ਜਲੰਧਰ- ਭਾਰਤ ਸਮੇਤ 50 ਦੇਸ਼ਾਂ 'ਚ ਆਈਫੋਨ ਐੱਕਸ ਦੀ ਵਿਕਰੀ ਹੋ ਰਹੀ ਹੈ ਅਤੇ ਐਪਲ ਦੇ ਇਸ ਨਵੇਂ ਆਈਫੋਨ ਨੂੰ ਭਾਰਤ 'ਚ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਹੁਣ ਇਸ ਸਮਾਰਟਫੋਨ ਨੂੰ ਬਲੈਕ 'ਚ ਵੇਚਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ OLX 'ਤੇ ਆਈਫੋਨ ਐੱਕਸ ਦਾ 256 ਜੀ. ਬੀ. ਸਟੋਰੇਜ ਵਾਲਾ ਵੇਰੀਐਂਟ 1,50,000 ਰੁਪਏ 'ਚ ਵਿਕ ਰਿਹਾ ਹੈ, ਜਦਕਿ ਇਸ ਫੋਨ ਦੀ ਅਸਲੀ ਕੀਮਤ 1,02,000 ਰੁਪਏ ਹੈ।
ਇਸ ਤੋਂ ਇਲਾਵਾ ਓ. ਐੱਲ. ਐੱਕਸ ਦੀ ਕੀਮਤ 89,000 ਰੁਪਏ ਹੈ। ਫੋਨ ਨਾਲ ਇੰਡੀਅਨ ਵਾਰੰਟੀ ਦੇਣ ਦੀ ਵੀ ਗੱਲ ਕੀਤੀ ਜਾ ਰਹੀ ਹੈ। ਅਜਿਹੇ 'ਚ ਸਵਾਲ ਉੱਠ ਰਿਹਾ ਹੈ ਕਿ ਜਦੋਂ ਗਾਹਕਾਂ ਨੂੰ ਫੋਨ ਸੇਲ 'ਚ ਨਹੀਂ ਮਿਲ ਰਿਹਾ ਹੈ ਤਾਂ ਫਿਰ ਇਹ ਫੋਨ ਬਲੈਕ ਮਾਰਕੀਟ 'ਚ ਕਿਸ ਤਰ੍ਹਾਂ ਪਹੁੰਚ ਰਿਹਾ ਹੈ।
5,000mAh ਦੀ ਬੈਟਰੀ ਨਾਲ ਭਾਰਤ 'ਚ ਲਾਂਚ ਹੋਇਆ Panasonic Eluga A4 ਸਮਾਰਟਫੋਨ
NEXT STORY