ਗੈਜੇਟ ਡੈਸਕ- ਭਾਰਤੀ ਮੋਬਾਈਲ ਮਾਰਕੀਟ 'ਚ ਬਹੁਤ ਘੱਟ ਸਮੇਂ 'ਚ ਚੰਗੀ ਗਰੋਥ ਕਰਨ ਵਾਲੀ ਚਾਈਨੀਜ਼ ਕੰਪਨੀ itel ਨੇ ਇਕ ਨਵਾਂ ਮੋਬਾਈਲ ਪੇਸ਼ ਕੀਤਾ ਹੈ। ਇਸ ਫੋਨ ਨੂੰ ਆਈਟੇਲ ਏ44 ਪਾਵਰ Power ਦੇ ਨਾਂ ਨਾਲ ਲਾਂਚ ਕੀਤਾ ਗਿਆ ਹੈ। ਭਾਰਤ 'ਚ ਆਈਟੇਲ ਏ44 ਪਾਵਰ ਨੂੰ ਐਕਵਾ ਬਲੂ, ਸ਼ੇਪੇਂਨ ਗੋਲਡ ਤੇ ਡਿਪ ਗ੍ਰੇ ਕਲਰ 'ਚ 5,999 ਰੁਪਏ ਦੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਇਹ ਸਮਾਰਟਫੋਨ ਵਿਕਰੀ ਲਈ ਉਪਲੱਬਧ ਹੋ ਗਿਆ ਹੈ।
ਆਈਟੇਲ ਏ44 ਪਾਵਰ ਨੂੰ ਕੰਪਨੀ ਦੁਆਰਾ 480x960 ਪਿਕਸਲ ਰੈਜ਼ੋਲਿਊਸ਼ਨ ਵਾਲੀ 5.45-ਇੰਚ ਦੀ ਐੱਫ. ਡਬਲਿਊ. ਵੀ. ਜੀ. ਏ ਫੁੱਲ ਸਕ੍ਰੀਨ 'ਤੇ ਪੇਸ਼ ਕੀਤਾ ਗਿਆ ਹੈ। ਇਹ ਫੋਨ ਐਂਡ੍ਰਾਇਡ 8.1 ਓਰੀਓ ਗੋ ਐਡੀਸ਼ਨ 'ਤੇ ਪੇਸ਼ ਕੀਤਾ ਗਿਆ ਹੈ ਜੋ 64ਬਿਟ 1.4 ਗੀਗਾਹਰਟਜ ਕਲਾਕ ਸਪੀਡ ਵਾਲੇ ਕਵਾਡ-ਕੋਰ ਪ੍ਰੋਸੈਸਰ 'ਤੇ ਰਨ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਐਂਡ੍ਰਾਇਡ ਗੋ ਹੋਣ ਦੇ ਚੱਲਦੇ ਇਹ ਫੋਨ ਘੱਟ ਰੈਮ ਹੋਣ ਦੇ ਬਾਵਜੂਦ ਵੀ ਫਾਸਟ ਤੇ ਲੈਗ ਫ੍ਰੀ ਪ੍ਰੋਸੈਸਿੰਗ ਕਰਨ 'ਚ ਸਮਰੱਥਵਾਨ ਹੈ।
ਕੰਪਨੀ ਵਲੋਂ ਇਸ ਫੋਨ 'ਚ 1 ਜੀ. ਬੀ ਦੀ ਰੈਮ ਮੈਮਰੀ ਦਿੱਤੀ ਗਈ ਹੈ। ਇਹ ਫੋਨ 8 ਜੀ. ਬੀ. ਦੀ ਇੰਟਰਨਲ ਸਟੋਰੇਜ ਸਪੋਰਟ ਕਰਦਾ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ. ਕਾਰਡ ਰਾਹੀਂ 32ਜੀ. ਬੀ ਤੱਕ ਵਧਾਈ ਜਾ ਸਕਦੀ ਹੈ। ਫੋਟੋਗਰਾਫੀ ਸੈਗਮੈਂਟ ਦੀ ਗੱਲ ਕਰੀਏ ਤਾਂ ਏ44 ਪਵਾਰ ਡਿਊਲ ਰੀਅਰ ਕੈਮਰਾ ਸਪੋਰਟ ਕਰਦਾ ਹੈ। ਫੋਨ ਦੇ ਬੈਕ ਪੈਨਲ 'ਤੇ ਫਲੈਸ਼ ਲਾਈਟ ਦੇ ਨਾਲ 5-ਮੈਗਾਪਿਕਸਲ ਦਾ ਪ੍ਰਾਇਮਰੀ ਤੇ ਇਕ ਸਕੈਂਡਰੀ ਵੀ. ਜੀ. ਏ. ਕੈਮਰਾ ਮੌਜੂਦ ਹੈ। ਉਥੇ ਹੀ ਸੈਲਫੀ ਲਈ ਇਹ ਫੋਨ 2-ਮੈਗਾਪਿਕਸਲ ਦਾ ਫਰੰਟ ਕੈਮਰਾ ਸਪੋਰਟ ਕਰਦਾ ਹੈ।
ਆਈਟੇਲ ਏ44 ਪਾਵਰ ਕੰਪਨੀ ਤੋਂ 4ਜੀ ਵੀ. ਓ. ਐੱਲ. ਟੀ. ਈ ਸਪੋਰਟ ਦੇ ਨਾਲ ਉਤਾਰਿਆ ਗਿਆ ਹੈ। ਬੇਸਿਕ ਕੁਨੈਕਟੀਵਿਟੀ ਫੀਚਰਸ ਦੇ ਨਾਲ ਹੀ ਇਹ ਫੋਨ ਫੇਸ ਅਨਲਾਕ ਫੀਚਰ ਵੀ ਸਪੋਰਟ ਕਰਦਾ ਹੈ। ਏ44 ਪਾਵਰ 'ਚ ਪਾਵਰ ਬੈਕਅਪ ਲਈ 4,000 ਐੱਮ. ਏ. ਐੱਚ. ਦੀ ਦਮਦਾਰ ਬੈਟਰੀ ਦਿੱਤੀ ਗਈ ਹੈ। ਇਹ ਫੋਨ ਓ. ਟੀ. ਜੀ ਸਪੋਰਟ ਕਰਦਾ ਹੈ ਜਿਸ ਦੇ ਚੱਲਦੇ ਫੋਨ ਦੀ ਬੈਟਰੀ ਦਾ ਯੂਜ਼ ਹੋਰ ਫੋਨ ਨੂੰ ਚਾਰਜ ਕਰਨ 'ਚ ਵੀ ਕੀਤਾ ਜਾ ਸਕਦਾ ਹੈ।
IDEA ਨੇ ਪੇਸ਼ ਕੀਤਾ 56 ਦਿਨਾਂ ਦੀ ਮਿਆਦ ਵਾਲਾ ਸਭ ਤੋਂ ਸਸਤਾ ਪਲਾਨ
NEXT STORY