ਜਲੰਧਰ- ਜਾਪਾਨ ਦੀ ਸਮਾਰਟਫੋਨ ਮੇਕਰ ਕੰਪਨੀ ਪੈਨਾਸੋਨਿਕ ਨੇ ਭਾਰਤ 'ਚ ਇਕ ਹੋਰ ਨਵਾਂ ਬਜਟ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਕੰਪਨੀ ਨੇ ਏਲੁਗਾ ਏ4 ਦੇ ਨਾਂ ਤੋਂ ਲਾਂਚ ਕੀਤਾ ਹੈ। ਇਹ ਫੋਨ ਕੰਪਨੀ ਦੇ ਪਹਿਲੇ ਲਾਂਚ ਹੋਏ ਸਮਾਰਟਫੋਨ ਏਲੁਗਾ ਏ3 ਦਾ ਸੈਕਸੇਸਰ ਹੈ। ਸਾਲ ਦੇ ਸ਼ੁਰੂ 'ਚ ਕੰਪਨੀ ਨੇ ਕਿਹਾ ਸੀ ਕਿ ਇਸ ਸਾਲ ਭਾਰਤ 'ਚ 15 ਬਜਟ ਸਮਾਰਟਫੋਨ ਪੇਸ਼ ਕਰੇਗੀ ਅਤੇ ਇਹ ਸਾਰੇ ਸਮਾਰਟਫੋਨਜ਼ 15,000 ਰੁਪਏ ਦੀ ਕੀਮਤ ਤੋਂ ਘੱਟ ਹੋਣਗੇ। ਕੰਪਨੀ ਨੇ ਹੁਣ ਆਪਣਾ ਨਵਾਂ ਸਮਾਰਟਫੋਨ ਬਜਟ ਰੇਂਜ 'ਚ ਉਤਾਰਿਆ ਹੈ। ਇਸ ਰੇਂਜ 'ਚ ਇਹ ਸਮਾਰਟਫੋਨ ਸ਼ਿਓਮੀ ਦੇ ਪਾਪਲੂਰ ਰੈੱਡਮੀ ਨੋਟ 4 ਨਾਲ ਮੁਕਾਬਲਾ ਕਰੇਗਾ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ਦੀ ਹਾਈਲਾਈਟ ਹੈ ਇਸ ਦੀ 5,000 ਐੱਮ. ਏ. ਐੱਚ. ਨਾਨ ਰਿਮੂਵੇਬਲ ਬੈਟਰੀ ਦਿੱਤੀ ਹੈ। ਇਸ 'ਚ 5.2 ਇੰਚ ਦੀ ਐੱਚ. ਡੀ. ਡਿਸਪਲੇਅ ਨਾਲ ਆਉਂਦਾ ਹੈ। ਇਸ ਦਾ ਰੈਜ਼ੋਲਿਊਸਨ 720x1280 ਪਿਕਸਲ ਹੈ। ਇਸ ਫੋਨ 'ਚ 1.2GHz ਕੁਆਡ-ਕੋਰ ਮੀਡੀਆਟੈੱਕ ਪ੍ਰੋਸੈਸਰ ਹੈ। ਇਸ ਨਾਲ ਹੀ ਫੋਨ 'ਚ 3 ਜੀ. ਬੀ. ਰੈਮ ਅਤੇ 32 ਜੀ. ਬੀ. ਦੀ ਸਟੋਰੇਜ ਦਿੱਤੀ ਗਈ ਹੈ। ਇਸ ਸਟੋਰੇਜ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੀ ਮਦਦ ਨਾਲ 128 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰੇ ਨਾਲ ਆਉਂਦਾ ਹੈ। ਇਸ 'ਚ LED ਫਲੈਸ਼ ਲਾਈਟ ਵੀ ਹੈ। ਇਸ ਫੋਨ ਦਾ ਸੈਲਫੀ ਕੈਮਰਾ 5 ਮੈਗਾਪਿਕਸਲ ਦਾ ਹੈ, ਜਿਸ ਨੂੰ ਵੀਡੀਓ ਚੈਟ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਫੋਨ 'ਚ ਕਨੈਕਟੀਵਿਟੀ ਲਈ 4G VoLTE ਸਪੋਰਟ ਦਿੱਤਾ ਗਿਆ ਹੈ, ਇਸ 'ਚ ਵਾਈ-ਫਾਈ, ਬਲੂਟੁੱਥ 4.2, GPS ਅਤੇ USB OTG ਆਦਿ ਆਪਸ਼ਨ ਦਿੱਤੇ ਗਏ ਹਨ।
ਇਹ ਸਮਾਰਟਫੋਨ ਐਂਡ੍ਰਾਇਡ 7.0 ਨੂਗਟ ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਸ ਫੋਨ ਦੀ ਕੀਮਤ ਭਾਰਤੀ ਮਾਰਕੀਟ 'ਚ 12,490 ਰੁਪਏ ਰੱਖੀ ਹੈ। ਇਹ ਕੰਪਨੀ ਆਫਾਲਈਨ ਓਨਲੀ ਮਾਡਲ ਹੈ। ਇਸ ਪੈਨਾਸੋਨਿਕ ਦੇ ਆਥੋਰਾਈਜ਼ ਡੀਲਰ ਆਊਟਲੇਟਸ ਤੋਂ 5 ਨਵੰਬਰ ਤੋਂ ਖਰੀਦਿਆ ਜਾ ਸਕਦਾ ਹੈ।
ਬੀ.ਐੱਮ.ਡਬਲਿਊ ਨੇ ਆਪਣੀ ਨਵੀਂ Adventure F850GS ਦਾ ਕੀਤਾ ਖੁਲਾਸਾ
NEXT STORY