ਗੈਜੇਟ ਡੈਸਕ– ਜਦੋਂ ਵੀ ਨਵੇਂ ਆਈਫੋਨ ਦੀ ਲਾਂਚਿੰਗ ਹੁੰਦੀ ਹੈ ਤਾਂ ਪੁਰਾਣੇ ਮਾਡਲਾਂ ਦੀਆਂ ਕੀਮਤਾਂ ’ਚ ਭਾਰੀ ਕਟੌਤੀ ਹੁੰਦੀ ਹੈ। ਆਈਫੋਨ 13 ਦੀ ਲਾਂਚਿੰਗ ਦੇ ਨਾਲ ਵੀ ਅਜਿਹਾ ਹੀ ਹੋਇਆ ਹੈ। ਆਈਫੋਨ 13 ਸੀਰੀਜ਼ ਤਹਿਤ ਆਈਫੋਨ 13 ਮਿੰਨੀ, ਆਈਫੋਨ 13, ਆਈਫੋਨ 13 ਪ੍ਰੋ, ਆਈਫੋਨ 13 ਪ੍ਰੋ ਮੈਕਸ ਲਾਂਚ ਹੋਏ ਹਨ। ਆਈਫੋਨ 13 ਸੀਰੀਜ਼ ਦੇ ਆਉਂਦੇ ਹੀ ਹੁਣ ਆਈਫੋਨ 12 ਦੀ ਕੀਮਤ ’ਚ 14 ਹਜ਼ਾਰ ਰੁਪਏ ਦੀ ਕਟੌਤੀ ਹੋਈ ਹੈ ਅਤੇ ਨਵੀਂ ਕੀਮਤ ਐਪਲ ਦੀ ਅਧਿਕਾਰਤ ਵੈੱਬਸਾਈਟ ’ਤੇ ਵੀ ਵੇਖੀ ਜਾ ਸਕਦੀ ਹੈ। ਆਈਫੋਨ 12 ਮਿੰਨੀ ਦੀ ਕੀਮਤ ’ਚ ਵੀ 10,000 ਰੁਪਏ ਦੀ ਕਟੌਤੀ ਹੋਈ ਹੈ। ਆਓ ਜਾਣਦੇ ਹਾਂ ਆਈਫੋਨ 12 ਸੀਰੀਜ਼ ਦੀ ਨਵੀਂ ਕੀਮਤ।
ਇਹ ਵੀ ਪੜ੍ਹੋ– ਪਾਵਰਫੁਲ A15 Bionic ਪ੍ਰੋਸੈਸਰ ਨਾਲ ਐਪਲ ਨੇ ਲਾਂਚ ਕੀਤੀ iPhone 13 Series, ਜਾਣੋਂ ਕੀਮਤ
ਆਈਫੋਨ 12 ਸੀਰੀਜ਼ ਦੀ ਨਵੀਂ ਕੀਮਤ
ਆਈਫੋਨ 12 ਮਿੰਨੀ ਦੀ ਸ਼ੁਰੂਆਤੀ ਕੀਮਤ ਹੁਣ 59,900 ਰੁਪਏ ਹੋ ਗਈ ਹੈ ਯਾਨੀ ਇਸ ਕੀਮਤ ’ਚ ਫੋਨ ਦਾ 64 ਜੀ.ਬੀ. ਸਟੋਰੇਜ ਮਾਡਲ ਖਰੀਦਿਆ ਜਾ ਸਕੇਗਾ। ਉਥੇ ਹੀ ਆਈਫੋਨ 12 ਮਿੰਨੀ ਦੇ 128 ਜੀ.ਬੀ. ਮਾਡਲ ਦੀ ਕੀਮਤ 64,900 ਰੁਪਏ ਅਤੇ 256 ਜੀ.ਬੀ. ਮਾਡਲ ਦੀ ਕੀਮਤ 74,900 ਰੁਪਏ ਹੋ ਗਈ ਹੈ। ਆਈਫੋਨ 12 ਦੇ 64 ਜੀ.ਬੀ. ਦੀ ਕੀਮਤ ਹੁਣ 65,900 ਰੁਪਏ, 128ਜੀ.ਬੀ. ਮਾਡਲ ਦੀ ਕੀਮਤ 70,900 ਰੁਪਏ ਅਤੇ 256 ਜੀ.ਬੀ. ਮਾਡਲ ਦੀ ਕੀਮਤ 80,900 ਰੁਪਏ ਹੋ ਗਈ ਹੈ। ਜੇਕਰ ਤੁਸੀਂ ਐਕਸਚੇਂਜ ਆਫਰ ਯਾਨੀ ਟ੍ਰੇਨ ਇਨ ’ਚ ਜਾਂਦੇ ਹੋ ਤਾਂ ਤੁਹਾਨੂੰ ਆਈਫੋਨ 12 ਮਿੰਨੀ ਸਿਰਫ 45,900 ਰੁਪਏ ’ਚ ਅਤੇ ਆਈਫੋਨ 12 55,900 ਰੁਪਏ ’ਚ ਮਿਲ ਸਕਦਾ ਹੈ।
ਇਹ ਵੀ ਪੜ੍ਹੋ– ਐਪਲ ਨੇ ਆਈਫੋਨ ਨੂੰ ਹੈਕ ਕਰਨ ਵਾਲੀ ਸੁਰੱਖਿਆ ਖਾਮੀ ‘ਜ਼ੀਰੋ-ਕਲਿਕ’ ਠੀਕ ਕੀਤੀ
ਓਲਾ ਈ-ਸਕੂਟਰ ਦੀ ਵਿਕਰੀ ਅੱਜ ਤੋਂ ਸ਼ੁਰੂ, ਜਾਣੋ ਕਿੰਨੀ ਦੇਣੀ ਹੋਵੇਗੀ ਕੀਮਤ
NEXT STORY