ਜਲੰਧਰ- ਰਿਲਾਇੰਸ ਜਿਓ ਦੇ ਜਿਓਫੋਨ ਦੀ ਪ੍ਰੀ-ਬੂਕਿੰਗ ਦਾ ਇੰਤਜ਼ਾਰ ਕਰ ਰਹੇ ਗਾਹਕਾਂ ਲਈ ਇਕ ਚੰਗੀ ਖਬਰ ਆਈ ਹੈ। ਰਿਲਾਇੰਸ ਜਿਓ ਦਾ 4ਜੀ ਫੀਚਰ ਫੋਨ ਇਕ ਵਾਰ ਫਿਰ ਤੋਂ ਬੂਕਿੰਗ ਲਈ ਉਪਲੱਬਧ ਹੋ ਗਿਆ ਹੈ। ਇਸ ਫੋਨ ਦੀ ਬੂਕਿੰਗ ਆਨਲਾਈਨ ਜਿਓ ਦੀ ਆਫਿਸ਼ੀਅਲ ਵੈੱਬਸਾਈਟ jio.com ਤੋਂ ਹੋ ਰਹੀ ਹੈ।
ਇਸ ਤਰ੍ਹਾਂ ਕਰੋ ਫੋਨ ਦੀ ਬੂਕਿੰਗ -
ਕੰਪਨੀ ਦੀ ਵੈੱਬਸਾਈਟ 'ਤੇ ਜਾਣ ਤੋਂ ਬਾਅਦ ਨਜ਼ਰ ਆ ਰਿਹਾ ਹੈ, ਜਿਸ 'ਚ ਜਿਓਫੋਨ ਦੀ ਤਸਵੀਰ ਨਾਲ Order now ਅਤੇ Know more ਦਾ ਆਪਸ਼ਨ ਦਿਖਾਈ ਦੇ ਰਿਹਾ ਹੈ। ਜੇਕਰ ਤੁਸੀਂ ਵੀ ਇਸ 4ਜੀ ਫੀਚਰ ਫੋਨ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਡੇ order now 'ਤੇ ਕਲਿੱਕ ਕਰਨਾ ਹੋਵੇਗਾ। ਜਿਸ ਤੋਂ ਬਾਅਦ ਤੁਹਾਡੇ ਕੋਲੋ ਮੋਬਾਇਲ ਨੰਬਰ ਪਾਉਣ ਨੂੰ ਕਿਹਾ ਜਾਵੇਗਾ। ਮੋਬਾਇਲ ਨੰਬਰ ਐਂਟਰ ਕਰ ਕੇ Submit 'ਤੇ ਕਲਿੱਕ ਕਰਨ ਤੋਂ ਬਾਅਦ ਇਕ ਪੇਜ ਓਪਨ ਹੋਵੇਗਾ, ਜਿੱਥੋਂ ਤੁਹਾਨੂੰ ਆਪਣੇ ਇਲਾਕੇ ਦੇ ਏਰੀਆ ਪਿਨਕੋਡ ਅਤੇ ਕਿੰਨੇ ਫੋਨ ਖਰੀਦਣਾ ਚਾਹੁੰਦੇ ਹੋ ਤਾਂ ਦੱਸਣਾ ਹੋਵੇਗਾ।

ਵੈੱਬਸਾਈਟ 'ਤੇ ਇਹ ਸਾਰੀ ਜਾਣਕਾਰੀ ਦੇਣ ਤੋਂ ਬਾਅਦ Proceed 'ਤੇ ਕਲਿੱਕ ਕਰਨਾ ਹੋਵੇਗਾ, ਜਿਸ ਤੋਂ ਬਾਅਦ ਤੁਹਾਨੂੰ 1500 ਰੁਪਏ ਦੇ ਹਿਸਾਬ ਨਾਲ ਹਰ ਯੂਨਿਟਸ ਭੁਗਤਾਨ ਕਰਨਾ ਹੋਵੇਗਾ। ਜੇਕਰ ਤਸੀਂ ਦੋ ਫੋਨ ਆਰਡਰ ਕਰਦੇ ਹੋ ਤਾਂ ਕੁੱਲ 3,000 ਰੁਪਏ ਭੁਗਤਾਨ ਕਰਨਾ ਹੋਵੇਗਾ। ਇੱਥੇ ਤੁਹਾਨੂੰ ਦੱਸਦਾ ਹੈ ਕਿ ਪਹਿਲਾਂ ਜਿਓਫੋਨ ਦੀ ਬੂਕਿੰਗ ਸਿਰਫ 500 ਰੁਪਏ 'ਚ ਹੁੰਦੀ ਸੀ।
ਇਸ ਪੇਮੈਂਟ ਨੂੰ ਤੁਸੀਂ ਡੇਬਿਡ ਕਾਰਡ, ਕ੍ਰੇਡਿਟ ਕਾਰਡ, ਪੇ. ਟੀ. ਐੱਮ., ਜਿਓ ਮਨੀ, UPI, ਇੰਟਰਨੈੱਟ ਬੈਂਕਿੰਗ ਜਿਹੇ ਤਰੀਕਿਆਂ ਨਾਲ ਕਰ ਸਕਦੇ ਹੋ। ਵੈੱਬਸਾਈਟ ਮੁਤਾਬਕ ਤੁਸੀਂ ਇਕੱਠੇ 5 ਤੋਂ ਜ਼ਿਆਦਾ ਜਿਓਫੋਨ ਦੀ ਬੂਕਿੰਗ ਨਹੀਂ ਕਰ ਸਕਦੇ ਹੋ। ਪੇਮੈਂਟ ਸਫਲ ਹੋਣ ਤੋਂ ਬਾਅਦ ਜੋ ਨੰਬਰ ਆਪਣੀ ਪਹਿਲੀ ਵੈੱਬਸਾਈਟ 'ਤੇ ਪਾਇਆ ਸੀ, ਉਸ ਨੰਬਰ 'ਤੇ ਬੂਕਿੰਗ ਦਾ ਕਨਫਰਮੈਸ਼ਨ ਆ ਜਾਵੇਗਾ। ਇਸ ਤੋਂ ਬਾਅਦ ਜਦੋਂ ਇਹ ਫੋਨ ਉਪਲੱਬਧ ਹੋਵੇਗਾ, ਉਦੋਂ ਤੁਹਾਨੂੰ ਕੰਪਨੀ ਰਾਹੀਂ ਦੱਸ ਦਿੱਤਾ ਜਾਵੇਗਾ।
Nokia 6 ਲਈ ਜਾਰੀ ਹੋਈ ਲੇਟੈਸਟ ਐਂਡ੍ਰਾਇਡ 8.0 Oreo ਅਪਡੇਟ
NEXT STORY