ਜਲਧੰਰ—ਰਿਲਾਇੰਸ ਜਿਓ ਨੇ ਆਉਂਦੇ ਹੀ ਟੈਲੀਕੌਮ ਸੈਕਟਰ 'ਚ ਸਖ਼ਤ ਮੁਕਾਬਲੇ ਨੂੰ ਜਨਮ ਦੇ ਦਿੱਤਾ ਹੈ। ਆਪਣੀ ਸ਼ੁਰੂਆਤ ਨੂੰ ਲੈ ਕੇ ਹੁਣ ਤੱਕ ਜਿਓ ਆਪਣੇ ਯੂਜ਼ਰਸ ਦੀ ਗਿਣਤੀ ਵੱਧਾਉਣ 'ਚ ਲੱਗਿਆ ਹੋਇਆ ਹੈ। ਕੰਪਨੀ ਹੁਣ ਗ੍ਰਾਹਕਾਂ ਨੂੰ ਨਵਾਂ ਆਫਰ ਦੇਣ ਵਾਲੀ ਹੈ। ਇਸ ਆਫਰ ਲਈ ਤੁਹਾਡਾ ਪੁਰਾਣਾ Dongle ਕੰਮ ਆ ਸਕਦਾ ਹੈ। ਕੰਪਨੀ ਇਸ ਨਵੇ ਆਫਰ ਦੇ ਤਹਿਤ ਤੁਹਾਨੂੰ ਕੋਈ ਵੀ ਪੁਰਾਣੀ Dongel ਦੇ ਬਦਲੇ 'ਚ ਜਿਓਫਾਈ Device ਦਵੇਗੀ।
ਦੱਸਣਯੋਗ ਹੈ ਕਿ ਕੰਪਨੀ ਵੱਲੋਂ ਇਸ ਆਫਰ ਦੀ ਅਧਿਕਾਰਿਤ ਘੋਸ਼ਣਾ ਨਹੀ ਕੀਤੀ ਗਈ ਹੈ। ਪਿਛਲੀ ਖ਼ਬਰਾਂ ਮੁਤਾਬਕ ਇਹ ਮੰਨਿਆ ਜਾ ਰਿਹਾ ਸੀ ਕਿ ਕੰਪਨੀ ਇਹ ਆਫਰ ਆਪਣੇ ਕਰਮਚਾਰੀਆਂ ਨੂੰ ਹੀ ਦਵੇਗੀ, ਪਰ ਹੁਣ ਜਿਓ ਦੇ ਯੂਜ਼ਰਸ ਦੇ ਟਵੀਟ ਜਰੀਏ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕੰਪਨੀ ਇਸ ਆਫਰ ਨੂੰ ਜ਼ਲਦੀ ਹੀ ਸਾਰੇ ਗ੍ਰਾਹਕਾਂ ਲਈ ਲਾਂਚ ਕਰਨ ਵਾਲੀ ਹੈ।
ਇਸ ਆਫਰ ਨੂੰ ਪਾਉਣ ਲਈ ਗ੍ਰਾਹਕਾਂ ਨੂੰ ਪੁਰਾਣਾ Dongle ਰਿਲਾਇੰਸ ਡਿਜ਼ੀਟਲ ਸਟੋਰ 'ਤੇ ਜਮ੍ਹਾ ਕਰਵਾਉਣਾ ਹੋਵੇਗਾ। ਇਸ ਪਲਾਨ 'ਚ ਜਿਓ ਯੂਜ਼ਰਸ ਨੂੰ 2010 ਰੁਪਏ ਦਾ ਡਾਟਾ ਮੁਫ਼ਤ ਦਵੇਗੀ। ਦੱਸਣਯੋਗ ਹੈ ਕਿ ਜਿਓਫਾਈ Device ਦੀ ਕੀਮਤ ਵੀ 2010 ਰੁਪਏ ਹੀ ਹੈ।
ਗ੍ਰਾਹਕਾਂ ਨੂੰ ਇਸ ਆੱਫਰ ਲਈ 1,999 ਰੁਪਏ ਵੀ ਦੇਣੇ ਹੋਣਗੇ। ਇਸ 'ਚ ਤੁਹਾਡਾ ਪਹਿਲਾ Recharge ਅਤੇ ਪ੍ਰਾਇਮ ਮੈਂਬਰਸ਼ਿਪ ਦਾ 408 ਰੁਪਏ ਵਾਲਾ ਪੈਕ ਵੀ ਸ਼ਾਮਲ ਹੋਵੇਗਾ।
ਇਸ ਪਲਾਨ 'ਚ ਯੂਜ਼ਰਸ ਨੂੰ 84 ਦਿਨਾਂ ਲਈ ਫ਼ਰੀ 4g ਦੀ ਸੁਵਿਧਾ ਦਿੱਤੀ ਜਾਵੇਗੀ। ਇਸ ਦੇ ਇਲਾਵਾ ਦੂਜੇ ਆਫਰ ਵੀ ਹਨ, ਜਿਸ 'ਚ ਤੁਹਾਨੂੰ Dongle ਜਮਾ ਕਰਵਾਉਣ ਦੀ ਜ਼ਰੂਰਤ ਵੀ ਨਹੀਂ ਹੋਵੇਗੀ। ਇਸ ਆਫਰ ਦੇ ਪਲਾਨ ਪਿਛਲੇ ਪਲਾਨ ਦੀ ਤਰ੍ਹਾਂ ਹੀ ਹੋਣਗੇ। ਅੰਤਰ ਸਿਰਫ ਇਹ ਹੈ ਕਿ ਗ੍ਰਾਹਕਾਂ ਨੂੰ 2010 ਦੀ ਜਗ੍ਹਾਂ 1005 ਦੀ ਮੁਫ਼ਤ ਡਾਟਾ ਮਿਲੇਗਾ। ਇਹ ਵੀ ਇਕ ਹੱਕ ਤੱਕ ਸਭੰਵ ਹੈ ਕਿ ਜਿਓ ਇਸ ਆਫਰ ਨੂੰ ਲਾਂਚ ਹੀ ਨਾ ਕਰੇ।
ਵੋਡਾਫੋਨ ਦੀ wi fi ਡਿਵਾਇਸ ਦੀ ਕੀਮਤ 'ਚ ਕਟੌਤੀ, ਜਾਣੋ ਕਿਵੇਂ
NEXT STORY