ਗੈਜੇਟ ਡੈਸਕ– ਵੀਡੀਓ ਕਾਨਫਰੰਸਿੰਗ ਸੇਵਾ ‘ਜੀਓਮੀਟ’ ਨੇ ਰਿਲਾਇੰਸ ਇੰਡਸਟਰੀਜ਼ ਦੀ ਸਾਲਾਨਾ ਬੈਠਕ ਦੌਰਾਨ 42 ਦੇਸ਼ਾਂ ਦੇ ਲਗਭਗ 3.21 ਲੱਖ ਲੋਕਾਂ ਨੂੰ ਇਕੱਠੇ ਜੋੜਨ ਦਾ ਰਿਕਾਰਡ ਬਣਾਇਆ ਹੈ। ਰਿਲਾਇੰਸ ਜੀਓ ਨੇ ਦੇਸ਼ ’ਚ ਵੀਡੀਓ ਕਾਨਫਰੰਸ ਸੇਵਾ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਹਾਲ ਹੀ ’ਚ ਇਸ ਨੂੰ ਆਮ ਲੋਕਾਂ ਲਈ ਮੁਹੱਈਆ ਕਰਵਾਇਆ ਹੈ। ਕੋਰੋਨਾ ਵਾਇਰਸ ਸੰਕਟ ਕਾਰਣ ਰਿਲਾਇੰਸ ਇੰਡਸਟਰੀਜ਼ ਦੀ 43ਵੀਂ ਸਾਲਾਨਾ ਆਮ ਬੈਠਕ ਬੁੱਧਵਾਰ ਨੂੰ ਪਹਿਲੀ ਵਾਰ ਵਰਚੁਅਲ ਤਰੀਕੇ ਨਾਲ ਕੀਤੀ ਗਈ। ਇਸ ਦੌਰਾਨ ਕੰਪਨੀ ਦਾ ਬੋਰਡ ਆਫ ਡਾਇਰੈਕਟਰ ਜੀਓਮੀਟ ਰਾਹੀਂ ਕੰਪਨੀ ਦੇ ਦੁਨੀਆ ਭਰ ’ਚ ਫੈਲੇ ਸ਼ੇਅਰਧਾਰਕਾਂ ਨਾਲ ਜੁੜਿਆ।
ਮੁਕੇਸ਼ ਅੰਬਾਨੀ ਨੇ ਆਪਣੀ ਸਾਲਾਨਾ ਬੈਠਕ ’ਚ ਦੱਸਿਆ ਕਿ ਕੰਪਨੀ ਦੀ ਵੀਡੀਓ ਕਾਨਫਰੰਸਿੰਗ ਐਪ ਜੀਓਮੀਟ ਦੇ ਲਾਂਚ ਦੇ ਕੁਝ ਦਿਨਾਂ ਦੇ ਅੰਦਰ ਹੀ ਇਸ ਨੂੰ 50 ਲੱਖ ਲੋਕਾਂ ਦੁਆਰਾ ਡਾਊਨਲੋਡ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ ’ਚ ਰਿਲਾਇੰਸ ਜਿਓ ਨੇ ਜ਼ੂਮ ਐਪ ਨੂੰ ਟੱਕਰ ਦੇਣ ਲਈ ਆਪਣੀ ਪਹਿਲੀ ਵੀਡੀਓ ਕਾਨਫਰੰਸਿੰਗ ਸੇਵਾ ਜੀਓਮੀਟ ਨੂੰ ਪੇਸ਼ ਕੀਤਾ ਸੀ। ਵੈੱਬ ਸਾਰੀਜ਼, ਵਿੰਡੋਜ਼, ਮੈਕ ਓ.ਐੱਸ. ਦੇ ਨਾਲ-ਨਾਲ ਜੀਓਮੀਟ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਯੂਜ਼ਰਸ ਵੀ ਇਸਤੇਮਾਲ ਕਰ ਸਕੇਦ ਹਨ। ਹਾਲਾਂਕਿ ਲਾਂਚ ਤੋਂ ਬਾਅਦ ਹੀ ਇਸ ਦੇ ਡਿਜ਼ਾਇਨ ਨੂੰ ਲੈ ਕੇ ਮਜ਼ਾਰ ਵੀ ਬਣਾਇਆ ਜਾ ਰਿਹਾ ਹੈ।
ਚੀਨ ਦਾ ਦੋਸ਼ : ਹੁਵਾਵੇਈ ਨੂੰ ਨੁਕਸਾਨ ਪਹੁੰਚਾਉਣ ਲਈ ਬ੍ਰਿਟੇਨ ਨੇ ਕੀਤੀ ਅਮਰੀਕਾ ਦੀ ਮਦਦ
NEXT STORY