ਜਲੰਧਰ— ਲਾਂਗ ਡਰਾਈਵ 'ਤੇ ਜਾਣ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਜ਼ੂਰਰੀ ਹੈ ਕਿ ਤੁਹਾਡੀ ਕਾਰ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਮਤਲਬ ਕਾਰ ਲਾਂਗ ਡਰਾਈਵ 'ਤੇ ਲੈ ਜਾਣ ਦੇ ਲਾਇਕ ਵੀ ਹੈ ਜਾਂ ਨਹੀਂ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਜ਼ਰੂਰੀ ਗੱਲਾਂ ਦੱਸਣ ਜਾ ਰਹੇ ਹਾਂ ਜੋ ਸਫਰ ਦੇ ਦੌਰਾਨ ਤੁਹਾਡੀ ਮਦਦ ਕਰਨਗੀਆਂ।
ਟਾਇਰਾਂ ਦਾ ਰੱਖੋ ਧਿਆਨ-
ਘਸੇ ਹੋਏ ਪੁਰਾਣੇ ਟਾਇਰ ਨਾ ਸਿਰਫ ਪੰਕਚਰ ਦਾ, ਸਗੋਂ ਟਾਇਰ ਫੱਟਣ ਵਰਗੇ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਹੁੰਦੇ ਹਨ ਇਸ ਲਈ ਇਹ ਜ਼ਰੂਰੀ ਹੈ ਕਿ ਕਾਰ ਦੇ ਟਾਇਰ ਚੰਗੀ ਕੰਡੀਸ਼ਨ 'ਚ ਹੋਵੇ ਅਤੇ ਨਾਲ ਟਾਇਰਾਂ 'ਚ ਹਵਾ ਦਾ ਪ੍ਰੈਸ਼ਰ ਵੀ ਸਹੀ ਹੋਣਾ ਚਾਹੀਦਾ।
ਸਫਰ ਤੋਂ ਪਹਿਲਾਂ ਸਰਵਿਸ ਜ਼ਰੂਰੀ-
ਇਲਾਜ ਤੋਂ ਬਿਹਤਰ ਹੈ ਬਚਾਅ ਇਸ ਲਈ ਗੱਡੀ ਨੂੰ ਹਮੇਸ਼ਾਂ ਸਹੀ ਰੱਖੋ। ਲੰਬੇ 'ਤੇ ਜਾਣ ਤੋਂ ਪਹਿਲਾਂ ਕਾਰ ਦੀ ਸਰਵਿਸ ਕਰਵਾ ਲਓ, ਜਿਸ 'ਚ ਸਾਰੇ ਸਟੈਂਡਰਡ ਚੈੱਕਅੱਪ ਵਰਗੇ ਬ੍ਰੇਕ, ਹੈੱਡਲਾਈਟ, ਟੈੱਲਲਾਈਟ, ਇੰਡੀਕੇਟਰ ਕਲੱਬ, ਰਿਅਰ ਵਿਊ ਮਿਰਰ, ਏਅਰ ਬੈਗ ਸੈਂਸਰ ਆਦਿ ਸ਼ਾਮਲ ਹੋਵੇ। ਇਸ ਤੋਂ ਇਲਾਵਾ ਸੁਰੱਖਿਆ ਸੈਂਸਰ, ਇੰਜਣ ਅਤੇ ਬ੍ਰੇਕ ਆਇਲ ਲੇਵਲ, ਏ. ਸੀ. ਕੂਲੇਂਟਟ ਅਦਿ ਸਾਰੇ ਚੰਗੀ ਤਰ੍ਹਾਂ ਨਾਲ ਚੈੱਕ ਕਰਵਾ ਲਓ। ਸਫਰ ਦੇ ਵਿਚਕਾਰ 'ਚ ਬ੍ਰੇਕਡਾਊਨ ਹੋ ਵੀ ਜਾਵੇ ਤਾਂ ਕਾਰ ਕੰਪਨੀ ਦੀ ਹੈਲਪਲਾਈਨ ਦੀ ਮਦਦ ਲਓ, ਜਿਸ ਦਾ ਨੰਬਰ ਤੁਹਾਨੂੰ ਸਰਵਿਸ ਬੁੱਕ 'ਚ ਮਿਲੇਗਾ।
