ਗੈਜੇਟ ਡੈਸਕ- ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਨੇ ਅਪ੍ਰੈਲ 2023 ਮਹੀਨੇ ਲਈ ਬ੍ਰਾਡਬੈਂਡ ਅਤੇ ਟੈਲੀਫੋਨ ਗਾਹਕਾਂ ਦੇ ਅੰਕੜੇ ਜਾਰੀ ਕੀਤੇ ਹਨ। ਗਾਹਕਾਂ ਦੀ ਗਿਣਤੀ 'ਚ ਰਿਲਾਇੰਸ ਜੀਓ ਅਤੇ ਏਅਰਟੈੱਲ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਇਆ, ਦੋਵਾਂ ਕੰਪਨੀਆਂ ਨੇ ਇਕ ਮਹੀਨੇ 'ਚ ਹੀ 35 ਲੱਖ ਨਵੇਂ ਗਾਹਕ ਜੋੜੇ, ਜਦਕਿ ਵੋਡਾਫੋਨ-ਆਈਡੀਆ ਨੂੰ ਨੁਕਸਾਨ ਹੋਇਆ। ਵੋਡਾਫੋਨ-ਆਈਡੀਆ ਨੇ ਇਸ ਮਿਆਦ 'ਚ 29.9 ਲੱਖ ਗਾਹਕ ਜੋੜੇ। ਉਥੇ ਹੀ ਸਭ ਤੋਂ ਜ਼ਿਆਦਾ ਨਵੇਂ ਗਾਹਕਾਂ ਨੂੰ ਜੋੜਨ ਦੇ ਮਾਮਲੇ 'ਚ ਰਿਲਾਇੰਸ ਜੀਓ ਨੇ ਏਅਰਟੈੱਲ ਨੂੰ ਵੀ ਪਛਾਣ ਦਿੱਤਾ ਹੈ।
ਜੀਓ ਨੇ ਜੋੜੇ ਇੰਨੇ ਨਵੇਂ ਗਾਹਕ
ਭਾਰਤ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ ਅਪ੍ਰੈਲ ਮਹੀਨੇ 'ਚ 33 ਲੱਖ ਨਵੇਂ ਗਾਹਕ ਜੋੜ ਕੇ ਦੂਰਸੰਚਾਰ ਇੰਡਸਟਰੀ 'ਚ ਆਪਣਾ ਦਬਦਬਾ ਕਾਇਮ ਰੱਖਿਆ, ਜਦਕਿ ਏਅਰਟੈੱਲ ਨੇ ਇਸੇ ਮਿਆਦ 'ਚ ਸਿਰਫ 1.8 ਲੱਖ ਗਾਹਕ ਜੋੜੇ। ਟਰਾਈ ਦੀ ਲਿਸਟ ਮੁਤਾਬਕ, ਰਿਲਾਇੰਸ ਜੀਓ ਦਾ 441.92 ਮਿਲੀਅਨ, ਭਾਰਤੀ ਏਅਰਟੈੱਲ ਦਾ 244.37 ਮਿਲੀਅਨ, ਵੋਡਾਫੋਨ-ਆਈਡੀਆ ਦਾ 123.58 ਮਿਲੀਅਨ, ਬੀ.ਐੱਸ.ਐੱਨ.ਐੱਲ. ਦਾ 25.26 ਮਿਲੀਅਨ ਅਤੇ ਐਟਰੀਆ ਕਨਵਰਜੈਂਸ ਦਾ 2.14 ਮਿਲੀਅਨ ਯੂਜ਼ਰ ਬੇਸ ਹੈ।
ਵੋਡਾਫੋਨ-ਆਈਡੀਆ ਨੂੰ ਸਭ ਤੋਂ ਜ਼ਿਆਦਾ ਨੁਕਸਾਨ
ਟਰਾਈ ਦੇ ਅੰਕੜਿਆਂ ਮੁਤਾਬਕ, ਵੋਡਾਫੋਨ ਨੂੰ ਭਾਰੀ ਯੂਜ਼ਰਜ਼ ਨੁਕਸਾਨ ਹੋਇਆ ਹੈ ਅਤੇ ਏਅਰਟੈੱਲ ਦੇ ਮੱਧਮ ਲਾਭ ਦੇ ਨਾਲ ਅਪ੍ਰੈਲ ਦੇ ਅੰਤ 'ਚ ਭਾਰਤ ਦਾ ਮੋਬਾਇਲ ਯੂਜ਼ ਬੇਸ 0.07 ਫੀਸਦੀ ਜਾਂ 0.79 ਮਿਲੀਅਨ ਡਿੱਗ ਕੇ ਲਗਭਗ 1.1143 ਬਿਲੀਅਨ ਹੋ ਗਿਆ। ਸਮੁੱਚੀ ਵਾਇਰਲੈੱਸ ਟੈਲੀ ਘਣਤਾ ਵੀ ਮਾਰਚ 'ਚ 82.46 ਫੀਸਦੀ ਤੋਂ ਘੱਟ ਕੇ ਅਪ੍ਰੈਲ ਵਿਚ 82.34 ਪ੍ਰਤੀਸ਼ਤ ਰਹਿ ਗਈ।
ਆਈਫੋਨ ਦੇ ਪੁਰਜਿਆਂ ਲਈ ਭਾਰਤੀ ਕੰਪਨੀਆਂ ਐਪਲ ਨਾਲ ਕਰ ਰਹੀਆਂ ਗੱਲ
NEXT STORY