੍ਰੋ ਹੈ ਅਤੇ ਉਸ ਵਿਚ ਇਹ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਐਪਲ ਦੇ ਕਿਸੇ ਵੀ ਅਧਿਕਾਰਤ ਸਟੋਰ ’ਤੇ ਜਾ ਕੇ ਆਪਣੇ ਫੋਨ ਨੂੰ ਮੁਫ਼ਤ ’ਚ ਰਿਪੇਅਰ ਕਰਵਾ ਸਕਦੇ ਹੋ।
ਇਹ ਵੀ ਪੜ੍ਹੋ– iPhone 13 ਖਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੀ 24 ਹਜ਼ਾਰ ਰੁਪਏ ਤਕ ਦੀ ਛੋਟ
ਸੁਰੱਖਿਆ ’ਚ ਸੰਨ੍ਹ: GoDaddy ਦੇ 10 ਲੱਖ ਤੋਂ ਜ਼ਿਆਦਾ ਯੂਜ਼ਰਸ ਦਾ ਡਾਟਾ ਲੀਕ
NEXT STORY