ਗੈਜੇਟ ਡੈਸਕ : ਕੇਂਦਰ ਸਰਕਾਰ ਨੇ ਦੇਸ਼ ਵਿੱਚ ਤੇਜ਼ੀ ਨਾਲ ਵਧ ਰਹੇ 'ਡਿਜੀਟਲ ਅਰੈਸਟ' ਸਕੈਮ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਹਨ। ਸਰਕਾਰ ਨੇ ਪ੍ਰਸਿੱਧ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੂੰ ਉਨ੍ਹਾਂ ਸਾਰੇ ਡਿਵਾਈਸਾਂ ਦੀਆਂ ਆਈਡੀ ਬਲਾਕ ਕਰਨ ਦਾ ਆਦੇਸ਼ ਦਿੱਤਾ ਹੈ, ਜਿਨ੍ਹਾਂ ਦੀ ਵਰਤੋਂ ਸਾਈਬਰ ਠੱਗ ਭੋਲੇ-ਭਾਲੇ ਲੋਕਾਂ ਨੂੰ ਠੱਗਣ ਲਈ ਕਰ ਰਹੇ ਹਨ।
ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੀ ਸਾਈਬਰ ਵਿੰਗ 'ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ' (I4C) ਦੀ ਰਿਪੋਰਟ ਦੇ ਅਧਾਰ 'ਤੇ ਇਹ ਐਕਸ਼ਨ ਲਿਆ ਜਾ ਰਿਹਾ ਹੈ। ਰਿਪੋਰਟ ਮੁਤਾਬਕ, ਸਾਈਬਰ ਅਪਰਾਧੀ ਫੜੇ ਜਾਣ ਤੋਂ ਬਚਣ ਲਈ ਵਾਰ-ਵਾਰ ਨਵੇਂ ਅਕਾਊਂਟ ਬਣਾ ਲੈਂਦੇ ਹਨ। ਇਸ ਲਈ ਹੁਣ ਸਰਕਾਰ ਨੇ ਸਿੱਧਾ ਡਿਵਾਈਸ ਦੇ ਲੈਵਲ 'ਤੇ ਰੋਕ ਲਗਾਉਣ ਦੀ ਯੋਜਨਾ ਬਣਾਈ ਹੈ। ਇਸ ਵਿੱਚ ਫੋਨ ਦਾ IMEI ਨੰਬਰ, ਮੈਕ ਐਡਰੈੱਸ ਅਤੇ ਸੀਰੀਅਲ ਨੰਬਰ ਵਰਗੇ ਵਿਲੱਖਣ ਪਛਾਣ ਨੰਬਰਾਂ ਨੂੰ ਬਲਾਕ ਕੀਤਾ ਜਾਵੇਗਾ ਤਾਂ ਜੋ ਉਸ ਡਿਵਾਈਸ ਤੋਂ ਦੁਬਾਰਾ ਕੋਈ ਅਪਰਾਧ ਨਾ ਹੋ ਸਕੇ।
ਕੀ ਹੈ 'ਡਿਜੀਟਲ ਅਰੈਸਟ' ਸਕੈਮ?
