ਨਵੀਂ ਦਿੱਲੀ– ਜੀਓ ਦੀ 5 ਸਤੰਬਰ 2016 ਨੂੰ ਲਾਂਚਿੰਗ ’ਤੇ ਮੁਕੇਸ਼ ਅੰਬਾਨੀ ਨੇ ‘ਡਾਟਾ ਇਜ਼ ਨਿਊ ਆਇਲ’ ਦਾ ਨਾਰਾ ਦਿੱਤਾ ਅਤੇ ਇਸ ਸੈਕਟਰ ਦੀ ਤਸਵੀਰ ਹੀ ਬਦਲ ਗਈ। ਅਕਤੂਬਰ ਤੋਂ ਦਸੰਬਰ 2016 ਦੀ ਟਰਾਈ ਦੀ ਪਰਫਾਰਮੈਂਸ ਇੰਡੀਕੇਟਰ ਰਿਪੋਰਟ ਦੇ ਅੰਕੜੇ ਦੱਸਦੇ ਹਨ ਕਿ ਪ੍ਰਤੀ ਯੂਜ਼ਰ ਡਾਟਾ ਦੀ ਖਪਤ ਸਿਰਫ 878.63 ਐੱਮ. ਬੀ. ਸੀ।
ਸਤੰਬਰ 2016 ’ਚ ਜੀਓ ਲਾਂਚ ਤੋਂ ਬਾਅਦ ਡਾਟਾ ਖਪਤ ’ਚ ਜ਼ਬਰਦਸਤ ਵਿਸਫੋਟ ਹੋਇਆ ਅਤੇ ਹੁਣ ਡਾਟਾ ਦੀ ਖਪਤ 1303 ਫੀਸਦੀ ਵਧ ਕੇ 12.33 ਜੀ. ਬੀ. ਹੋ ਗਈ। ਪੰਜ ਸਾਲ ਪਹਿਲਾਂ ਜਦੋਂ ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਰਿਲਾਇੰਸ ਜੀਓ ਦੇ ਲਾਂਚ ਦਾ ਐਲਾਨ ਕੀਤਾ ਤਾਂ ਕਿਸੇ ਨੂੰ ਵੀ ਮਾਣ ਨਹੀਂ ਸੀ ਕਿ ਜੀਓ ਦੇਸ਼ ਦੀ ਡਿਜੀਟਲ ਅਰਥਵਿਵਸਥਾ ਦੀ ਰੀੜ੍ਹ ਸਾਬਤ ਹੋਵੇਗਾ। ਭਾਰਤ ’ਚ ਇੰਟਰਨੈੱਟ ਦੀ ਸ਼ੁਰੂਆਤ ਹੋਏ 26 ਸਾਲ ਬੀਤ ਗਏ ਹਨ। ਕਈ ਟੈਲੀਕਾਮ ਕੰਪਨੀਆਂ ਨੇ ਇਸ ਸੈਕਟਰ ’ਚ ਹੱਥ ਅਜ਼ਮਾਇਆ ਪਰ ਘਟ ਤੋਂ ਘਟ ਸਾਰੀਆਂ ਕੰਪਨੀਆਂ ਦਾ ਫੋਕਸ ਵਾਇਸ ਕਾਲਿੰਗ ਉੱਤੇ ਹੀ ਸੀ। ਜੀਓ ਦੀ ਮਾਰਕੀਟ ’ਚ ਉੱਤਰਨ ਤੋਂ ਬਾਅਦ ਸਿਰਫ ਡਾਟਾ ਦੀ ਖਪਤ ਹੀ ਨਹੀਂ ਵਧੀ, ਯੂਜ਼ਰਸ ਦੀ ਗਿਣਤੀ ’ਚ ਵੀ ਭਾਰੀ ਵਾਧਾ ਦੇਖਣ ਨੂੰ ਮਿਲਿਆ।
ਟਰਾਈ ਦੀ ਬ੍ਰਾਡਬੈਂਡ ਸਬਸਕ੍ਰਾਈਬਰ ਰਿਪੋਰਟ ਮੁਤਾਬਕ ਪੰਜ ਸਾਲ ਪਹਿਲਾਂ ਦੇ ਮੁਕਾਬਲੇ ਬ੍ਰਾਡਬੈਂਡ ਗਾਹਕਾਂ ਦੀ ਗਿਣਤੀ ਚਾਰ ਗੁਣਾ ਵੱਧ ਚੁੱਕੀ ਹੈ, ਜਿੱਥੇ ਸਤੰਬਰ 2016 ’ਚ 19.23 ਕਰੋੜ ਬ੍ਰਾਡਬੈਂਡ ਗਾਹਕ ਸਨ, ਉਥੇ ਹੀ ਜੂਨ 2021 ’ਚ ਇਹ 79.27 ਕਰੋੜ ਹੋ ਗਏ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਡਾਟਾ ਦੀ ਖਪਤ ’ਚ ਵਾਧਾ ਅਤੇ ਇੰਟਰਨੈੱਟ ਯੂਜ਼ਰਸ ਦੀ ਗਿਣਤੀ ’ਚ ਭਾਰੀ ਇਜ਼ਾਫੇ ਦੀ ਵਜ੍ਹਾ ਡਾਟਾ ਦੀਆਂ ਕੀਮਤਾਂ ’ਚ ਹੋਈ ਕਮੀ ਹੈ। ਦਰਅਸਲ ਜੀਓ ਦੀ ਲਾਂਚਿੰਗ ਤੋਂ ਪਹਿਲਾਂ ਤੱਕ ਡਾਟਾ ਦੀ ਕੀਮਤ ਕਰੀਬ 160 ਰੁਪਏ ਪ੍ਰਤੀ ਜੀ. ਬੀ. ਸੀ, ਜੋ 2021 ’ਚ ਘੱਟ ਕੇ 10 ਰੁਪਏ ਪ੍ਰਤੀ ਜੀ. ਬੀ. ਤੋਂ ਵੀ ਹੇਠਾਂ ਆ ਗਈ। ਯਾਨੀ ਪਿਛਲੇ ਪੰਜ ਸਾਲਾਂ ’ਚ ਦੇਸ਼ ’ਚ ਡਾਟਾ ਦੀਆਂ ਕੀਮਤਾਂ 93 ਫੀਸਦੀ ਘੱਟ ਹੋਈਆਂ।
ਹਾਰਲੇ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਇਸ ਧਾਂਸੂ ਮੋਟਰਸਾਈਕਲ ਦੀ ਬੁਕਿੰਗ ਖੁੱਲ੍ਹੀ
NEXT STORY