ਗੈਜੇਟ ਡੈਸਕ- ਟਵਿਟਰ 'ਚ ਲੈਗੇਸੀ ਬਲੂ ਟਿਕ ਮਾਰਕ ਹਟਾਏ ਜਾਣ ਦੀ ਹਲਚਲ ਵਿਚਕਾਰ ਕੰਪਨੀ ਦੇ ਸਾਬਕਾ ਸੀ.ਈ.ਓ. ਅਤੇ ਕੋ-ਫਾਊਂਡਰ ਜੈਕ ਡੋਰਸੀ ਨੇ Bluesky ਨਾਂ ਦਾ ਇਕ ਨਵਾਂ ਐਪ ਲਾਂਚ ਕੀਤਾ ਹੈ। ਜੈਕ ਡੋਰਸੀ ਦੇ ਇਸ ਨਵੇਂ ਐਪ ਨੂੰ ਕੋਲ ਟਵਿਟਰ ਦੇ ਅਲਟਰਨੇਟਿਵ ਦੇ ਤੌਰ 'ਤੇ ਦੇਖ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਬਲੂਸਕਾਈ ਮੌਜੂਦਾ ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਨੂੰ ਜ਼ਬਰਦਸਤ ਟੱਕਰ ਦੇ ਸਕਦਾ ਹੈ। ਬਲੂਸਕਾਈ ਦੀ ਵੈੱਬਸਾਈਟ ਮੁਤਾਬਕ, ਇਹ ਐਪ ਯੂਜ਼ਰਜ਼ ਨੂੰ ਜ਼ਿਆਦਾ ਆਪਸ਼ਨ ਦਿੰਦਾ ਹੈ ਅਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੀ ਆਜ਼ਾਦੀ ਵੀ ਦਿੰਦਾ ਹੈ। ਇਸ ਐਪ ਨੂੰ ਫਿਲਹਾਲ ਐਂਡਰਾਇਡ ਯੂਜ਼ਰਜ਼ ਲਈ ਲਾਂਚ ਕੀਤਾ ਗਿਆ ਹੈ।
ਫਿਲਹਾਲ ਬਲੂਸਕਾਈ ਦੀ ਵਰਤੋਂ ਇਨਵਾਈਟ ਓਨਲੀ ਰਾਹੀਂ ਕੀਤਾ ਜਾ ਸਕਦੀ ਹੈ। ਬਲੂਸਕਾਈ ਨੂੰ ਪਹਿਲਾਂ ਟੈਸਟਿੰਗ ਲਈ ਉਪਲੱਬਧ ਕੀਤਾ ਗਿਆ ਸੀ। ਵੈੱਬਸਾਈਟ ਨੇ ਕਿਹਾ ਕਿ ਅਸੀਂ ਏਟੀ ਪ੍ਰੋਟੋਕਾਲ ਦਾ ਨਿਰਮਾਣ ਕਰ ਰਹੇ ਹਾਂ, ਸੋਸ਼ਲ ਨੈੱਟਵਰਕਿੰਗ ਲਈ ਇਕ ਨਵੀਂ ਨੀਂਹ ਜੋ ਰਚਨਾਕਾਰਾਂ ਨੂੰ ਪਲੇਟਫਾਰਮਾਂ ਤੋਂ ਸੁਤੰਤਰਤਾ, ਡਿਵੈਲਪਰਾਂ ਨੂੰ ਨਿਰਮਾਣ ਕਰਨ ਦੀ ਸੁਤੰਤਰਤਾ ਅਤੇ ਯੂਜ਼ਰਜ਼ ਨੂੰ ਉਨ੍ਹਾਂ ਦੇ ਅਨੁਭਵ 'ਚ ਇਕ ਆਪਸ਼ਨ ਦਿੰਦੀ ਹੈ।
