ਜਲੰਧਰ- ਕਾਵਾਸਾਕੀ ਨੇ ਭਾਰਤ 'ਚ ਆਪਣੇ ਕਵਾਟਰ ਲੀਟਰ ਮੋਟਰਸਾਈਕਲ 2017 Kawasaki Z250 ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 3.09 ਲੱਖ ਰੁਪਏ (ਐਕਸ ਸ਼ੋਅਰੂਮ ਦਿੱਲੀ) ਰੱਖੀ ਗਈ ਹੈ। ਨਵੇਂ Z250 'ਚ ਨਵੇਂ ਗ੍ਰਾਫਿਕਸ ਅਤੇ ਆਪਸ਼ਨ ਦਿੱਤੇ ਗਏ ਹਨ ਅਤੇ ਹੁਣ ਇਹ ਬਾਈਕ BSIV ਐਮਿਸ਼ਨ ਨਾਰਮਸ ਦੇ ਨਾਲ ਲਾਂਚ ਕੀਤੀ ਗਈ ਹੈ।
ਇਸ ਵਿਚ 249cc ਲਿਕੁਇੱਡ ਕੂਲਡ, ਫੋਰ ਸਟਰੋਕ, ਪੈਰੇਲਲ ਟਵਿਨ ਇੰਜਨ ਦਿੱਤਾ ਗਿਆ ਹੈ ਜੋ 32 ਐੱਚ.ਪੀ. ਦੀ ਪਾਵਰ ਅਤੇ 21 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਟ੍ਰਾਂਸਮਿਸ਼ਨ ਲਈ ਇਸ ਬਾਈਕ 'ਚ 6 ਸਪੀਡ ਗਿਅਰਬਾਕਸ ਦਿੱਤੇ ਗਏ ਹਨ। Z250 ਦੇ ਫਰੰਟ 'ਚ 37mm ਟੈਲੀਸਕੋਪਿਕ ਫੋਰਕ ਅਤੇ ਰਿਅਰ 'ਚ ਗੈਸ ਚਾਰਜਡ ਮੋਨੋਸ਼ਾਕ ਦਿੱਤੇ ਗਏ ਹਨ।
ਇਸ ਬਾਈਕ ਦੇ ਸਟਾਪਿੰਗ ਪਾਵਰ ਦੀ ਗੱਲ ਕਰੀਏ ਤਾਂ ਇਸ ਦੇ ਫਰੰਟ 'ਚ 290mm ਡਿਸਕ ਅਤੇ ਰਿਅਰ 'ਚ 220mm ਡਿਸਕ ਦਿੱਤੇ ਗਏ ਹਨ। Z250 'ਚ 17 ਲੀਟਰ ਦਾ ਫਿਊਲ ਟੈਂਕ ਮੌਜੂਦ ਹੈ। ਇਸ ਦੇ ਡਾਈਮੈਂਸ਼ਨ ਦੀ ਗੱਲ ਕਰੀਏ ਤਾਂ ਇਸ ਦੀ ਲੰਬਾਈ 2,010mm, ਚੌੜਾਈ 750mm, ਉਚਾਈ 1,025 ਅਤੇ ਵ੍ਹੀਲਬੇਸ 1,400mm ਦਾ ਹੈ। ਇਸ ਬਾਈਕ ਦਾ ਗਰਾਊਂਡ ਕਲੀਅਰੇਂਸ 145mm ਦਾ ਹੈ।
ਜੈਗੁਆਰ ਲੈਂਡ ਰੋਵਰ ਨੇ 2 ਮਾਡਲਾਂ ਦੀ ਕੀਮਤ 4.08 ਲੱਖ ਰੁਪਏ ਤੱਕ ਘਟਾਈ
NEXT STORY