ਆਟੋ ਡੈਸਕ– ਕੀਆ ਮੋਟਰਸ ਨੇ ਆਖਿਰਕਾਰ ਭਾਰਤ ’ਚ ਸਬ 4 ਮੀਟਰ ਐੱਸ.ਯੂ.ਵੀ. ਸੈਗਮੈਂਟ ’ਚ ਆਪਣੀ ਨਵੀਂ ਸ਼ਾਨਦਾਰ ਕਾਰ Sonet ਦਾ ਗਲੋਬਲ ਡੈਬਿਊ ਕੀਤਾ ਹੈ। ਇਸ ਤੋਂ ਪਹਿਲਾਂ ਕੀਆ ਮੋਟਰਸ ਭਾਰਤੀ ਬਾਜ਼ਾਰ ’ਚ ਦੋ ਸਕਸੈਸਫੁਲ ਪ੍ਰੋਡਕਟਸ Seltos ਅਤੇ Carnival ਉਤਾਰ ਚੁੱਕੀ ਹੈ। ਇਸ ਤੋਂ ਪਤਾ ਚਲਦਾ ਹੈ ਕਿ ਕੀਆ ਉਹ ਹੀ ਪ੍ਰੋਡਕਟਸ ਬਾਜ਼ਾਰ ’ਚ ਉਤਾਰ ਰਹੀ ਹੈ ਜੋ ਗਾਹਕਾਂ ਦੀ ਮੰਗ ’ਤੇ ਖਰ੍ਹੇ ਉਤਰਦੇ ਹਨ। ਨਵੀਂ Kia Sonet ਨੂੰ ਬੈਸਟ ਇਨ ਕਲਾਸ ਅਤੇ ਬੈਸਟ ਇਨ ਸੈਗਮੈਂਟ ਫੀਚਰਜ਼ ਨਾਲ ਲਿਆਇਆ ਗਿਆ ਹੈ ਯਾਨੀ ਇਹ ਭਾਰਤੀ ਬਾਜ਼ਾਰ ’ਚ ਪਹਿਲਾਂ ਤੋਂ ਮੌਜੂਦ ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ, ਹੁੰਡਈ ਵੈਨਿਊ, ਟਾਟਾ ਨੈਕਸਨ, ਫੋਰਡ ਈਕੋਸਪੋਰਟ ਅਤੇ ਮਹਿੰਦਰਾ XUV300 ਨੂੰ ਜ਼ਬਰਦਸਤ ਟੱਕਰ ਦੇਵੇਗੀ। ਆਉਣ ਵਾਲੇ ਹਫਤਿਆਂ ’ਚ ਕੀਆ ਸੋਨੇਟ ਦੀ ਵਿਕਰੀ ਸ਼ੁਰੂ ਹੋਣ ਵਾਲੀ ਹੈ। ਇਸ ਨੂੰ ਦੋ ਟ੍ਰਿਮ ਜੀ.ਟੀ.-ਲਾਈਨ ਅਤੇ ਟੈੱਕ-ਲਾਈਨ ਦੇ ਆਪਸ਼ਨ ’ਚ ਲਿਆਇਆ ਜਾਵੇਗਾ। ਅਨੁਮਾਨ ਹੈ ਕਿ ਇਸ ਦੀ ਕੀਮਤ 8 ਲੱਖਤੋਂ 12 ਲੱਖ ਰੁਪਏ, ਐਕਸ-ਸ਼ੋਅਰੂਮ ਦੇ ਵਿਚਕਾਰ ਹੋ ਸਕਦੀ ਹੈ।
ਕੀਆ ਸੋਨੇਟ ਕੰਸੈਪਟ ਨੂੰ ਸਭ ਤੋਂ ਪਹਿਲਾਂ ਆਟੋ ਐਕਸਪੋ 2020 ’ਚ ਪੇਸ਼ ਕੀਤਾ ਗਿਆ ਸੀ। ਉਸ ਤੋਂ ਬਾਅਦ ਹੀ ਇਹ ਕੰਪੈਕਟ ਐੱਸ.ਯੂ.ਵੀ. ਲਗਾਤਾਰ ਚਰਾਚ ’ਚ ਬਣੀ ਹੋਈ ਸੀ, ਜਿਸ ਦਾ ਖੁਲਾਸਾ ਕੀਤੇ ਜਾਣ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ।
ਡਿਜ਼ਾਇਨ
