ਜਲੰਧਰ : ਪਿਛਲੇ ਮਹੀਨੇ ਸੈਮਸੰਗ ਦੇ ਫਲੈਗਸ਼ਿਪ ਡਿਵਾਈਸ ਗਲੈਕਸੀ ਨੋਟ 7 ਵਿਚ ਅੱਗ ਲੱਗਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ, ਜਿਸ ਕਰਕੇ ਸੈਮਸੰਗ ਨੇ ਲੱਖਾਂ ਗਲੈਕਸੀ ਨੋਟ 7 ਯੂਨਿਟਸ ਨੂੰ ਰਿਪਲੇਸ ਕਰ ਦਿੱਤਾ ਹੈ। ਹੁਣ ਆਈਫੋਨ ਵਿਚ ਵੀ ਅਜਿਹੀ ਹੀ ਇਕ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਆਈਫੋਨ 6 ਪਲੱਸ ਵਿਚ ਅੱਗ ਲੱਗਣ ਦੀ ਗੱਲ ਕਹੀ ਗਈ ਹੈ ਅਤੇ ਨਿਊਜ਼ ਵੈੱਬਸਾਈਟਸ ਨੇ ਇਸ ਦਾਅਵੇ ਨੂੰ ਠੀਕ ਵੀ ਕਿਹਾ ਹੈ। ਜ਼ਿਕਰਯੋਗ ਹੈ ਕਿ ਆਈਫੋਨ 6 ਪਲੱਸ ਨੂੰ 2 ਸਾਲ ਪਹਿਲਾਂ (2014 ਵਿਚ) ਲਾਂਚ ਕੀਤਾ ਗਿਆ ਸੀ।
ਵਿਦਿਆਰਥੀ ਨਾਲ ਵਾਪਰਿਆ ਹਾਦਸਾ
ਨਿਊ ਜਰਸੀ, ਬਰਲਿੰਗਟਨ ਕਾਊਂਟੀ ਸਥਿਤ ਰੋਵਾਣ ਕਾਲਜ ਦੇ ਵਿਦਿਆਰਥੀ 4arin 8lavaty ਨੇ ਦਾਅਵਾ ਕੀਤਾ ਹੈ ਕਿ ਜਦੋਂ ਉਸ ਦਾ ਆਈਫੋਨ 6 ਪਲੱਸ ਪਿਛਲੀ ਜੇਬ ਵਿਚ ਪਿਆ ਸੀ ਤਾਂ ਉਸ ਵਿਚ ਧਮਾਕਾ ਹੋ ਗਿਆ। ਇਸ ਘਟਨਾ ਤੋਂ ਬਾਅਦ ਉਸ ਦੀ ਜੀਨ ਸੜ ਗਈ ਅਤੇ ਹੈਂਡਸੈੱਟ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਗਿਆ ਹੈ।
ਡੈਰਿਨ ਮੁਤਾਬਕ ਸਵੇਰੇ 9:30 ਵਜੇ ਫਿਜ਼ੀਕਲ ਸਾਇੰਸ ਦੀ ਕਲਾਸ ਸ਼ੁਰੂ ਹੋਣ ਦੇ ਬਾਅਦ ਜੇਬ ਵਿਚ ਪਏ ਮੇਰੇ ਫੋਨ 'ਚੋਂ ਧੂੰਆਂ ਨਿਕਲਣ ਲੱਗਾ। ਵਿਦਿਆਰਥੀ ਨੇ 6 ਏ. ਬੀ. ਸੀ. ਨੂੰ ਕਿਹਾ ਹੈ ਕਿ ਫੋਨ ਵਿਚ ਅੱਗ ਲੱਗ ਗਈ ਸੀ, ਜਿਸ ਕਰਕੇ ਉਸ ਨੇ ਆਪਣੀ ਲੱਤ ਵਿਚ ਜਲਣ ਮਹਿਸੂਸ ਕੀਤੀ। ਰੇਬੇਕਾ ਬੁਕਬਾਇੰਡਰ ਜੋ ਡੈਰਿਨ ਨਾਲ ਹੋਈ ਇਸ ਘਟਨਾ ਦੇ ਗਵਾਹ ਹਨ, ਨੇ ਇਸ ਬਾਰੇ ਵਿਚ ਬਿਆਨ ਦਿੱਤਾ ਸੀ।
