ਗੈਜੇਟ ਡੈਸਕ- ਆਈਫੋਨ 15 ਸੀਰੀਜ਼ ਲਾਂਚ ਹੋਏ ਅਜੇ ਕੁਝ ਹੀ ਸਮਾਂ ਹੋਇਆ ਹੈ ਕਿ ਹੁਣ ਐਪਲ ਦੀ ਆਈਫੋਨ 16 ਸੀਰੀਜ਼ ਬਾਰੇ ਚਰਚਾਵਾਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਆਈਫੋਨ ਉਨ੍ਹਾਂ ਚੁਣੇ ਹੋਏ ਫੋਨਾਂ 'ਚੋਂ ਹੈ, ਜਿਨ੍ਹਾਂ ਦੇ ਨਵੇਂ ਮਾਡਲਾਂ ਦੇ ਲਾਂਚ ਹੋਣ ਦੇ ਨਾਲ ਹੀ ਅਪਕਮਿੰਗ ਆਈਫੋਨ ਦੀ ਚਰਚਾ ਹੋਣ ਲਗਦੀ ਹੈ। ਉਮੀਦ ਹੈ ਕਿ ਕੰਪਨੀ ਆਈਫੋਨ 16 ਸੀਰੀਜ਼ ਨੂੰ ਵੀ ਸਤੰਬੂਰ 'ਚ ਲਾਂਚ ਕਰ ਸਕਦੀ ਹੈ। ਅਪਕਮਿੰਗ ਹੈਂਡਸੈੱਟ 'ਚ ਕੁਝ ਖ਼ਾਸ ਅਪਗ੍ਰੇਡਸ ਦੇਖਣ ਨੂੰ ਮਿਲ ਸਕਦੇ ਹਨ। ਆਈਫੋਨ 16 ਸੀਰੀਜ਼ ਦੇ ਫੀਚਰਜ਼ ਲੀਕ ਹੋਣ ਲੱਗੇ ਹਨ। ਹਾਲਾਂਕਿ, ਇਨ੍ਹਾਂ 'ਚੋਂ ਕਿਸੇ ਵੀ ਫੀਚਰ ਦੀ ਅਧਿਕਾਰਤ ਪੁਸ਼ਟੀ ਨਹੀਂ ਹੈ। ਆਏ ਜਾਣਦੇ ਹਾਂ ਅਪਕਮਿੰਗ ਆਈਫੋਨ ਸੀਰੀਜ਼ 'ਚ ਕੀ ਕੁਝ ਖ਼ਾਸ ਹੋ ਸਕਦਾ ਹੈ।
iPhone 16 'ਚ ਕੀ ਹੋਵੇਗਾ ਖ਼ਾਸ
ਏ.ਆਈ. ਪਿਛਲੇ ਕੁਝ ਸਮੇਂ ਤੋਂ ਲਗਾਤਾਰ ਚਤਰਚਾ 'ਚ ਹੈ। ਅਜਿਹੇ 'ਚ ਐਪਲ ਵੀ ਆਪਣੇ ਅਪਕਮਿੰਗ ਆਈਫੋਨਾਂ 'ਚ ਏ.ਆਈ. ਫੀਚਰਜ਼ ਦੇ ਸਕਦੀ ਹੈ, ਜੋ ਆਈ.ਓ.ਐੱਸ. 18 ਦਾ ਹਿੱਸਾ ਹੋਣਗੇ। ਇਸਦੇ ਨਾਲ ਹੀ ਕੰਪਨੀ ਕੈਮਰਾ ਡਿਪਾਰਟਮੈਂਟ 'ਚ ਵੀ ਵੱਡਾ ਬਦਲਾਅ ਕਰ ਸਕਦੀ ਹੈ। ਕੰਪਨੀ ਇਸ ਵਾਰ ਡਿਜ਼ਾਈਨ 'ਚ ਵੀ ਬਦਲਾਅ ਕਰ ਸਕਦੀ ਹੈ।
ਸਭ ਤੋਂ ਜ਼ਿਆਦਾ ਚਰਚਾ ਇਨ੍ਹਾਂ ਹੀ ਦੋਵਾਂ ਅਪਡੇਟਸ ਦੀ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਡਿਜ਼ਾਈਨ ਦੀ। ਪਿਛਲੇ ਕੁਝ ਸਮੇਂ 'ਚ ਆਈਫੋਨ 16 ਸੀਰੀਜ਼ ਦੇ ਪ੍ਰੋਟੋਟਾਈਪ ਦੇ ਕੁਝ ਰੈਂਡਰਸ ਲੀਕ ਹੋਏ ਹਨ, ਜਿਨ੍ਹਾਂ ਦੇ ਆਧਾਰ 'ਤੇ ਕਹਿ ਸਕਦੇ ਹਾਂ ਕਿ ਆਈਫੋਨ 16 'ਚ ਸਾਨੂੰ ਕੈਮਰਾ ਮਾਡਿਊਲ ਕਾਫੀ ਹੱਦ ਤਕ ਆਈਫੋਨ 12 ਅਤੇ ਆਈਫੋਨ ਐਕਸ ਆਰ ਤੋਂ ਪ੍ਰੇਰਿਤ ਦਿਸੇਗਾ। ਯਾਨੀ ਸਾਨੂੰ ਇਕ ਵਰਟਿਕਲ ਕੈਮਰਾ ਸੈੱਟਅਪ ਦੇਖਣ ਨੂੰ ਮਿਲੇਗਾ। ਇਸਤੋਂ ਇਲਾਵਾ ਕਈ ਦੂਜੇ ਇੰਨ-ਕੈਮਰਾ ਫੀਚਰਜ਼ ਵੀ ਦੇਖਣ ਨੂੰ ਮਿਲਣਗੇ। ਕੰਪਨੀ ਇਕ ਨਵਾਂ ਕੈਪਚਰ ਬਟਨ ਦੇ ਸਕਦੀ ਹੈ। ਉਥੇ ਹੀ ਆਈਫੋਨ 15 ਪ੍ਰੋ 'ਚ ਮਿਲਣ ਵਾਲਾ ਐਕਸ਼ਨ ਬਟਨ ਸਾਰੇ ਵੇਰੀਐਂਟਸ 'ਚ ਸਟੈਂਡਰਡ ਮਿਲੇਗਾ। ਡਿਸਪਲੇਅ 'ਚ ਸਾਨੂੰ ਜ਼ਿਆਦਾ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ।
ਸਕਰੀਨ ਸਾਈਜ਼ ਤੇ AI ਫੀਚਰਜ਼
ਆਈਫੋਨ 'ਚ 'ਚ ਪਹਿਲਾਂ ਦੀ ਤਰ੍ਹਾਂ ਹੀ ਸਕਰੀਨ ਸਾਈਜ਼ ਮਿਲੇਗਾ। ਉਥੇ ਹੀ ਆਈਫੋਨ 16 ਪ੍ਰੋ 'ਚ 6.3 ਇੰਚ ਦੀ ਡਿਸਪਲੇਅ ਅਤੇ ਪ੍ਰੋ ਮੈਕਸ ਵੇਰੀਐਂਟ 'ਚ 6.9 ਇੰਚ ਦੀ ਡਿਸਪਲੇਅ ਮਿਲੇਗੀ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਆਈਫੋਨ 16 'ਚ ਏ 17 ਚਿੱਪਸੈੱਟ ਮਿਲ ਸਕਦਾ ਹੈ। ਇਹ ਪ੍ਰੋਸੈਸਰ ਏ 17 ਪ੍ਰੋ ਤੋਂ ਕੁਝ ਅਲੱਗ ਹੋਵੇਗਾ।
ਲੀਕ ਰਿਪੋਰਟਾਂ ਮੁਤਾਬਕ, ਆਈਫੋਨ 16 'ਚ ਆਈ.ਓ.ਐੱਸ. 18 ਦਿੱਤਾ ਜਾ ਸਕਦਾ ਹੈ, ਜੋ WWDC 2024 'ਚ ਅਨਵੀਲ ਹੋਵੇਗਾ। ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਇਸ ਵਿਚ ਨਵੇਂ ਏ.ਆਈ. ਫੀਚਰਜ਼ ਜੋੜ ਸਕਦੀ ਹੈ, ਜਿਸ ਵਿਚ ਆਈਫੋਨ ਕਾਫੀ ਪਿਛੜ ਰਿਹਾ ਹੈ। ਹਾਲ ਹੀ 'ਚ ਐਪਲ ਨੇ ਕਥਿਤ ਰੂਪ ਨਾਲ Darwin AI ਨੂੰ ਖਰੀਦਿਆ ਹੈ। ਹਾਲਾਂਕਿ, ਕੰਪਨੀ ਨੇ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ।
ਬਚਪਨ ਦੀ ਨੰਗੀ ਤਸਵੀਰ ਅਪਲੋਡ ਕਰਨ ’ਤੇ ਈਮੇਲ ਖਾਤਾ ਬਲਾਕ, ਹਾਈ ਕੋਰਟ ਨੇ ਗੂਗਲ ਨੂੰ ਭੇਜਿਆ ਨੋਟਿਸ
NEXT STORY