ਜਲੰਧਰ- ਪਿਛਲੇ ਹਫਤੇ ਰਿਲਾਇੰਸ ਜਿਓ ਨੇ ਜਿਓ ਧਨ ਧਨਾ ਧਨ ਆਫਰ ਦੀ ਸ਼ੁਰੂਆਤ ਕੀਤੀ ਸੀ। ਇਹ ਆਫਰ ਉਨ੍ਹਾਂ ਰਿਲਾਇੰਸ ਜਿਓ ਯੂਜ਼ਰਸ ਲਈ ਸੀ ਜਿਨ੍ਹਾਂ ਨੇ ਸਮਰ ਸਰਪ੍ਰਾਈਜ਼ ਲਈ ਰੀਚਾਰਜ ਨਹੀਂ ਕਰਵਾਇਆ ਸੀ। ਨਵਾਂ ਧਨ ਧਨਾ ਧਨ ਆਫਰ ਬਹੁਤ ਹੱਦ ਤੱਕ ਸਮਰ ਸਰਪ੍ਰਾਈਜ਼ ਆਫਰ ਵਰਗਾ ਹੀ ਹੈ। ਇਸ ਤਹਿਤ ਗਾਹਕਾਂ ਨੂੰ 309 ਰੁਪਏ ਦਾ ਰੀਚਾਰਜ ਕਰਾਉਣ 'ਤੇ ਤਿੰਨ ਮਹੀਨਿਆਂ ਲਈ 1ਜੀ.ਬੀ. ਪ੍ਰਤੀ ਦਿਨ ਦੇ ਹਿਸਾਬ ਨਾਲ ਡਾਟਾ ਮਿਲੇਗਾ। ਹਾਲਾਂਕਿ ਇਹ ਕੀਮਤ ਜਿਓ ਪ੍ਰਾਈਮ ਮੈਂਬਰ ਲਈ ਹੈ। ਜਿਨ੍ਹਾਂ ਜਿਓ ਗਾਹਕਾਂ ਨੇ ਜਿਓ ਪ੍ਰਾਈਮ ਸਬਸਕ੍ਰਿਪਸ਼ਨ ਨਹੀਂ ਲਿਆ ਹੈ ਉਨ੍ਹਾਂ ਨੂੰ 99 ਰੁਪਏ ਵਾਧੂ ਦੇਣੇ ਪੈਣਗੇ। ਆਫਰ ਦਾ ਐਲਾਨ ਕਰਦੇ ਹੋਏ ਰਿਲਾਇੰਸ ਜਿਓ ਨੇ ਦੱਸਿਆ ਸੀ ਕਿ ਆਉਣ ਵਾਲੇ ਸਮੇਂ 'ਚ ਕੰਪਨੀ ਦੀਆਂ ਸੇਵਾਵਾਂ ਪਾਉਣ ਲਈ ਗਹਾਕਾਂ ਨੂੰ 15 ਅਪ੍ਰੈਲ ਤੱਕ ਜਿਓ ਪ੍ਰਾਈਮ ਸਬਸਕ੍ਰਿਪਸ਼ ਲੈਣ ਦੇ ਨਾਲ 309 ਜਾਂ 509 ਰੁਪਏ ਦਾ ਰੀਚਾਰਜ ਕਰਾਉਣਾ ਹੀ ਹੋਵੇਗਾ। ਅਜਿਹਾ ਨਾ ਹੋਣ ਦੀ ਹਾਲਤ 'ਚ ਉਸ ਨੰਬਰ ਦੀਆਂ ਸੇਵਾਂ ਬੰਦ ਕੀਤੀਆਂ ਜਾ ਸਕਦੀਆਂ ਹਨ।
15 ਅਪ੍ਰੈਲ ਤੋਂ ਬਾਅਦ
ਕਈ ਗਾਹਕ ਅਜਿਹੇ ਹਨ ਜਿਨ੍ਹਾਂ ਨੇ ਇਨ੍ਹਾਂ ਪਲਾਨ ਲਈ ਸਬਸਕ੍ਰਾਈਬ ਨਹੀਂ ਕੀਤਾ ਹੈ ਪਰ ਉਨ੍ਹਾਂ ਦੇ ਨੰਬਰ ਅਜੇ ਵੀ ਐਕਟਿਵ ਹਨ। ਜਾਣਕਾਰੀ ਮਿਲੀ ਹੈ ਕਿ ਜਿਨ੍ਹਾਂ ਗਾਹਕਾਂ ਨੇ ਆਪਣੇ ਜਿਓ ਨੰਬਰ 'ਤੇ ਅਜੇ ਤੱਕ ਕੋਈ ਰੀਚਾਰਜ ਨਹੀਂ ਕੀਤਾ ਹੈ ਉਨ੍ਹਾਂ ਦੀਆਂ ਸੇਵਾਵਾਂ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਹਨ। ਪਤਾ ਲੱਗਾ ਹੈ ਕਿ ਅਜਿਹਾ ਇਕ ਵਾਰ 'ਚ ਨਹੀਂ ਹੋਣ ਵਾਲਾ ਹੈ। ਕੁਝ ਗਾਹਕਾਂ ਨੂੰ ਉਨ੍ਹਾਂ ਦੇ ਨੰਬਰ ਦੀਆਂ ਸੇਵਾਵਾਂ ਰੱਦ ਕੀਤੇ ਜਾਣ ਬਾਰੇ ਐੱਸ.ਐੱਮ.ਐੱਸ. ਕਰ ਦਿੱਤੇ ਗਏ ਹਨ। ਕੁਝ ਗਾਹਕਾਂ ਨੂੰ ਅਜੇ ਹੋਰ ਸਮਾਂ ਲੱਗੇਗਾ ਪਰ ਅਗਲੇ ਕੁਝ ਦਿਨਾਂ ਤੱਕ ਉਨ੍ਹਾਂ ਸਾਰੇ ਹਾਗਕਾਂ ਦੇ ਨੰਬਰ ਬੰਦ ਕਰ ਦਿੱਤੇ ਜਾਣਗੇ ਜਿਨ੍ਹਾਂ ਨੇ ਰੀਚਾਰਜ ਨਹੀਂ ਕਰਾਇਆ ਹੈ।
ਧਨਾ ਧਨ ਧਨ ਆਫਰ ਦੀ ਆਖਰੀ ਤਰੀਕ
ਅਜੇ ਤੱਕ ਜਿਨ੍ਹਾਂ ਗਾਹਕਾਂ ਨੇ ਰੀਚਾਰਜ ਨਹੀਂ ਕਰਾਇਆ ਉਹ ਹੁਣ ਵੀ ਧਨ ਧਨਾ ਧਨ ਆਫਰ ਦੇ ਨਾਲ ਜਿਓ ਪ੍ਰਾਈਮ ਦਾ ਫਾਇਦਾ ਲੈ ਸਕਦੇ ਹਨ। ਜੇਕਰ ਤੁਹਾਡਾ ਨੰਬਰ ਬੰਦ ਹੋ ਗਿਆ ਹੈ ਤਾਂ ਜਿਓ ਸਟੋਰ 'ਤੇ ਜਾਓ ਜਾਂ ਜਿਓ ਦੀ ਵੈੱਬਸਾਈਟ 'ਤੇ ਲਾਗ-ਇਨ ਕਰੋ ਜਾਂ ਮਾਈ ਜਿਓ ਐਪ ਖੋਲ੍ਹੋ। ਇਥੇ 408 ਰੁਪਏ (99 ਰੁਪਏ ਜਿਓ ਪ੍ਰਾਈਮ ਦੇ) ਦਾ ਭੁਗਤਾਨ ਕਰਕੇ 84 ਦਿਨਾਂ ਤੱਕ ਸੇਵਾਵਾਂ ਪਾਓ।
ਸਭ ਤੋਂ ਪਹਿਲਾਂ ਰਿਲਾਇੰਸ ਜਿਓ ਨੇ ਕਿਹਾ ਸੀ ਕਿ ਜਿਓ ਪ੍ਰਾਈਮ ਸਬਸਕ੍ਰਿਪਸ਼ਨ ਲੈਣ ਦੀ ਆਖਰੀ ਤਰੀਕ 31 ਮਾਰਚ ਹੈ। ਹਾਲਾਂਕਿ, ਇਸ ਡੈੱਡਲਾਈਨ ਨੂੰ 15 ਅਪ੍ਰੈਲ ਤੱਕ ਲਈ ਵਧਾ ਦਿੱਤਾ ਗਿਆ ਸੀ ਅਤੇ ਇਸ ਦੇ ਨਾਲ ਸਮਰ ਸਰਪ੍ਰਾਈਜ਼ ਆਫਰ ਪੇਸ਼ ਕੀਤਾ ਗਿਆ ਸੀ। ਹਾਲਾਂਕਿ ਅਜਿਹਾ ਲੱਗਦਾ ਹੈ ਕਿ ਅਜੇ ਕੁਝ ਹੋਰ ਸਮੇਂ ਲਈ ਜਿਓ ਪ੍ਰਾਈਮ ਸਬਸਕ੍ਰਿਪਸ਼ਨ (ਧਨ ਧਨਾ ਧਨ ਆਫਰ ਦੇ ਨਾਲ) ਦੀਆਂ ਸੇਵਾਵਾਂ ਮਿਲਦੀਆਂ ਰਹਿਣਗੀਆਂ। ਇਸ ਆਫਰ ਦੀ ਆਖਰੀ ਤਰੀਕ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਸਮਾਰਟਫੋਨ ਦੇ ਨੋਟੀਫਿਕੇਸ਼ਨ ਵਾਰ ਦੀ ਜਗ੍ਹਾ 'ਤੇ ਨਜ਼ਰ ਆਵੇਗਾ ਇਹ ਲੁੱਕ
NEXT STORY