ਗੈਜੇਟ ਡੈਸਕ– ਭਾਰਤ ’ਚ ਚੀਨੀ ਕੰਪਨੀਆਂ ਦੇ ਸਮਾਰਟਫੋਨਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਭਾਰਤ ’ਚ ਸ਼ਾਓਮੀ ਦੇ ਸਮਾਰਟਫੋਨ ਕਾਫੀ ਵੇਚੇ ਜਾਂਦੇ ਹਨ ਜੋ ਕਿ ਇਕ ਚੀਨੀ ਬ੍ਰਾਂਡ ਹੈ। ਹਰ 10 ’ਚੋਂ ਲਗਭਗ 8 ਲੋਕਾਂ ਕੋਲ ਚੀਨੀ ਫੋਨ ਹਨ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਚੀਨੀ ਲੋਕਾਂ ਨੇ ਚਾਈਨੀਜ਼ ਕੰਪਨੀਆਂ ਦੇ ਫੋਨਾਂ ਨੂੰ ਖ਼ਰੀਦਣਾ ਘੱਟ ਕਰ ਦਿੱਤਾ ਹੈ ਅਤੇ ਉਹ ਇਨ੍ਹੀਂ ਦਿਨੀਂ ਆਈਫੋਨ ਨੂੰ ਤਰਜੀਹ ਦੇ ਰਹੇ ਹਨ। ਹੁਣ ਚੀਨ ਦਾ ਨੰਬਰ 1 ਸਮਾਰਟਫੋਨ ਬ੍ਰਾਂਡ ਐਪਲ ਬਣ ਗਿਆ ਹੈ। ਐਪਲ ਲਗਾਤਾਰ 8 ਹਫ਼ਤਿਆਂ ਤੋਂ ਚੀਨ ਦੇ ਟਾਪ ਸਮਾਰਟਫੋਨ ਬ੍ਰਾਂਡ ਦੇ ਸਥਾਨ ’ਤੇ ਬਰਕਰਾਰ ਹੈ।
ਕਾਊਂਟਰਪੁਆਇੰਟ ਰਿਸਰਚ ਦੀ ਰਿਪੋਰਟ ਮੁਤਾਬਕ, ਐਪਲ ਚੀਨ ਦਾ ਨੰਬਰ-1 ਸਮਾਰਟਫੋਨ ਬ੍ਰਾਂਡ ਉਸ ਸਮੇਂ ਤੋਂ ਹੈ, ਜਦੋਂ ਤੋਂ ਆਈਫੋਨ 13 ਸੀਰੀਜ਼ ਲਾਂਚ ਹੋਈ ਹੈ। ਹਾਲਾਂਕਿ ਹੁਣ ਐਪਲ ਨੂੰ ਚੀਨੀ ਸਮਾਰਟਫੋਨ ਬ੍ਰਾਂਡ ਵੀਵੋ ਤੋਂ ਜ਼ਬਰਦਸਤ ਟੱਕਰ ਮਿਲ ਰਹੀ ਹੈ। ਆਈਫੋਨ 13 ਦਾ ਨਵਾਂ ਕੈਮਰਾ ਅਤੇ 5ਜੀ ਕੁਨੈਕਟੀਵਿਟੀ ਵੀ ਸੇਲ ’ਚ ਵਾਧਾ ਹੋਣ ਦਾ ਵੱਡਾ ਕਾਰਨ ਰਿਹਾ ਹੈ।
ਐਪਲ ਨੇ ਭਾਰਤ ’ਚ ਬਣਾਇਆ ਨਵਾਂ ਰਿਕਾਰਡ, ਇਕ ਸਾਲ ’ਚ ਵੇਚ ਦਿੱਤੇ ਇੰਨੇ iPhones
NEXT STORY