ਗੈਜੇਟ ਡੈਸਕ– ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ ਆਪਣੇ ਵੈੱਬ ਬ੍ਰਾਊਜ਼ਿੰਗ ਐਪ ਜਿਓ ਪੇਜ ’ਚ ਨਵਾਂ ਫੀਚਰ ਜੋੜਿਆ ਹੈ, ਜਿਸ ਦਾ ਨਾਂ ‘ਸਟਡੀ ਮੋਡ’ ਹੈ। ਇਸ ਫੀਚਰ ਨੂੰ ਖਾਸਤੌਰ ’ਤੇ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ ਹੈ। ਇਸ ਫੀਚਰ ਦੇ ਐਕਟਿਵ ਹੋਣ ਤੋਂ ਬਾਅਦ ਵਿਦਿਆਰਥੀ ਆਪਣੀ ਪੜ੍ਹਾਈ ’ਤੇ ਧਿਆਨ ਦੇ ਸਕਣਗੇ ਅਤੇ ਉਨ੍ਹਾਂ ਦਾ ਧਿਆਨ ਵੀ ਨਹੀਂ ਭਟਕੇਗਾ। ਕੰਪਨੀ ਦਾ ਮੰਨਣਾ ਹੈ ਕਿ ਸਟਡੀ ਮੋਡ ਵਿਦਿਆਰਥੀਆਂ ਦੇ ਬਹੁਤ ਕੰਮ ਆਏਗਾ।
ਜਿਓ ਜਾ ਸਟਡੀ ਮੋਡ
ਜਿਓ ਦਾ ਨਵਾਂ ਫੀਚਰ ‘ਸਟਡੀ ਮੋਡ’ ਆਪਣੇ ਯੂਜ਼ਰਸ ਨੂੰ ਜਮਾਤ ਦੇ ਹਿਸਾਬ ਨਾਲ ਕੰਟੈਂਟ ਉਪਲੱਬਧ ਕਰਵਾਏਗਾ। ਇਸ ਵਿਚ ਵਿਦਿਆਰਥੀ ਨੂੰ ਸਬਜੈਕਟ ਦੇ ਅਨੁਰੂਪ ਵੀਡੀਓ ਚੈਨਲ ਦਾ ਸੁਝਾਣ ਮਿਲਦਾ ਹੈ। ਵਿਦਿਆਰਥੀ ਇਨ੍ਹਾਂ ਚੈਨਲਾਂ ਨੂੰ ਆਪਣੇ ਪਸੰਦੀਦਾ ਕੈਟਾਗਰੀ ’ਚ ਜੋੜ ਸਕਦੇ ਹਨ। ਇਸ ਤੋਂ ਇਲਾਵਾ ਐਜੁਕੇਸ਼ਨ ਵੈੱਬਸਾਈਟਾਂ ਦੇ ਲਿੰਕ ਦਿੱਤੇ ਜਾਂਦੇ ਹਨ ਤਾਂ ਜੋ ਵਿਦਿਆਰਥੀ ਸਿੱਧਾ ਉਨ੍ਹਾਂ ਵੈੱਬਸਾਈਟਾਂ ’ਤੇ ਪਹੁੰਚ ਜਾਵੇ ਅਤੇ ਗੂਗਲ ’ਤੇ ਸਰਚ ਕਰਨ ’ਚ ਉਨ੍ਹਾਂ ਦਾ ਸਮਾਂ ਖਰਾਬ ਨਾ ਹੋਵੇ।
ਇੰਝ ਕਰੋ ਇਸ ਫੀਚਰ ਦੀ ਵਰਤੋਂ
- ਸਟਡੀ ਮੋਡ ਦਾ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾਂ ਆਪਣੇ ਫੋਨ ’ਚ ਜਿਓ ਪੇਜ ਐਪ ਡਾਊਨਲੋਡ ਕਰੋ।
