ਜਲੰਧਰ— ਆਈਫੋਨ ਖਰੀਦਦੇ ਸਮੇਂ ਤੁਸੀਂ ਚਾਹੇ 16ਜੀ.ਬੀ. ਵੇਰੀਅੰਟ ਖਰੀਦੋ ਜਾਂ 64ਜੀ.ਬੀ. ਵਾਲਾ ਆਈਫੋਨ ਖਰੀਦੋ, ਐਪਲ ਲਈ ਦੋਵਾਂ ਨੂੰ ਵੇਚਣਾ ਫਾਇਦੇ ਦਾ ਸੌਦਾ ਹੈ। ਆਈਫੋਨ 6ਐੱਸ ਹੋਵੇ ਜਾਂ 6ਐੱਸ ਪਲੱਸ ਅਤੇ ਚਾਹੇ ਹਾਲ ਹੀ 'ਚ ਲਾਂਚ ਹੋਇਆ ਆਈਫੋਨ ਐੱਸ.ਈ। ਹੁਣ ਤੱਕ ਦੇ ਸਭ ਤੋਂ ਸਸਤੇ ਆਈਫੋਨ ਦੇ ਨਾਂ ਨਾਲ ਲਾਂਚ ਹੋਏ ਇਸ ਆਈਫੋਨ ਦੀ ਭਾਰਤ 'ਚ ਕੀਮਤ 39,000 ਰੁਪਏ ਹੋਵੇਗੀ।
ਤੁਹਾਨੂੰ ਦੱਸ ਦਈਏ ਕਿ ਅਸਲ 'ਚ ਇੰਨੀ ਜ਼ਿਆਦਾ ਕੀਮਤ ਵਸੂਲਣ ਨਾਲ ਐਪਲ ਨੂੰ ਜ਼ਿਆਦਾ ਫਾਇਦਾ ਹੁੰਦਾ ਹੈ। ਆਈ.ਐੱਚ.ਐੱਸ. ਰਿਸਰਚ ਫਰਮ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ, ਹਾਲ ਹੀ 'ਚ ਲਾਂਚ ਹੋਏ 4-ਇੰਚ ਦੇ ਆਈਫੋਨ ਐੱਸ.ਈ. ਨੂੰ ਬਣਾਉਣ 'ਚ ਸਿਰਫ 10,574 ਰੁਪਏ ਹੀ ਲੱਗੇ ਹਨ। ਅਮਰੀਕਾ 'ਚ ਆਈਫੋਨ ਐੱਸ.ਈ. ਦੀ ਕੀਮਤ 399 ਡਾਲਰ ਹੈ ਮਤਲਬ ਕੰਪਨੀ ਇਥੇ ਹਰ ਯੁਨਿਟ 'ਚੋਂ 259 ਡਾਲਰ ਦਾ ਮੁਨਾਫਾ ਕਮਾ ਰਹੀ ਹੈ। ਅਜਿਹੇ 'ਚ ਭਾਰਤੀ ਬਾਜ਼ਾਰ 'ਚ ਇਸ ਫੋਨ ਨੂੰ ਵੇਚ ਕੇ ਕੰਪਨੀ ਹੋਰ ਵੀ ਜ਼ਿਆਦਾ ਮੁਨਾਫਾ ਕਮਾਏਗੀ ਕਿਉਂਕਿ ਇਥੇ ਅਮਰੀਕੀ ਬਾਜ਼ਾਰ ਦੇ ਮੁਕਾਬਲੇ ਕੀਮਤਜ਼ਿਆਦਾ ਹੈ।
64ਜੀ.ਬੀ. ਵੇਰੀਅੰਟ 'ਚ ਜ਼ਿਆਦਾ ਮੁਨਾਫਾ
ਆਈ.ਐੱਚ.ਐੱਸ. ਦੇ ਇਕ ਐਨਾਲਿਸਟ ਐਂਡ੍ਰਿਊ ਰੈਸਵੀਲਰ ਨੇ ਕਿਹਾ ਕਿ ਐਪਲ ਨੂੰ 16ਜੀ.ਬੀ. ਦੇ ਆਈਫੋਨ ਐੱਸ.ਈ. ਦੇ ਮੁਕਾਬਲੇ 64ਜੀ.ਬੀ. ਵੇਰੀਅੰਟ ਦੇ ਆਈਫੋਨ ਐੱਸ.ਈ. 'ਚ ਜ਼ਿਆਦਾ ਫਾਇਦਾ ਹੋਵੇਗਾ। ਕਿਉਂਕਿ ਕੰਪਨੀ 64ਜੀ.ਬੀ. ਵੇਰੀਅੰਟ ਲਈ ਸਿਰਫ 100 ਡਾਲਰ ਜ਼ਿਆਦਾ ਲੈ ਰਹੀ ਹੈ ਜਦੋਂਕਿ 16ਜੀ.ਬੀ. ਨੂੰ 64ਜੀ.ਬੀ. ਕਰਨ 'ਚ ਇਸ ਦੀ 10 ਡਾਲਰ ਦੀ ਲਾਗਤ ਆਉਂਦੀ ਹੈ।
