ਗੈਜੇਟ ਡੈਸਕ– ਰਿਲਾਇੰਸ ਜੀਓ ਨੇ ਕਾਈ-ਓ. ਐੱ. ਆਧਾਰਿਤ 4ਜੀ ਕੀਪੈਡ ਸਮਾਰਟਫੋਨ ‘ਜੀਓਫੋਨ ਪ੍ਰਾਈਮਾ’ ਲਾਂਚ ਕੀਤਾ ਹੈ, ਜਿਸ ਦੀ ਕੀਮਤ 2599 ਰੁਪਏ ਹੈ। ਕੀਪੈਡ ਸਮਾਰਟਫੋਨ ਦਾ ਇਹ ਐਡਵਾਂਸ ਵਰਜ਼ਨ ਹੈ। ਯੂ. ਟਿਊਬ., ਫੇਸਬੁੱਕ, ਵਟਸਐਪ, ਗੂਗਲ ਵੁਆਇਸ ਅਸਿਸਟੈਂਟ ਵਰਗੀਆਂ ਕਈ ਸਹੂਲਤਾਂ ਹੁਣ ਜੀਓਫੋਨ ਪ੍ਰਾਈਮਾ ’ਚ ਸਿਰਫ ਇਕ ਕਲਿੱਕ ’ਤੇ ਮੁਹੱਈਆ ਹੋਣਗੀਆਂ।
2.4 ਇੰਚ ਦੀ ਡਿਸਪਲੇਅ ਸਕ੍ਰੀਨ ਵਾਲੇ ਇਸ ਫੋਨ ਵਿਚ 1800 ਐੱਮ. ਏ. ਐੱਚ. ਦੀ ਬੈਟਰੀ ਹੈ। ਵੀਡੀਓ ਕਾਲਿੰਗ ਅਤੇ ਫੋਟੋਗ੍ਰਾਫੀ ਲਈ ਮੋਬਾਇਲ ’ਚ ਫਰੰਟ ਅਤੇ ਰੀਅਰ ਦੋਵੇਂ ਡਿਜੀਟਲ ਕੈਮਰੇ ਦਿੱਤੇ ਗਏ ਹਨ। ਮੋਬਾਇਲ ਦੇ ਪਿਛਲੇ ਹਿੱਸੇ ਵਿਚ ਫਲੈਸ਼ ਲਾਈਟ ਵੀ ਮਿਲੇਗੀ। ਸਮਾਰਟਫੋਨ ਜੀਓ ਟੀ. ਵੀ., ਜੀਓ ਸਿਨੇਮਾ, ਜੀਓ ਸਾਵਨ ਵਰਗੀ ਪ੍ਰੀਮੀਅਮ ਡਿਜੀਟਲ ਸਰਵਿਸ ਨਾਲ ਲੈਸ ਹੈ। ਜੀਓ-ਪੇਅ ਰਾਹੀਂ ਯੂ. ਪੀ. ਆਈ. ਭੁਗਤਾਨ ਵੀ ਕੀਤਾ ਜਾ ਸਕਦਾ ਹੈ।
ਜੀਓ ਪ੍ਰਾਈਮਾ 23 ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ ਯਾਨੀ 23 ਭਾਸ਼ਾਵਾਂ ਵਿਚ ਕੰਮ ਕਰ ਸਕਦਾ ਹੈ। ਚਮਕਦਾਰ ਰੰਗਾਂ ’ਚ ਆਉਣ ਵਾਲੇ ਇਸ ਸਮਾਰਟਫੋਨ ਨੂੰ ਪ੍ਰਮੁੱਖ ਰਿਟੇਲ ਸਟੋਰਸ ਤੋਂ ਇਲਾਵਾ ਆਨਲਾਈਨ ਪਲੇਟਫਾਰਮਸ ਜਿਵੇਂ ਰਿਲਾਇੰਸ ਡਿਜੀਟਲ.ਇਨ, ਜੀਓਮਾਰਟ ਇਲੈਕਟ੍ਰਾਨਿਕਸ ਅਤੇ ਐਮਾਜ਼ੋਨ ਤੋਂ ਵੀ ਖਰੀਦਿਆ ਜਾ ਸਕਦਾ ਹੈ। ਕੰਪਨੀ ਦਾ ਮੰਨਣਾ ਹੈ ਕਿ ਜੀਓਫੋਨ ਪ੍ਰਾਈਮਾ ਉਨ੍ਹਾਂ ਲੋਕਾਂ ਲਈ ਡਿਜਾਈਨ ਕੀਤਾ ਗਿਆ ਹੈ ਜੋ ਰਿਆਇਤੀ ਕੀਮਤਾਂ ’ਤੇ 4ਜੀ ਨਾਲ ਲੈਸ, ਸੋਸ਼ਲ ਪਲੇਟਫਾਰਮਸ ਨਾਲ ਜੁੜਿਆ ਹੋਇਆ ਇਕ ਮੋਬਾਇਲ ਚਾਹੁੰਦੇ ਹਨ।
WhatsApp 'ਚ ਹੁਣ ਪੁਰਾਣੇ ਮੈਸੇਜ ਲੱਭਣਾ ਹੋਵੇਗਾ ਆਸਾਨ, ਆ ਰਿਹੈ ਸ਼ਾਨਦਾਰ ਫੀਚਰ
NEXT STORY