ਨਵੀਂ ਦਿੱਲੀ, (ਭਾਸ਼ਾ)– ਰਿਲਾਇੰਸ ਜਿਓ 4-ਜੀ ਡਾਊਨਲੋਡ ਸਪੀਡ ਦੇ ਮਾਮਲੇ ’ਚ ਸਭ ਤੋਂ ਅੱਗੇ ਬਣੀ ਹੋਈ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਵੱਲੋਂ ਨਵੰਬਰ ਮਹੀਨੇ ਲਈ ਜਾਰੀ ਚਾਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਹਾਲਾਂਕਿ, ਜਿਓ ਦੇ ਨੈੱਟਵਰਕ ਪ੍ਰਦਰਸ਼ਨ ’ਚ ਥੋੜ੍ਹੀ ਗਿਰਾਵਟ ਆਈ ਅਤੇ ਉਸ ਦੀ ਔਸਤ ਰਫਤਾਰ 20.3 ਮੈਗਾਬਾਈਟ ਪ੍ਰਤੀ ਸੈਕਿੰਡ (ਐੱਮ. ਬੀ. ਪੀ. ਐੱਸ.) ਦਰਜ ਹੋਈ ਹੈ।
ਅਕਤੂਬਰ ’ਚ ਮੁਕੇਸ਼ ਅੰਬਾਨੀ ਦੀ ਕੰਪਨੀ ਦੀ ਔਸਤ ਡਾਊਨਲੋਡ ਸਪੀਡ 22.3 ਐੱਮ. ਬੀ. ਪੀ. ਐੱਸ. ਰਹੀ ਸੀ। ਟਰਾਈ ਦੇ ਮਾਈਸਪੀਡ ਪੋਰਟਲ ’ਤੇ ਪ੍ਰਕਾਸ਼ਿਤ ਅੰਕੜਿਆਂ ਅਨੁਸਾਰ ਨਵੰਬਰ ’ਚ ਭਾਰਤੀ ਏਅਰਟੈੱਲ ਦੇ 4-ਜੀ ਨੈੱਟਵਰਕ ਦਾ ਪ੍ਰਦਰਸ਼ਨ ਥੋੜ੍ਹਾ ਸੁਧਰਿਆ ਹੈ ਅਤੇ ਇਹ ਅਕਤੂਬਰ ਦੇ 9.5 ਨਾਲ ਵਧ ਕੇ ਨਵੰਬਰ ’ਚ 9.7 ਐੱਮ. ਬੀ. ਪੀ. ਐੱਸ. ਹੋ ਗਿਆ ਹੈ। ਹਾਲਾਂਕਿ, ਵੋਡਾਫੋਨ ਅਤੇ ਆਈਡੀਆ ਸੈਲੂਲਰ ਨੇ ਆਪਣੇ ਕਾਰੋਬਾਰ ਦਾ ਰਲੇਵਾਂ ਕੀਤਾ ਹੈ ਅਤੇ ਦੋਵੇਂ ਹੁਣ ਵੋਡਾਫੋਨ ਆਈਡੀਆ ਦੇ ਨਾਂ ਨਾਲ ਸੰਚਾਲਨ ਕਰਦੀਆਂ ਹਨ ਪਰ ਟਰਾਈ ਨੇ ਦੋਵਾਂ ਦੇ ਨੈੱਟਵਰਕ ਦੇ ਪ੍ਰਦਰਸ਼ਨ ਦੇ ਅੰਕੜੇ ਵੱਖ-ਵੱਖ ਦਿੱਤੇ ਹਨ।
ਵੋਡਾਫੋਨ ਦੇ ਨੈੱਟਵਰਕ ’ਤੇ 4-ਜੀ ਡਾਊਨਲੋਡ ਸਪੀਡ ਮਾਮੂਲੀ ਸੁਧਾਰ ਦੇ ਨਾਲ 6.8 ਐੱਮ. ਬੀ. ਪੀ. ਐੱਸ. ਰਹੀ ਹੈ, ਜੋ ਅਕਤੂਬਰ ’ਚ 6.6 ਐੱਮ. ਬੀ. ਪੀ. ਐੱਸ. ਰਹੀ ਸੀ। ਉਥੇ ਹੀ ਆਈਡੀਆ ਦੇ ਨੈੱਟਵਰਕ ’ਤੇ ਇਹ 6.4 ਤੋ ਘਟ ਕੇ 6.2 ਐੱਮ. ਬੀ. ਪੀ. ਐੱਸ. ਰਹਿ ਗਈ ਹੈ। ਹਾਲਾਂਕਿ, 4-ਜੀ ਅਪਲੋਡ ਸਪੀਡ ਦੇ ਮਾਮਲੇ ’ਚ ਆਈਡੀਆ ਸਿਖਰ ’ਤੇ ਬਣੀ ਹੋਈ ਹੈ। ਨਵੰਬਰ ’ਚ ਆਈਡੀਆ ਦੇ ਨੈੱਟਵਰਕ ’ਤੇ ਅਪਲੋਡ ਸਪੀਡ 5.6 ਐੱਮ. ਬੀ. ਪੀ . ਐੱਸ. ਰਹੀ। ਅਕਤੂਬਰ ’ਚ ਹਾਲਾਂਕਿ ਇਹ 5.6 ਐੱਮ. ਬੀ. ਪੀ. ਐੱਸ. ਸੀ।
Vodafone ਨੇ ਲਾਂਚ ਕੀਤਾ 398 ਰੁਪਏ ਦਾ ਨਵਾਂ ਪ੍ਰੀ-ਪੇਡ ਪਲਾਨ
NEXT STORY