ਜਲੰਧਰ : ਜਰਮਨੀ ਦੀ ਕਾਰ ਨਿਰਮਾਤਾ ਕੰਪਨੀ ਡੇਮਲਰ ਟੈਸਲਾ, ਆਡੀ ਤੇ ਫਾਕਸਵੈਗਨ ਨੂੰ ਟੱਕਰ ਦੇਣ ਲਈ ਘੱਟ ਤੋਂ ਘੱਟ 6 ਜਾਂ ਹੋ ਸਕਦਾ ਹੈ ਵੱਧ ਤੋਂ ਵੱਧ 9 ਅਲੱਗ-ਅਲੱਗ ਇਲੈਕਟ੍ਰਿਕ ਕਾਰਾਂ ਦੇ ਮਾਡਲ ਪੇਸ਼ ਕਰੇਗੀ। ਮਰਸਡੀਜ਼ ਬੈਂਜ਼ ਅਗਲੇ ਮਹੀਨੇ ਹੋਣ ਵਾਲੇ ਪੈਰਿਸ ਮੋਟਰ ਸ਼ੋਅ 'ਚ ਆਪਣੀ ਇਲੈਕਟ੍ਰਿਕ ਕਾਲ ਲਾਂਚ ਕਰੇਹੀ ਤੇ ਮਰਸਡੀਜ਼ ਇਕ ਪ੍ਰੀਮੀਅਮ ਇਲੈਕਟ੍ਰਿਕ ਕਾਰ ਨਾਲ ਅਮਰੀਕੀ ਕੰਪਨੀ ਟੈਸਲਾ ਨੂੰ ਟੱਕਰ ਦਵੇਗੀ।
ਜਰਮਨੀ ਦੀ ਮੈਗਜ਼ੀਨ ਆਟੋਮੋਬੀਵਾਚ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਡੇਮਲਰ 2018 ਤੋਂ ਲੈ ਕੇ 2024 ਤੱਕ 6 ਅਲੱਗ-ਅਲੱਗ ਇਲੈਕਟ੍ਰਿਕ ਕਾਰਾਂ ਦੇ ਮਾਡਲਜ਼ ਲਾਂਚ ਕਰੇਗੀ। ਜਰਮਨੀ ਨੇ ਪਹਿਲਾਂ ਇਲੈਕਟ੍ਰਿਕ ਕਾਰਾਂ ਦਾ ਨਿਰਮਾਣ ਇਸ ਕਰਕੇ ਨਹੀਂ ਕੀਤਾ ਸੀ ਕਿਉਂਕਿ ਪਹਿਲਾਂ ਇਸ ਦੀ ਮਾਰਕੀਟ ਘੱਟ ਸੀ ਤੇ ਇਨ੍ਹਾਂ ਦਾ ਨਿਰਮਾਣ ਵੀ ਮਹਿੰਗਾ ਸੀ ਪਰ ਫਿਊਲ ਕੰਜ਼ਪਸ਼ਨ ਨੂੰ ਪਿੱਛੇ ਛੱਡ ਕੇ ਹਰ ਵੱਡਾ ਕਾਰ ਨਿਰਮਾਤਾ ਇਲੈਕਟ੍ਰਿਕ ਕਾਰ ਵੱਲ ਆ ਰਿਹਾ ਹੈ ਤੇ ਇਨ੍ਹਾਂ ਦੇ ਨਿਰਮਾਣ ਤੇ ਇਲੈਕਟ੍ਰਿਕ ਕਾਰਾਂ 'ਚ ਵਰਤੀ ਜਾਣ ਵਾਲੀ ਬੈਟਰੀ ਤੇ ਟੈਕਨਾਲੋਜੀ ਸਸਤੀ ਹੋਣ ਕਰਕੇ ਜਰਮਨੀ ਵੀ ਇਨ੍ਹਾਂ ਦੇ ਨਿਰਮਾਣ 'ਚ ਪਿੱਛੇ ਨਹੀਂ ਰਹਿਣਾ ਚਾਹੁੰਦੀ।
ਬਲੈਕਬੇਰੀ ਅਤੇ ਸੈਮਸੰਗ ਮਿਲ ਕੇ ਬਣਾ ਰਹੇ ਹਨ ਇਕ ਸਿਕਿਓਰ ਟੈਬਲੇਟ
NEXT STORY