ਦੱਸ ਦੇਈਏ ਕਿ ਜੈਕ ਡੋਰਸੀ ਨੇ ਟਵਿਟਰ ਤੋਂ ਫਾਈਨੈਂਸਿੰਗ ਦਾ ਉਪਯੋਗ ਕਰਦੇ ਹੋਏ 2019 'ਚ ਬਲੂਸਕਾਈ ਨੂੰ ਇਕ ਸਾਈਡ ਪ੍ਰੋਜੈਕਟ ਦੇ ਰੂਪ 'ਚ ਵਿਕਸਿਤ ਕਰਨਾ ਸ਼ੁਰੂ ਕੀਤਾ ਸੀ। ਫਰਵਰੀ ਦੇ ਅਖੀਰ 'ਚ ਇਸਨੂੰ ਪਹਿਲੀ ਵਾਰ ਆਈ.ਓ.ਐੱਸ. ਯੂਜ਼ਰਜ਼ ਲਈ ਰੋਲਆਊਟ ਕੀਤਾ ਗਿਆ ਸੀ।
Bluesky 'ਚ ਮਿਲਣਗੇ ਇਹ ਫੀਚਰਜ਼
ਬਲੂਸਕਾਈ 'ਚ ਆਪਣੇ ਯੂਜ਼ਰਜ਼ ਨੂੰ ਇਕ ਖਾਸ ਤਰ੍ਹਾਂ ਦਾ ਐਲਗੋਰਿਦਮ ਦੇਣ ਦਾ ਪਲਾਨ ਕਰ ਰਿਹਾ ਹੈ ਜਿਸ ਵਿਚ ਟਵੀਟ, ਬੁੱਕਮਾਰਕ, ਡੀ.ਐੱਮ., ਰੀਟਵੀਟ, ਹੈਸ਼ਟੈਗ ਵਰਗੇ ਕਈ ਆਪਸ਼ਨ ਮੌਜੂਦ ਹੋਣਗੇ। ਰਿਪੋਰਟ ਮੁਤਾਬਕ, ਐਪ ਇੰਟੈਲੀਜੈਂਸ ਫਰਮ ਡਾਟਾ, ਏ.ਆਈ. ਦੇ ਅਨੁਸਾਰ, ਬਲੂਸਕਾਈ ਆਈ.ਓ.ਐੱਸ. 'ਤੇ 240,000 ਵਾਰ ਇੰਸਟਾਲ ਹੋਇਆ ਹੈ ਜੋ ਮਾਰਚ ਨਾਲੋਂ 39 ਫੀਸਦੀ ਵੱਧ ਹੈ।
ਕਰ ਸਕੋਗੇ ਵੱਡੇ ਪੋਸਟ
Bluesky ਨੂੰ ਇਕ ਬੇਹੱਦ ਸਾਧਾਰਣ ਇੰਟਰਫੇਸ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਿਚ 256 ਅੱਖਰਾਂ ਦੇ ਪੋਸਟ ਲਈ ਇਕ ਬਟਨ ਦਾ ਆਪਸ਼ਨ ਵੀ ਦਿੱਤਾ ਗਿਆ ਹੈ। ਆਪਣੇ ਪੋਸਟ 'ਚ ਤੁਸੀਂ ਫੋਟੋ ਨੂੰ ਵੀ ਐਡ ਕਰ ਸਕਦੇ ਹੋ। ਬਲੂਸਕਾਈ ਯੂਜ਼ਰਜ਼ ਆਪਣੇ ਅਕਾਊਂਟ ਨੂੰ ਸ਼ੇਅਰ, ਮਿਊਟ ਅਤੇ ਬਲਾਕ ਵੀ ਕਰ ਸਕਦੇ ਹਨ। ਐਪ ਦੇ ਨੈਵੀਗੇਸ਼ਨ ਲਈ ਇਸ ਵਿਚ ਹੇਠਲੀ ਸਾਈਡ 'ਚ ਇਕ ਸਰਚ ਦਾ ਵੀ ਆਪਸ਼ਨ ਦਿੱਤਾ ਜਾਵੇਗਾ।
Xiaomi ਨੇ ਬਜ਼ੁਰਗਾਂ ਨੂੰ ਦਿੱਤੀ ਵੱਡੀ ਸੁਵਿਧਾ, ਸ਼ਾਓਮੀ ਟੀਮ ਘਰ ਆ ਕੇ ਕਰੇਗੀ ਨਵੇਂ ਫੋਨ ਦਾ ਸੈੱਟਅਪ
NEXT STORY