ਜਦੋਂ ਆਈਫੋਨ ਗਰਮ ਹੋ ਰਿਹਾ ਸੀ ਤਾਂ ਡੈਰਿਨ ਨੇ ਫੋਨ ਨੂੰ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਪੈਰ ਮਾਰ ਕੇ ਆਪਣੇ ਤੋਂ ਦੂਰ ਕਰ ਦਿੱਤਾ ਕਿਉਂਕਿ ਫੋਨ ਨੇ ਅੱਗ ਫੜ ਲਈ ਸੀ। ਵਿਦਿਆਰਥੀ ਦੇ ਮੁਤਾਬਕ ਜਦੋਂ ਤੱਕ ਫਾਇਰ ਡਿਪਾਰਟਮੈਂਟ ਪੁੱਜਿਆ ਤਦ ਤੱਕ ਅੱਗ ਬੁੱਝ ਗਈ ਸੀ ਪਰ ਕਲਾਸ ਵਿਚ ਫੋਨ ਦੇ ਜਲਣ ਦੀ ਬਦਬੂ ਪੂਰੀ ਤਰ੍ਹਾਂ ਨਾਲ ਫੈਲ ਚੁੱਕੀ ਸੀ ।
ਕਿਉਂ ਹੋਇਆ ਹਾਦਸਾ
ਫਿਲਹਾਲ ਇਸ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ ਕਿ ਆਈਫੋਨ 6 ਪਲੱਸ ਵਿਚ ਧਮਾਕਾ ਕਿਉਂ ਹੋਇਆ। ਹਾਲਾਂਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਵਿਦਿਆਰਥੀ ਨੇ ਫੋਨ ਨੂੰ ਪਿੱਛੇ ਦੀ ਜੇਬ ਵਿਚ ਰੱਖਿਆ ਸੀ ਅਤੇ ਵਿਦਿਆਰਥੀ ਦੇ ਬੈਠਣ ਤੋਂ ਬਾਅਦ ਲਿਥਿਅਮ ਬੈਟਰੀ ਦੇ ਦਬਣ ਨਾਲ ਇਹ ਹਾਦਸਾ ਹੋਇਆ ਹੋਵੇਗਾ ਪਰ ਇਸ ਬਾਰੇ ਵਿਚ ਪੁਖਤਾ ਜਾਣਕਾਰੀ ਨਹੀਂ ਹੈ।
ਪਹਿਲੇ ਵੀ ਸਾਹਮਣੇ ਆ ਚੁੱਕਾ ਹੈ ਅਜਿਹਾ ਮਾਮਲਾ
ਜਿਥੋਂ ਤੱਕ ਆਈਫੋਨ ਵਿਚ ਧਮਾਕਾ ਹੋਣ ਦੀ ਗੱਲ ਹੈ ਤਾਂ ਅਗਸਤ ਵਿਚ ਆਸਟ੍ਰੇਲੀਆ ਦੇ ਇਕ ਸਾਈਕਲਿਸਟ ਨੇ ਆਈਫੋਨ 6 ਵਿਚ ਵਿਸਫੋਟ ਹੋਣ ਦੀ ਗੱਲ ਕਹੀ ਸੀ ਅਤੇ ਉਹ 3 ਡਿਗਰੀ ਤੱਕ ਸੜ ਵੀ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਇਸ ਦੇ ਇਲਾਜ ਲਈ ਸਰਜਰੀ ਦੀ ਲੋੜ ਹੈ। ਇਸ ਤੋਂ ਇਲਾਵਾ ਆਈਫੋਨ 7 ਵਿਚ ਵੀ ਅੱਗ ਲੱਗਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਪਰ ਤਦ ਆਈਫੋਨ 7 ਬਾਕਸ 'ਚੋਂ ਹੀ ਸੜਿਆ ਹੋਇਆ ਨਿਕਲਿਆ ਸੀ।
ਅੰਡੈਵਰ ਅਤੇ ਫਾਰਚਿਊਨਰ ਨੂੰ ਟੱਕਰ ਦੇਵੇਗੀ ਜੀਪ ਦੀ ਇਹ ਕਾਰ
NEXT STORY