- ਡਾਊਨਲੋਡ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਐਪ ਓਪਨ ਕਰੋ।
- ਇਥੇ ਤੁਹਾਨੂੰ ਮੋਡ ਚੁਣਨ ਦਾ ਆਪਸ਼ਨ ਮਿਲੇਗਾ।
- ਉਸ ਵਿਚ ਸਵਿੱਚ ਮੋਡ ਆਪਸ਼ਨ ’ਤੇ ਜਾ ਕੇ ਤੁਸੀਂ ਸਟਡੀ ਮੋਡ ਨੂੰ ਐਕਟਿਵੇਟ ਕਰ ਸਕੋਗੇ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਰਿਲਾਇੰਸ ਜਿਓ ਨੇ ਪਿਛਲੇ ਸਾਲ ਅਕਤੂਬਰ ’ਚ ਬ੍ਰਾਊਜ਼ਿੰਗ ਐਪ ਜਿਓ ਪੇਜ ਨੂੰ ਲਾਂਚ ਕੀਤਾ ਸੀ। ਜਿਓ ਪੇਜ ਵੈੱਬ ਬ੍ਰਾਊਜ਼ਰ ’ਚ ਗੂਗਲ, ਬਿੰਗ, ਐੱਮ.ਐੱਸ.ਐੱਨ. ਅਤੇ ਡਕ-ਡਕ ਗੋ ਸਰਚ ਇੰਜਣ ਦਾ ਇਸਤੇਮਾਲ ਕਰ ਸਕਦੇ ਹਨ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਵੈੱਬ ਬ੍ਰਾਊਜ਼ਰ ’ਚ ਕਿਸੇ ਵੀ ਵੈੱਬਸਾਈਟ ਦੇ ਲਿੰਕ ਸੇਵ ਕਰਨ ਦੀ ਸੁਵਿਧਾ ਮਿਲੇਗੀ। ਇਸ ਨਾਲ ਯੂਜ਼ਰਸ ਆਸਾਨੀ ਨਾਲ ਉਸ ਵੈੱਬਸਾਈਟ ਨੂੰ ਆਪਣੇ ਡਿਵਾਈਸ ’ਤੇ ਤੇਜ਼ੀ ਨਾਲ ਓਪਨ ਕਰ ਸਕਣਗੇ।
8 ਭਾਸ਼ਾਵਾਂ ਨੂੰ ਕਰਦਾ ਹੈ ਸੁਪੋਰਟ
ਜਿਓਪੇਜ ਵੈੱਬ ਬ੍ਰਾਊਜ਼ਰ ਹਿੰਦੀ, ਮਰਾਠੀ, ਤਮਿਲ, ਗੁਜਰਾਤੀ, ਤੇਲਗੂ, ਮਲਿਆਲਮ, ਕਨੰੜ ਅਤੇ ਬੰਗਾਲੀ ਭਾਸ਼ਾ ਨੂੰ ਸੁਪੋਰਟ ਕਰਦਾ ਹੈ। ਇਸ ਤੋਂ ਇਲਾਵਾ ਵੈੱਬ ਬ੍ਰਾਊਜ਼ਰ ’ਚ Incognito ਦੇ ਨਾਲ-ਨਾਲ ਐਡ-ਬਲਾਕਰ ਫੀਚਰ ਦਿੱਤਾ ਗਿਆ ਹੈ ਜਿਸ ਦੀ ਮਦਦ ਨਾਲ ਯੂਜ਼ਰਸ ਅਣਚਾਹੇ ਵਿਗਿਆਪਨਾਂ ’ਤੇ ਰੋਕ ਲਗਾ ਸਕਦੇ ਹਨ।
ਲਾਂਚ ਤੋਂ ਪਹਿਲਾਂ OnePlus 10 Pro ਦੀਆਂ ਤਸਵੀਰਾਂ ਲੀਕ, ਅੰਡਰ-ਡਿਸਪਲੇਅ ਕੈਮਰੇ ਨਾਲ ਆ ਸਕਦੈ ਫੋਨ
NEXT STORY