ਜਲੰਧਰ- ਰਿਲਾਇੰਸ ਜੀਓ ਨੇ ਟੈਲੀਕਾਮ ਇੰਡਸਟ੍ਰੀ 'ਚ 4ਜੀ ਨੈੱਟਵਰਕ ਦੇ ਨਾਲ ਧਮਾਕੇਦਾਰ ਐਂਟਰੀ ਕੀਤੀ ਹੈ। ਹੁਣ ਕੰਪਨੀ ਤੁਹਾਡੇ ਘਰ ਨੂੰ ਡਿਜੀਟਲ ਹੋਮ ਬਣਾਉਣ ਦੇ ਟੀਚੇ ਨਾਲ ਜੀਓ ਟੀ.ਵੀ. ਲੈ ਕੇ ਆਉਣ ਵਾਲੀ ਹੈ। ਜੀਓ ਟੀ.ਵੀ. ਤੁਹਾਡੇ ਸਮਾਰਟਫੋਨ, ਡੈਸਕਟਾਪ ਜਾਂ ਲੈਪਟਾਪ 'ਤੇ ਸਟੋਰ ਕੀਤੀਆਂ ਗਈਆਂ ਫਾਇਲਸ ਨੂੰ ਟੀ.ਵੀ. 'ਤੇ ਡਿਸਪਲੇ ਕਰਨ ਦੇ ਨਾਲ-ਨਾਲ ਅਲਟਰਾ ਹਾਈ ਡੈਫੀਨੇਸ਼ਨ ਯੂਟਿਊਬ ਵੀਡੀਓ ਦਿਖਾਉਣ ਅਤੇ ਆਪਣੇ ਦੋਸਤਾਂ ਅਤੇ ਘਰ ਵਾਲਿਆਂ ਦੇ ਨਾਲ ਮਲਟੀ-ਪਲੇਅਰ ਗੇਮਜ਼ ਖੇਡਣ 'ਚ ਮਦਦ ਕਰੇਗਾ।
ਇਸ ਜੀਓ ਟੀ.ਵੀ. 'ਚ ਮਲਟੀਮੀਡੀਆ ਐਪਲੀਕੇਸ਼ਨ ਨੂੰ ਪਲੇਅ ਕੀਤਾ ਜਾ ਸਕਦਾ ਹੈ ਜਿਵੇਂ ਕਿ ਜੀਓ ਟੀ.ਵੀ. ਅਤੇ ਜੀਓ ਸਿਨੇਮਾ ਆਦਿ। ਤੁਹਾਨੂੰ ਦੱਸ ਦਈਏ ਕਿ ਜੀਓ ਟੀ.ਵੀ. 36 ਰਾਸ਼ਟਰੀ ਅਤੇ ਖੇਤਰੀ ਚੈਨਲਜ਼ ਉਪਲੱਬਧ ਕਰਵਾਉਂਦਾ ਹੈ ਅਤੇ 50 ਭਾਸ਼ਾਵਾਂ 'ਚੋਂ ਜ਼ਿਆਦਾ ਐੱਚ.ਡੀ. ਚੈਨਲਜ਼ ਵੀ ਉਪਲੱਬਧ ਕਰਵਾਉਂਦਾ ਹੈ। ਇਹ ਤੁਹਾਨੂੰ ਬੀਤੇ 7 ਦਿਨਾਂ 'ਚ ਪ੍ਰਸਾਰਿਤ ਕੋਈ ਵੀ ਐਪਿਸੋਡ ਦੇਖਣ ਦੀ ਮਨਜ਼ੂਰੀ ਦਿੰਦਾ ਹੈ। ਜੀਓ ਟੀ.ਵੀ. 'ਤੇ ਇਕ ਲਾਈਵ ਪ੍ਰਸਾਰਣ ਆਸਾਨੀ ਨਾਲ ਪੌਜ਼ ਅਤੇ ਪਲੇਅ ਕੀਤਾ ਜਾ ਸਕਦਾ ਹੈ।
ਜੀਓ ਸਿਨੇਮਾ 'ਤੇ 6000 ਤੋਂ ਜ਼ਿਆਦਾ ਫਿਲਮਾਂ, 60 ਹਜ਼ਾਰ ਤੋਂ ਜ਼ਿਆਦਾ ਮਿਊਜ਼ਿਕ ਵੀਡੀਓ ਅਤੇ 1 ਲੱਖ ਤੋਂ ਜ਼ਿਆਦਾ ਐਪਿਸੋਡ ਲੋਕਪ੍ਰਿਅ ਟੀ.ਵੀ. ਸ਼ੋਅਜ਼ ਹਿੰਦੀ, ਇੰਗਲਿਸ਼ ਅਤੇ ਕਈ ਹੋਰ ਖੇਤਰੀ ਭਾਸ਼ਾਵਾਂ 'ਚ ਉਪਲੱਬਧ ਹਨ। ਇਹ ਸਰਵਿਸੇਜ਼ ਭਾਰਤ 'ਚ ਕਮਿਊਨੀਕੇਸ਼ਨ ਅਤੇ ਮਨੋਰੰਜਨ ਦੇ ਮਾਨਕਾਂ ਨੂੰ ਪੂਰਨਪਰਿਭਾਸ਼ਿਤ ਕਰਨ ਦੀ ਸਮਰਥਾ ਰੱਖਦੀ ਹੈ। ਡਿਜੀਟਲ ਹੋਮ ਕੰਸੈੱਪਟ ਆਉਣ ਵਾਲੇ ਸਮੇਂ 'ਚ ਇਕ ਆਮ ਭਾਰਤੀ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ।
ਜੇਕਰ ਤੁਸੀਂ ਇਕ ਟ੍ਰੇਨ 'ਚ ਇਕ ਐਪਿਸੋਡ ਦੇਖ ਰਹੇ ਹੋ ਤਾਂ ਤੁਸੀਂ ਘਰ ਆਉਣ 'ਤੇ ਆਪਣੇ ਲੈਪਟਾਪ 'ਤੇ ਠੀਕ ਉਹੀ ਪ੍ਰੋਗਰਾਮ ਦੇਖਣਾ ਸ਼ੁਰੂ ਕਰ ਸਕਦੇ ਹੋ ਜਿਥੋਂ ਤੁਸੀਂ ਉਸ ਨੂੰ ਛੱਡਿਆ ਸੀ। ਖੇਡਾਂ ਦੇ ਸ਼ੌਕੀਨਾਂ ਲਈ ਖਾਸ ਧਿਆਨ ਦੇਣ ਵਾਲੀ ਗੱਲ ਹੈ ਕਿ ਤੁਹਾਡੇ ਸਮਾਰਟਫੋਨ 'ਤੇ ਲਾਈਵ ਟੀ.ਵੀ. ਦਾ ਮਤਲਬ ਹੈ ਕਿ ਤੁਹਾਨੂੰ ਇਕ ਗੇਂਦ ਵੀ ਛੱਡਣ ਦੀ ਲੋੜ ਨਹੀਂ ਹੈ ਅਤੇ ਤੁਸੀਂ ਵਿਗਿਆਪਨ ਮੁਕਤ ਟੀ.ਵੀ. ਦੇਖ ਸਕਦੇ ਹੋ।
Flipkart Diwali Sale : ਆਈਫੋਨ 6, ਲਿਨੋਵੋ K5 ਪਲਸ ਉਪਲੱਬਧ ਹਨ ਬੇਹੱਦ ਹੀ ਸਸਤੀ ਕੀਮਤਾਂ 'ਚ
NEXT STORY