ਜਲੰਧਰ : ਜੈਗੂਆਰ ਲੈਂਡਰੋਵਰ ਇੰਡੀਆ ਨੇ ਅੱਜ ਨਵੀਂ Jaguar XF ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਕਾਰ ਦੇ ਡੀਜ਼ਲ ਵੇਰਿਅੰਟ ਦੀ ਭਾਰਤ 'ਚ ਕੀਮਤ 47.50 ਲੱਖ ਰੁਪਏ ਤੋਂ ਸ਼ੁਰੂ ਹੋ ਕੇ 60.5 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਤੱਕ ਜਾਂਦੀ ਹੈ। ਉਥੇ ਹੀ ਕਾਰ ਦਾ ਪੈਟਰੋਲ ਵੇਰਿਅੰਟ 52.50 ਲੱਖ ਰੁਪਏ ਤੋਂ ਸ਼ੁਰੂ ਹੋ ਕੇ 59.50 ਲੱਖ ਰੁਪਏ 'ਚ ਮਿਲੇਗਾ। ਕੰਪਨੀ ਨੇ ਸਿਤੰਬਰ 2016 'ਚ ਜਾਣਕਾਰੀ ਦਿੱਤੀ ਸੀ ਕਿ ਇਸ ਕਾਰ ਨੂੰ 49. 50 ਲੱਖ ਰੁਪਏ (ਡੀਜ਼ਲ) ਬੇਸ ਵੇਰਿਅੰਟ 'ਚ ਪੇਸ਼ ਕੀਤਾ ਜਾਵੇਗਾ, ਪਰ ਇਹ ਵੇਰਿਅੰਟ 2 ਲੱਖ ਰੁਪਏ ਘੱਟ ਕੀਮਤ 'ਤੇ ਲਾਂਚ ਹੋਇਆ ਹੈ।
ਲਾਇਟਵੇਟ ਐਲੂਮੀਨੀਅਮ ਨਾਲ ਬਣਾਈ ਗਈ ਇਸ ਕਾਰ 'ਚ 10.2 ਇੰਚ ਦੀ ਇੰਫੋਟੇਨਮੇਂਟ ਸਿਸਟਮ, ਇੱਕ ਲੇਜ਼ਰ ਹੁੱਡ, 10 ਕਲਰ ਐਂਬਿਅੰਟ ਲਾਈਟਿੰਗ ਅਤੇ 4 ਜੋਨ ਕਲਾਇਮੇਟ ਕੰਟਰੋਲ ਜਿਵੇਂ ਫੀਚਰਸ ਮੌਜੂਦ ਹਨ। ਇੰਜਣ ਦੀ ਗੱਲ ਕੀਤੀ ਜਾਵੇ ਤਾਂ ਇਸ ਕਾਰ ਦੇ ਪੈਟਰੋਲ ਵੇਰਿਅੰਟ 'ਚ 2.0 ਲਿਟਰ ਦਾ 4 ਸਿਲੈਂਡਰ ਟਰਬੋਚਾਰਜਡ ਇੰਜਣ ਲਗਾ ਹੈ ਜੋ 237 ਬੀ. ਐੱਚ. ਪੀ ਦੀ ਪਾਵਰ ਅਤੇ 340 ਐੱਨ. ਐੱਮ ਦਾ ਟਾਰਕ ਪੈਦਾ ਕਰਦਾ ਹੈ । ਉਥੇ ਹੀ ਇਸ ਦਾ 2.0 ਲਿਟਰ ਡੀਜ਼ਲ ਇੰਜਣ 177 ਬੀ. ਐੱਚ. ਪੀ ਦੀ ਪਾਵਰ ਅਤੇ 430 ਐੱਨ. ਐੱਮ ਦਾ ਟਾਰਕ ਪੈਦਾ ਕਰੇਗਾ। ਇਸ ਇੰਜਣਾਂ ਨੂੰ 8 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।
ਹੁਵਾਵੇ ਜਲਦੀ ਲਾਂਚ ਕਰੇਗੀ VR 360 ਡਿਗਰੀ ਕੈਮਰਾ
NEXT STORY