ਜਲੰਧਰ- ਐਪਲ ਨੇ ਇਸ ਮਹੀਨੇ 12 ਸਤੰਬਰ ਨੂੰ ਕੈਲੀਫੋਰਨੀਆ 'ਚ ਆਯੋਜਿਤ ਕੀਤੇ ਗਏ ਇਕ ਈਵੈਂਟ ਦੌਰਾਨ ਆਈਫੋਨ 8, ਆਈਫੋਨ 8 ਪਲੱਸ ਅਤੇ ਇਕ ਸਪੈਸ਼ਲ ਐਡੀਸ਼ਨ ਦੇ ਤੌਰ 'ਤੇ ਆਈਫੋਨ ਐਕਸ ਵੀ ਪੇਸ਼ ਕੀਤਾ ਸੀ। ਉਥੇ ਹੀ ਕੰਪਨੀ ਅੱਜ ਭਾਰਤ 'ਚ ਆਈਫੋਨ 8 ਅਤੇ ਆਈਫੋਨ 8 ਪਲੱਸ ਨੂੰ ਲਾਂਚ ਕਰੇਗੀ।
ਦੱਸ ਦਈਏ ਕਿ ਇਹ ਡਿਵਾਈਸ ਬਾਜ਼ਾਰ 'ਚ ਪਹਿਲਾਂ ਹੀ ਪ੍ਰੀ-ਆਰਡਰ ਲਈ ਉਪਲੱਬਧ ਹੋ ਚੁੱਕੇ ਹਨ ਅਤੇ ਆਨਲਾਈਨ ਅਤੇ ਆਫਲਾਈਨ ਸਟੋਰ 'ਤੇ ਲਾਈਵ ਹੋ ਗਏ ਹਨ। ਇਨ੍ਹਾਂ ਫੋਨ ਦੇ ਲਾਂਚ ਤੋਂ ਪਹਿਲਾਂ ਹੀ ਫਲਿਪਕਾਰਟ ਅਤੇ ਜਿਓ ਨੇ ਡਿਵਾਈਸ 'ਤੇ ਖਾਸ ਆਫਰ ਦਾ ਐਲਾਨ ਕੀਤਾ ਸੀ।
ਐਕਮੈਂਟਿਡ ਰਿਐਲਿਟੀ ਰਾਹੀਂ ਕਿਵੇਂ ਕਿਸੇ ਸਰਫੇਸ 'ਤੇ ਤੁਸੀਂ ਕੋਈ ਵਰਚੁਅਲ ਗੇਮਿੰਗ ਬਣਾ ਸਕਦੇ ਹੋ। ਆਗਮੈਂਟਿਡ ਰਿਐਲਿਟੀ ਫੀਚਰਸ ਨਾਲ ਰਿਅਲ ਟਾਈਮ ਆਬਜੈੱਕਟ ਟ੍ਰੈਕਿੰਗ ਕੀਤੀ ਜਾ ਸਕੇਗੀ। ਉਥੇ ਹੀ ਕੈਮਰੇ ਨਾਲ 4ਕੇ ਵੀਡੀਓ ਰਿਕਾਰਡ ਕੀਤੀ ਜਾ ਸਕਦੀ ਹੈ। ਪੋਟਰੇਟ 'ਚ ਕਈ ਬਦਲਾਅ ਕੀਤੇ ਗਏ ਹਨ।
iPhone 8 ਤੇ iPhone 8 Plus ਦੀ ਭਾਰਤ 'ਚ ਕੀਮਤ
ਭਾਰਤ 'ਚ ਆਈਫੋਨ 8 ਦੇ 64ਜੀ.ਬੀ. ਮਾਡਲ ਦੀ ਕੀਮਤ 64,000 ਰੁਪਏ ਅਤੇ 256ਜੀ.ਬੀ. ਮਾਡਲ ਦੀ ਕੀਮਤ 77,000 ਰੁਪਏ ਹੈ। ਉਥੇ ਹੀ ਆਈਫੋਨ 8 ਪਲੱਸ ਵੀ ਦੋ ਵੇਰੀਐਂਟ 'ਚ ਉਪਲੱਬਧ ਹੋਵੇਗਾ, ਜਿਸ ਵਿਚ 64ਜੀ.ਬੀ. ਵੇਰੀਐਂਟ ਦੀ ਕੀਮਤ 73,000 ਰੁਪਏ ਅਤੇ 256ਜੀ.ਬੀ. ਵੇਰੀਐਂਟ ਦੀ ਕੀਮਤ 86,000 ਰੁਪਏ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਕ ਹੋਰ ਡਿਵਾਈਸ ਆਈਫੋਨ ਐਕਸ ਨੂੰ ਵੀ ਲਾਂਚ ਕੀਤਾ ਹੈ ਜੋ ਕਿ 3 ਨਵੰਬਰ ਨੂੰ ਵਿਕਰੀ ਲਈ ਉਪਲੱਬਧ ਹੋਵੇਗਾ। ਆਈਫੋਨ ਐਕਸ ਦੇ 64ਜੀ.ਬੀ. ਵੇਰੀਐਂਟ ਦੀ ਕੀਮਤ 89,000 ਰੁਪਏ ਅਤੇ 256ਜੀ.ਬੀ. ਵੇਰੀਐਂਟ ਦੀ ਕੀਮਤ 102,000 ਰੁਪਏ ਹੈ।
ਇੱਥੋਂ ਖਰੀਦੋ
ਆਈਫੋਨ 8 ਅਤੇ ਆਈਫੋਨ 8 ਪਲੱਸ ਨੂੰ ਅੱਜ ਸ਼ਾਮ 6 ਵਜੇ ਤੋਂ ਆਨਲਾਈਨ ਅਤੇ ਆਫਲਾਈਨ ਸਟੋਰਾਂ 'ਤੇ ਵਿਕਰੀ ਲਈ ਉਪਲੱਬਧ ਕਰਵਾ ਦਿੱਤਾ ਜਾਵੇਗਾ। ਦੋਵਾਂ ਡਿਵਾਈਸਿਸ ਨੂੰ ਯੂਜ਼ਰਸ ਅਮੇਜ਼ਨ ਇੰਡੀਆ, ਫਲਿਪਕਾਰਟ, 9nfibeam ਅਤੇ Jio.com 'ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹਨ।
Sony ਆਪਣੇ Xperia ਫਲੈਗਸ਼ਿਪ ਸਮਾਰਟਫੋਨ ਦੇ ਨਵੇਂ ਡਿਜ਼ਾਈਨ 'ਤੇ ਕਰ ਰਹੀ ਕੰਮ: ਰਿਪੋਰਟ
NEXT STORY