ਕਾਰ 'ਚ ਰੱਖੋ ਇਹ ਚੀਜ਼ਾਂ-
ਕਾਰ 'ਚ ਜ਼ਰੂਰੀ ਚੀਜ਼ਾਂ ਵਰਗੇ ਪੰਕਚਰ ਰਿਪੇਅਰ ਕਿੱਟ, ਏਅਰ ਪੰਪ ਅਤੇ ਪੈਟਰੋਲ ਕੈਨ ਅਦਿ ਜ਼ਰੂਰੀ ਰੱਖੋ। ਇਸ ਤੋਂ ਇਲਾਵਾ ਕਾਰ ਲਈ ਜੰਪ ਸਟਾਰਟ ਸਿਰਫ (ਕਾਰ ਸਾਟਰਟ ਨਾ ਹੋਣ 'ਤੇ), ਟੋ ਰੋਪ (ਕਿਸੇ ਹੋਰ ਗੱਡੀ ਨਾਲ ਆਪਣੀ ਕਾਰ ਖਿੱਚਵਾਉਣ ਲਈ) , ਕਲੱਚ ਵਾਇਰ, ਹੈੱਡਲਾਈਟ ਬਲਬ, ਪਲਾਇਰ, ਸਕਰੂ ਡਰਾਈਵ ਅਤੇ ਰੇਂਚ ਅਦਿ ਜ਼ਰੂਰੀ ਰੱਖੋ।
ਨੀਂਦ ਆਉਣ ਦੀ ਸਥਿਤੀ 'ਚ ਸਫਰ ਨੂੰ ਰੋਕ ਦਿਓ-
ਡਰਾਈਵਰ ਨੂੰ ਨੀਂਦ ਆ ਜਾਣਾ ਆਪਣੇ ਦੇਸ਼ 'ਚ ਸੜਕ ਹਾਦਸੇ ਦੇ ਮੁੱਖ ਕਾਰਨਾਂ 'ਚੋਂ ਇਕ ਹੈ। ਦਿਮਾਗ ਥੱਕਿਆ ਹੋਵੇ ਤਾਂ ਫੈਸਲਾ ਲੈਣ 'ਚ ਸਮਾਂ ਲੱਗਦਾ ਹੈ। ਇਸ ਲਈ ਸਫਰ ਤੋਂ ਪਹਿਲਾਂ ਅਤੇ ਸਫਰ ਦੌਰਾਨ ਰੈਸਟ ਲੈਂਦੇ ਰਹੋ। ਇਹ ਆਦਤ ਹਾਦਸਾ ਹੋਣ ਦੀ ਸੰਭਾਵਨਾ ਨੂੰ ਘੱਟ ਕਰ ਦੇਵੇਗੀ।
GPS ਦਾ ਕਰੋ ਉਪਯੋਗ-
ਜਾਮ ਸਫਰ ਦਾ ਸਾਰਾ ਮਜ਼ਾ ਕਿਰਕਿਰਾ ਕਰ ਦਿੰਦੇ ਹਨ ਪਰ ਤੁਹਾਡਾ ਸਮਾਰਟਫੋਨ ਤੁਹਾਨੂੰ ਇਸ ਤੋਂ ਬਚਾ ਸਕਦਾ ਹੈ। ਮੋਬਾਈਲ 'ਚ ਇੰਟਰਨੈੱਟ ਆਨ ਕਰੋ ਅਤੇ ਜਿੱਥੇ ਜਾਣਾ ਹੈ, ਉੱਥੇ ਦਾ ਅਡਰੈਸ ਪਾ ਦਿਓ। ਫਿਰ ਵਾਇਸ ਨੇਵਿਗੇਸ਼ਨ ਦੇ ਭਰੋਸੇ ਸਫਰ ਤਹਿ ਕਰੋ। ਜੇਕਰ ਰਾਸਤੇ 'ਚ ਕਿਤੇ ਜਾਮ ਲੱਗਾ ਹੋਵੇਗਾ ਤਾਂ ਇਹ ਤੂਹਾਨੂੰ ਜਾਮ ਰਹਿਤ ਰਾਸਤੇ ਤੋਂ ਜਾਣ ਦੀ ਸਲਾਹ ਦੇਵੇਗਾ, ਜਿਸ ਨਾਲ ਤੁਹਾਨੂੰ ਸਮਾਂ ਅਤੇ ਗੱਡੀ ਦਾ ਇੰਧਣ ਦੋਵੇਂ ਬਚਣਗੇ।
ਚੈਟਿੰਗ, ਸੋਸ਼ਲ ਮੀਡੀਆ ਤੇ ਮੂਵੀ 'ਤੇ ਡਾਟਾ ਖਰਚ ਕਰ ਦਿੰਦੇ ਹਨ ਭਾਰਤੀ
NEXT STORY