ਜਲੰਧਰ— ਜੇਕਰ ਤੁਹਾਡੇ ਮਨ 'ਚ ਵੀ iPhone 6S ਖਰੀਦਣ ਦੀ ਇੱਛਾ ਹੈ ਪਰ ਖਰੀਦ ਨਹੀਂ ਸਕਦੇ ਤਾਂ ਇਸ ਛੁੱਟੀਆਂ 'ਚ (ਕ੍ਰਿਸਮਸ 'ਤੇ) ਤੁਹਾਡੇ ਲਈ ਵਧੀਆ ਮੌਕਾ ਹੈ। ਇਸ ਸਰਦੀਆਂ ਦੀਆਂ ਛੁੱਟੀਆਂ 'ਚ ਤੁਸੀਂ ਆਈਫੋਨ 6ਐੱਸ ਦਾ 16GB ਮਾਡਲ 1 ਡਾਲਰ (ਕਰੀਬ 66 ਰੁਪਏ) 'ਚ ਖਰੀਦ ਸਕਦੇ ਹੋ। ਜੀ ਹਾਂ, ਇਹ ਬਿਲਕੁਲ ਸੱਚ ਹੈ ਬਸ ਇਸ ਲਈ ਤੁਹਾਡਾ ਅਮਰੀਕਾ 'ਚ ਹੋਣਾ ਜ਼ਰੂਰੀ ਹੈ।
ਅਮਰੀਕੀ ਨੈੱਟਵਰਕ ਵਾਹਕ ਕੰਪਨੀ Verizon ਅਤੇ Sprint ਕੰਟਰੈਕਟ ਦੇ ਰੂਪ 'ਚ ਇਹ ਆਫਰ ਦੇ ਰਹੇ ਹਨ। ਹਾਲਾਂਕਿ ਅਜੇ ਵੀ ਇਹ ਨੈੱਟਵਰਕ ਵਾਹਕ 199 ਡਾਲਰ ਦੇ ਕੰਟਰੈਕਟ 'ਤੇ ਹੀ ਆਈਫੋਨ 6ਐੱਸ 16GB ਮਾਡਲ ਨੂੰ ਵੇਚ ਰਹੇ ਹਨ ਅਤੇ 1 ਡਾਲਰ 'ਚ ਕੰਟਰੈਕਟ 'ਤੇ ਆਈਫੋਨ 6ਐੱਸ ਖਰੀਦਣਾ ਆਸਾਨ ਵੀ ਨਹੀਂ ਹੈ। ਦਰਅਸਲ ਇਹ ਡੀਲ ਐਤਵਾਰ ਤਕ ਆਨਲਾਈਨ ਅਤੇ ਆਫਲਾਈਨ ਉਪਲੱਬਧ ਹੈ ਅਤੇ ਆਈਫੋਨ 6ਐੱਸ ਖਰੀਦਣ ਲਈ ਤੁਹਾਡੇ ਕੋਲ ਪੁਰਾਣਾ ਆਈਫੋਨ 5 ਜਾਂ ਉਸ ਤੋਂ ਉੱਪਰ ਦਾ ਮਾਡਲ ਹੋਣਾ ਜ਼ਰੂਰੀ ਹੈ ਜਿਸ ਨਾਲ ਗਾਹਕ 200 ਡਾਲਰ ਦਾ ਗਿਫਟ ਕਾਰਡ ਪਾ ਸਕਦੇ ਹਨ। ਇਸ ਡੀਲ 'ਚ ਆਈਫੋਨ 6 ਵੀ ਉਪਲੱਬਧ ਹੈ।
ਆਡੀਓ ਦੇ ਨਾਲ ਵੀਡੀਓ ਵੀ ਦਿਖਾਉਣਗੇ ਨਵੀਂ ਤਕਨੀਕ ਨਾਲ ਬਣੇ ਹੈੱਡਫ਼ੋਨ
NEXT STORY