LG ਤੋਂ 20 ਡਾਲਰ 'ਚ ਖਰੀਦੀ ਡਿਸਪਲੇ
ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਐਪਲ ਨੇ ਆਈਫੋਨ ਐੱਸ.ਈ. 'ਚ ਪੁਰਾਣੇ ਆਈਫੋਨ 5ਐੱਸ ਦੀ ਟੈਕਨਾਲੋਜੀ ਵਰਤੀ ਗਈ ਹੈ। ਇਸ ਕਾਰਨ ਕੰਪਨੀ ਨੂੰ ਹੋਰ ਵੀ ਫਾਇਦਾ ਹੋਣ ਦੀ ਉਮੀਦ ਹੈ। ਇਸ਼ ਦਾ ਸਭ ਤੋਂ ਵੱਡੀ ਉਦਾਹਰਣ ਹੈ ਕਿ 2013 'ਚ ਆਈਫੋਨ 5ਐੱਸ ਦੀ ਡਿਸਪਲੇ ਦੀ ਕੀਮਤ 41 ਡਾਲਰ ਸੀ ਪਰ ਹੁਣ ਕੰਪਨੀ ਇਸ ਨੂੰ ਸਿਰਫ 20 ਡਾਲਰ 'ਚ ਐੱਲ.ਜੀ. ਕੋਲੋ ਖਰੀਦ ਰਹੀ ਹੈ।
Galaxy S7 ਦਾ ਵੀ ਕੀਤਾ ਸੀ ਟਿਅਰਡਾਊਨ
ਤੁਹਾਨੂੰ ਦੱਸ ਦਈਏ ਕਿ ਆਈ.ਐੱਚ.ਐੱਸ. ਇਕ ਰਿਸਰਚ ਫਰਮ ਹੈ ਜੋ ਸਮਾਰਟਫੋਨਸ ਦੇ ਹਰ ਕੰਪੋਨੈਂਟਸ ਨੂੰ ਵੱਖ ਕਰਕੇ ਉਸ ਦੀ ਵੈਲਿਊ ਲਗਾਉਂਦੀ ਹੈ। ਇਸ ਨੂੰ ਟਿਅਰਡਾਊਨ ਵੀ ਕਿਹਾ ਜਾਂਦਾ ਹੈ। ਹਾਲ ਹੀ 'ਚ ਇਸ ਕੰਪਨੀ ਨੇ ਸੈਮਸੰਗ ਦੇ ਫਲੈਗਸ਼ਿਪ Galaxy S7 ਦੀ ਲਾਗਤ 17,160 ਰੁਪਏ ਦੱਸੀ ਸੀ।
ਜ਼ਿਕਰਯੋਗ ਹੈ ਕਿ ਆਈ.ਐੱਚ.ਐੱਸ. ਨੇ ਸਿਰਫ ਕੰਪੋਨੈਂਟਸ ਦੀ ਕੀਮਤ ਨੂੰ ਹੀ ਜੋੜਿਆ ਹੈ। ਪਰ ਇਕ ਸਮਾਰਟਫੋਨ ਨੂੰ ਬਾਜ਼ਾਰ 'ਚ ਆਉਣ ਤੱਕ ਇਸ ਵਿਚ ਹੋਰ ਵੀ ਲਾਗਤ ਆਉਂਦੀ ਹੈ। ਇਨ੍ਹਾਂ 'ਚ ਰਿਸਰਚ ਅਤੇ ਡਿਵੈੱਲਪਮੈਂਟ, ਲੇਬਰ ਕਾਸਟ, ਮਾਰਕੀਟਿੰਗ ਚਾਰਜ ਅਤੇ ਸਪਲਾਈ ਨਾਲ ਜੁੜੇ ਕਾਸਟ ਲਗਦੇ ਹਨ। ਆਈ.ਐੱਚ.ਐੱਸ. ਨੇ ਸਿਰਫ ਕੰਪੋਨੈਂਟਸ ਦੀਆਂ ਕੀਮਤਾਂ ਮੁਤਾਬਕ ਇਸ ਦੀ ਇਹ ਲਾਗਤ ਦੱਸੀ ਹੈ।
ਪ੍ਰਾਈਵੇਸੀ ਨੂੰ ਧਿਆਨ 'ਚ ਰੱਖ ਕੇ ਦਿੱਤੀ ਗਈ ਹੈ BBM ਦੀ ਨਵੀਂ ਅਪਡੇਟ
NEXT STORY