ਆਟੋ ਡੈਸਕ– ਯੂਰਪੀ ਐੱਨਕੈਪ ਕ੍ਰੈਸ਼ ਟੈਸ ’ਚ ਇਸੁਜ਼ੂ ਡੀ-ਮੈਕਸ ਪਿਕਅਪ ਟਰੱਕ ਨੂੰ ਸੇਫਟੀ ਲਈ 5 ਸਟਾਰ ਰੇਟਿੰਗ ਮਿਲੀ ਹੈ। ਇਸੁਜ਼ੂ ਡੀ-ਮੈਕਸ ਨੂੰ ਅਡਲਟ ਸੇਫਟੀ ’ਚ 32.2 ਪੁਆਇੰਟ ਅਤੇ ਬੱਚਿਆਂ ਲਈ ਸੁਰੱਖਿਆ ਲਈ 42.2 ਪੁਆਇੰਟ ਦਿੱਤੇ ਗਏ ਹਨ। ਕੁਲ ਮਿਲਾ ਕੇ ਕ੍ਰੈਸ਼ ਟੈਸਟ ’ਚ ਇਸੁਜ਼ੂ ਡੀ-ਮੈਕਸ ਦਾ ਪ੍ਰਦਰਸ਼ਨ ਕਾਫੀ ਵਧੀਆ ਰਿਹਾ ਹੈ। ਇਸ ਪਿਕਅਪ ਟਰੱਕ ’ਚ ਡਰਾਈਵਰ ਕੈਬਿਨ ਅਤੇ ਪਸੰਜਰ ਕੈਬਿਨ ਨੂੰ ਕਾਫੀ ਸੁਰੱਖਿਆ ਪਾਇਆ ਗਿਆ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਇਸੁਜ਼ੂ ਡੀ-ਮੈਕਸ ’ਚ ਦੋ ਫਰੰਟ ਏਅਰਬੈਗਸ ਦੇ ਨਾਲ ਸਾਰੇ ਕੰਪਾਰਟਮੈਂਟ ’ਚ ਸਾਈਡ ਏਅਰਬੈਗਸ ਵੀ ਮਿਲਦੇ ਹਨ। ਇਸ ਟੈਸਟ ਦੌਰਾਨ ਡਰਾਈਵਰ ਕੈਬਿਨ ’ਚ ਗੋਡਿਆਂ ਦੀ ਸੁਰੱਖਿਆ ’ਚ ਥੋੜ੍ਹੀ ਕਮੀ ਵੇਖੀ ਗਈ ਹੈ ਪਰ ਕੁਲ ਮਿਲਾ ਕੇ ਸੇਫਟੀ ’ਚ ਕਾਰ ਦਾ ਪ੍ਰਦਰਸ਼ਨ ਲਾਜਵਾਬ ਰਿਹਾ ਹੈ। ਇਸੁਜ਼ੂ ਡੀ-ਮੈਕਸ ’ਚ ਅੰਤਰਰਾਸ਼ਟਰੀ ਪੱਧਰ ਦੇ ਸੁਰੱਖਿਆ ਫੀਚਰਜ਼ ਮਿਲਦੇ ਹਨ। ਇਸ ਨੂੰ ਭਾਰਤ ’ਚ 8.38 ਲੱਖ ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਗਿਆ ਹੈ। ਇਸ ਦੇ ਬੀ.ਐੱਸ.-6 ਸੁਪਰ ਸਟਰਾਂਗ ਮਾਡਲ ਦੀ ਸਮਰੱਥਾ 1710 ਕਿਲੋਗ੍ਰਾਮ ਭਾਰ ਚੁੱਕਣ ਦੀ ਹੈ ਜਦਕਿ ਸਟੈਂਡਰਡ ਮਾਡਲ 1240 ਕਿਲੋਗ੍ਰਾਮ ਤਕ ਭਾਰ ਚੁੱਕ ਸਕਦਾ ਹੈ। ਇਸ ਨੂੰ ਤਿੰਨ ਮਾਡਲਾਂ- ਸੁਪਰ ਸਟਰਾਂਗ, ਸਟੈਂਡਰਡ ਅਤੇ ਕੈਬ ਚੈਸਿਸ ’ਚ ਲਿਆਇਆ ਗਿਆ ਹੈ ਜਿਨ੍ਹਾਂ ਦੀਆਂ ਵੱਖ-ਵੱਖ ਸਮਰਥਾਵਾਂ ਹਨ।
65W ਫਾਸਟ ਚਾਰਜਿੰਗ ਸੁਪੋਰਟ ਨਾਲ Oppo Reno 5 ਸੀਰੀਜ਼ ਦੇ ਦੋ ਨਵੇਂ ਫੋਨ ਲਾਂਚ, ਜਾਣੋ ਕੀਮਤ
NEXT STORY