ਇਸ ਠੱਗੀ ਵਿੱਚ ਅਪਰਾਧੀ ਆਪਣੇ ਆਪ ਨੂੰ ਪੁਲਸ ਜਾਂ ਕਿਸੇ ਜਾਂਚ ਏਜੰਸੀ ਦੇ ਅਧਿਕਾਰੀ ਦੱਸ ਕੇ ਪੀੜਤ ਨੂੰ ਵਟਸਐਪ ਕਾਲ ਜਾਂ ਵੀਡੀਓ ਕਾਲ ਕਰਦੇ ਹਨ। ਉਹ ਪੀੜਤ ਨੂੰ ਕਿਸੇ ਫਰਜ਼ੀ ਕੇਸ ਵਿੱਚ ਫਸਾਉਣ ਦੀ ਧਮਕੀ ਦਿੰਦੇ ਹਨ ਅਤੇ ਉਨ੍ਹਾਂ ਨੂੰ ਘਰ ਵਿੱਚ ਹੀ ਕੈਮਰੇ ਦੇ ਸਾਹਮਣੇ ਰਹਿਣ ਦਾ ਹੁਕਮ ਦਿੰਦੇ ਹਨ, ਜਿਸ ਨੂੰ ਉਹ 'ਡਿਜੀਟਲ ਅਰੈਸਟ' ਕਹਿੰਦੇ ਹਨ। ਇਸ ਤੋਂ ਬਾਅਦ ਜਾਂਚ ਦੇ ਨਾਂ 'ਤੇ ਪੀੜਤ ਤੋਂ ਬੈਂਕ ਖਾਤੇ ਦੀ ਜਾਣਕਾਰੀ ਮੰਗੀ ਜਾਂਦੀ ਹੈ ਅਤੇ ਪੈਸੇ ਟ੍ਰਾਂਸਫਰ ਕਰਵਾ ਲਏ ਜਾਂਦੇ ਹਨ।
ਸਰਕਾਰ ਦੇ ਨਵੇਂ ਨਿਯਮ ਅਤੇ ਸੁਰੱਖਿਆ
ਸਰਕਾਰ IT Rules 2021 ਦੇ ਤਹਿਤ ਡਿਲੀਟ ਕੀਤੇ ਗਏ ਅਕਾਊਂਟਸ ਦਾ ਡਾਟਾ 180 ਦਿਨਾਂ ਤੱਕ ਸੁਰੱਖਿਅਤ ਰੱਖਣ 'ਤੇ ਜ਼ੋਰ ਦੇ ਰਹੀ ਹੈ ਤਾਂ ਜੋ ਜਾਂਚ ਏਜੰਸੀਆਂ ਅਪਰਾਧੀਆਂ ਤੱਕ ਪਹੁੰਚ ਸਕਣ। ਇਸ ਤੋਂ ਇਲਾਵਾ, ਫਰਜ਼ੀ ਐਪਸ ਅਤੇ ਖਤਰਨਾਕ ਏਪੀਕੇ (APK) ਫਾਈਲਾਂ ਨੂੰ ਵੀ ਬਲੌਕ ਕਰਨ ਦੀ ਤਿਆਰੀ ਹੈ।
ਬਚਾਅ ਲਈ ਅਹਿਮ ਸਲਾਹ:
•ਕੋਈ ਵੀ ਪੁਲਿਸ ਏਜੰਸੀ ਆਨਲਾਈਨ ਜਾਂ ਵੀਡੀਓ ਕਾਲ ਰਾਹੀਂ ਗ੍ਰਿਫਤਾਰੀ ਜਾਂ ਜਾਂਚ ਨਹੀਂ ਕਰਦੀ।
•ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਵੀਡੀਓ ਕਾਲਾਂ ਤੋਂ ਸਾਵਧਾਨ ਰਹੋ ਅਤੇ ਡਰੋ ਨਾ।
•ਕਦੇ ਵੀ ਆਪਣਾ OTP ਜਾਂ ਬੈਂਕ ਵੇਰਵੇ ਕਿਸੇ ਨਾਲ ਸਾਂਝੇ ਨਾ ਕਰੋ।
•ਜੇਕਰ ਤੁਹਾਡੇ ਨਾਲ ਅਜਿਹੀ ਕੋਈ ਘਟਨਾ ਵਾਪਰਦੀ ਹੈ, ਤਾਂ ਤੁਰੰਤ 'ਸੰਚਾਰ ਸਾਥੀ' ਪੋਰਟਲ ਜਾਂ ਨਜ਼ਦੀਕੀ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਵਾਰ-ਵਾਰ ਚਾਰਜ ਕਰਨ ਦਾ ਝੰਜਟ ਖ਼ਤਮ ! ਲਾਂਚ ਹੋ ਗਈ AI Coach ਵਾਲੀ ਧਾਕੜ Smartwatch
NEXT STORY