ਮੁੰਬਈ- ਹਾਰਲੇ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ ਹੈ। ਦਿੱਗਜ ਦੋ-ਪਹੀਆ ਵਾਹਨ ਨਿਰਮਾਤਾ ਹੀਰੋ ਮੋਟੋਕਾਰਪ ਨੇ ਹਾਰਲੇ ਡੈਵਿਡਸਨ ਦੀ ਮੋਟਰਸਾਈਕਲ 'ਪੈਨ ਅਮਰੀਕਾ 1250' ਦੀ ਪਹਿਲੀ ਖੇਪ ਵਿਕਣ ਪਿੱਛੋਂ ਨਵੀਂ ਖੇਪ ਦੀ ਬੁਕਿੰਗ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ।
ਹੀਰੋ ਮੋਟੋਕਾਰਪ ਨੇ ਨਾਲ ਹੀ ਕਿਹਾ ਹੈ ਕਿ ਹਾਰਲੇ-ਡੈਵਿਡਸਨ ਦੀ ਸਾਰੇ 13 ਮੌਜੂਦਾ ਮਾਡਲਾਂ ਅਤੇ ਸਪੋਰਟਸਟਰ ਐੱਸ ਮੋਟਰਸਾਈਕਲ ਦੀ ਬੁਕਿੰਗ ਫਿਲਹਾਲ ਖੁੱਲ੍ਹੀ ਹੋਈ ਹੈ।
ਹੀਰੋ ਮੋਟੋਕਾਰਪ ਨੇ ਇਕ ਬਿਆਨ ਵਿਚ ਕਿਹਾ ਕਿ ਵਿਸ਼ੇਸ਼ ਰੂਪ ਤੋਂ ਹਾਰੇਲ-ਡੈਵਿਡਸਨ ਗਾਹਕਾਂ ਲਈ ਉਸ ਕੋਲ ਦੇਸ਼ ਭਰ ਵਿਚ ਹੁਣ 14 ਡੀਲਰਸ਼ਿਪ ਅਤੇ ਸੱਤ ਅਧਿਕਾਰਤ ਸੇਵਾ ਕੇਂਦਰਾਂ ਦਾ ਇਕ ਵਿਸਥਾਰਤ ਨੈੱਟਵਰਕ ਹੈ। ਹੀਰੋ ਮੋਟੋਕਾਰਪ ਅਤੇ ਹਾਰਲੇ-ਡੈਵਿਡਸਨ ਨੇ ਭਾਰਤੀ ਬਾਜ਼ਾਰ ਲਈ ਪਿਛਲੇ ਸਾਲ ਅਕਤੂਬਰ ਵਿਚ ਸਾਂਝੇਦਾਰੀ ਦੀ ਘੋਸ਼ਣਾ ਕੀਤੀ ਸੀ। ਲਾਇਸੈਂਸਿੰਗ ਸਮਝੌਤੇ ਅਨੁਸਾਰ, ਹੀਰੋ ਮੋਟੋਕਾਰਪ ਨੇ ਹਾਰਲੇ ਦੇ ਭਾਰਤੀ ਬਾਜ਼ਾਰ ਤੋਂ ਹੋਟਣ ਪਿੱਛੋਂ ਭਾਰਤ ਵਿਚ ਉਸ ਦੇ ਮੋਟਰਸਾਈਕਲ, ਪੁਰਜ਼ਿਆਂ ਅਤੇ ਮਾਲ ਦੇ ਵਿਸ਼ੇਸ਼ ਡਿਸਟ੍ਰੀਬਿਊਸ਼ਨ ਦੇ ਅਧਿਕਾਰ ਹਾਸਲ ਕੀਤੇ ਸਨ। 'ਪੈਨ ਅਮਰੀਕਾ 1250' 2021 ਦੇ ਬਹੁ-ਉਡੀਕੀ ਮੋਟਰਸਾਈਕਲਾਂ ਵਿਚੋਂ ਇਕ ਹੈ। ਹੀਰੋ ਮੋਟੋਕਾਰਪ ਨੇ ਕਿਹਾ ਕਿ ਸਪੋਰਟਸਟਰ ਐੱਸ ਸਾਲ ਦੇ ਅੰਤ ਤੱਕ ਭਾਰਤ ਵਿਚ ਲਾਂਚ ਕੀਤਾ ਜਾਣ ਵਾਲਾ ਬ੍ਰਾਂਡ ਦਾ ਅਗਲਾ ਮਾਡਲ ਹੋਵੇਗਾ। ਇਸ ਸਮੇਂ ਸਾਰੇ 13 ਮੌਜੂਦਾ ਮਾਡਲਾਂ ਅਤੇ ਸਪੋਰਟਸਟਰ ਐੱਸ ਲਈ ਬੁਕਿੰਗ ਖੁੱਲ੍ਹੀ ਹੈ। 'ਪੈਨ ਅਮਰੀਕਾ 1250' ਦੀ ਸ਼ੁਰੂਆਤੀ ਕੀਮਤ 16,90,000 ਰੁਪਏ ਹੈ ਅਤੇ ਪੈਨ ਅਮਰੀਕਾ 1250 ਸਪੈਸ਼ਲ ਦੀ ਸ਼ੁਰੂਆਤੀ ਕੀਮਤ 19,99,000 ਰੁਪਏ ਹੈ।
‘ਦੱਖਣ ਕੋਰੀਆ ਨੇ ਐੱਪਲ ਅਤੇ ਗੂਗਲ ’ਤੇ ਕੱਸਿਆ ਸ਼ਿਕੰਜਾ, ਪਾਸ ਕੀਤਾ ‘ਐਂਟੀ-ਗੂਗਲ ਲਾਅ’
NEXT STORY