ਜਲੰਧਰ : ਜਦੋਂ ਕੋਈ ਜੁਪੀਟਰ ਗ੍ਰਹਿ ਦੀ ਗੱਲ ਕਰਦਾ ਹੈ ਤਾਂ ਸਾਡੇ ਦਿਮਾਗ 'ਚ ਉਹੀ ਤਸਵੀਰ ਬਣਦੀ ਹੈ ਜੋ ਅਜੇ ਤੱਕ ਅਸੀਂ ਜੁਪੀਟਰ ਗ੍ਰਹਿ ਦੀ ਦੇਖੀ ਹੋਈ ਹੈ। ਪੂਰੀ ਤਰ੍ਹਾਂ ਗੈਸ ਨਾਲ ਘਿਰੇ ਹੋਏ ਇਸ ਗ੍ਰਹਿ ਦੀਆਂ ਬਿਲਕੁਲ ਨਵੀਆਂ ਤਸਵੀਰਾਂ ਤੁਹਾਨੂੰ ਹੁਣ ਦੇਖਣ ਨੂੰ ਮਿਲਣਗੀਆਂ ਕਿਉਂਕਿ ਨਾਸਾ ਦੇ ਜ਼ੂਨੋ ਸ਼ਪੇਸ ਕ੍ਰਾਫਟ ਨੇ ਜੁਪਿਟਰ ਗ੍ਰਹਿ ਦੇ ਉੱਤਰੀ ਧਰੁਵ ਦੀਆਂ ਅਜਿਹੀਆਂ ਤਸਵੀਰਾਂ ਕੈਪਚਰ ਕੀਤੀਆਂ ਹਨ ਜੋ ਪਹਿਲਾਂ ਕਦੇ ਨਹੀਂ ਦੇਖੀਆਂ ਗਈਆਂ।
ਜ਼ੂਨੋ ਵੱਲੋਂ 1,20,000 ਮੀਲ ਦੀ ਦੂਰਾ ਤੋਂ ਇਹ ਤਸਵੀਰਾਂ ਲਈਆਂ ਗਈਆਂ ਹਨ ਤੇ ਜ਼ੂਨੋ ਕੈਮ ਨੇ ਜੁਪੀਟਰ ਦੀ ਸਤ੍ਹਾ ਤੋਂ 2600 ਮੀਲ ਸਰਫੇਸ ਨੂੰ ਆਪਣੇ ਕੈਮਰੇ 'ਚ ਕੈਦ ਕੀਤਾ ਹੈ। ਇਸ ਤੋਂ ਪਹਿਲਾਂ 1974 'ਚ ਪਿਓਨੀਰ 11 ਪ੍ਰੋਬ ਜੁਪੀਟਰ ਦੇ ਲਾਗਿਓਂ ਲੰਘਿਆ ਸੀ ਤੇ ਇਸ ਨੇ ਜੁਪੀਟਰ ਦੀਆਂ ਤਸਵੀਰਾਂ ਭੇਜੀਆਂ ਸਨ ਪਰ ਉਨ੍ਹਾਂ ਦੀ ਕੁਆਲਿਟੀ ਹੁਣ ਮਿਲੀਆਂ ਤਸਵੀਰਾਂ ਤੋਂ ਬਹੁਤ ਧੁੰਦਲੀ ਸੀ। ਇਸ ਤੋਂ ਇਲਾਵਾ ਜ਼ੂਨੋ ਨੇ ਗ੍ਰਹਿ ਦੇ ਅਰੋਰਾ ਨੂੰ ਰੇਡੀਓ ਫ੍ਰਿਵੈਂਸੀ ਨੂੰ ਵੀ ਰਿਕਾਰਡ ਕੀਤਾ ਹੈ।
ਇਲੈਕਟ੍ਰਿਕ ਕਾਰਾਂ ਦੀ ਦੌੜ 'ਚ Daimler ਵੀ ਹੋਇਆ ਸ਼ਾਮਿਲ
NEXT STORY