ਡਿਜ਼ਾਇਨ ਦੀ ਗੱਲ ਕਰੀਏ ਤਾਂ ਇਸ ਕਾਰ ਨੂੰ ਇਸ ਦੀ ਸਿਬਲਿੰਗਸ ਵੈਨਿਊ ਅਤੇ ਸੈਲਟੋਸ ਦੀ ਤਰ੍ਹਾਂ ਹੀ ਬਣਾਇਆ ਗਿਆ ਹੈ। ਇਸ ਨੂੰ ਤਿਆਰ ਕਰਨ ’ਚ ਹੁੰਡਈ ਵੈਨਿਊ ਦੇ ਹੀ ਪਲੇਟਫਾਰਮ ਦਾ ਇਸਤੇਮਾਲ ਹੋਇਆ ਪਰ ਇਸ ਦੀ ਲੁਕਸ ਨੂੰ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ। ਇਸ ਵਿਚ ਐੱਲ.ਈ.ਡੀ. ਹੈੱਡਲੈਂਪ ਦੇ ਨਾਲ ਐੱਲ.ਈ.ਡੀ. DRL's ਅਤੇ ਟਰਨ ਇੰਡੀਕੇਟਰ, ਐੱਲ.ਈ.ਡੀ. ਪ੍ਰਾਜੈੱਕਟਰ ਫੋਗ ਲੈਂਪ ਅਤੇ ਹਾਰਟਬੀਟ ਐੱਲ.ਈ.ਡੀ. ਟੇਲ ਲੈਂਪ ਦਿੱਤੇ ਗਏ ਹਨ। ਟੇਲ ਲਾਈਟ ਇਕ ਰਿਫਲੇਟਰ ਸਟ੍ਰਿਪ ਰਾਹੀਂ ਇਕ-ਦੂਜੇ ਨਾਲ ਜੁੜੀਆਂ ਹੋਈਆਂ ਹਨ ਜੋ ਇਸ ਨੂੰ ਰੀਅਰ ਤੋਂ ਪ੍ਰੀਮੀਅਮ ਲੁੱਕ ਦਿੰਦੀਆਂ ਹਨ।

ਹੋਰ ਡਿਜ਼ਾਇਨ ਐਲੀਮੈਂਟਸ ਦੀ ਗੱਲਕਰੀਏ ਤਾਂ ਸੋਨੇਟ ’ਚ ਡਿਊਲ ਮਫਲਰ ਡਿਜ਼ਾਇਨ, ਸਾਹਮਣੇ ਅਤੇ ਰੀਅਰ ’ਚ ਬੰਪਰ ’ਤੇ ਸਕਿਡ ਪਲੇਟ ਅਤੇ ਜੀ.ਟੀ.-ਲਾਈਨ ’ਤੇ ਡਫਿਊਜ਼ਰ ਫਿਨ ਦਿੱਤੇ ਗਏ ਹਨ। ਇਸ ਐੱਸ.ਯੂ.ਵੀ. ’ਚ ਸਟਾਈਲਿਸ਼ ਡਿਊਲ ਟੋਨ 16 ਇੰਚ ਦੇ ਅਲੌਏ ਵ੍ਹੀਲ ਲੱਗੇ ਹਨ।
ਇੰਟੀਰੀਅਰ
ਕੀਆ ਸੋਨੇਟ ’ਚ 4.25 ਦਾ ਇੰਸਟਰੂਮੈਂਟ ਕਲੱਸਟਰ ਅਤੇ 1025 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਲੱਗਾ ਹੈ ਜੋ ਐਪਲ ਕਾਰ ਪਲੇਅ ਅਤੇ ਐਂਡਰਾਇਡ ਆਟੋ ਨੂੰ ਸੁਪੋਰਟ ਕਰਦਾ ਹੈ। ਇਸ ਵਿਚ ਸਾਹਮਣੇ ਵੈਂਟੀਲੇਟਰ ਸੀਟ, ਵਾਇਰਲੈੱਸ ਚਾਰਜਿੰਗ, ਡੀ-ਕੱਟ ਸਟੀਅਰਿੰਗ ਵ੍ਹੀਲ, ਕਈ ਕੰਟਰੋਲ ਬਟਨ ਦੇ ਨਾਲ, ਪਿੱਛੇ ਏਸੀ ਵੈਂਟਸ, ਏਅਰ ਪਿਊਰੀਫਾਇਰ ਅਤੇ ਇਲੈਕਟ੍ਰਿਕ ਸਨਰੂਫ ਸਮੇਤ ਕਈ ਫੀਚਰਜ਼ ਦਿੱਤੇ ਗਏ ਹਨ।

ਇੰਜਣ
ਕੀਆ ਸੋਨੇਟ ਦਾ ਇੰਜਣ ਵੀ ਹੁੰਡਈ ਵੈਨਿਊ ਤੋਂ ਲਿਆ ਗਿਆ ਹੈ। ਇਸ ਨੂੰ 1.2 ਲੀਟਰ ਪੈਟਰੋਲ ਇੰਜਣ, 1.0 ਲੀਟਰ ਟਰਬੋਚਾਰਜਡ ਪੈਟਰੋਲ ਇੰਜਣ ਅਤੇ 1.5 ਲੀਟਰ ਡੀਜ਼ਲ ਇੰਜਣ ਆਪਸ਼ਨ ’ਚ ਲਿਆਇਆ ਜਾਵੇਗਾ। ਉਥੇ ਹੀ ਵੈਨਿਊ ਦੀ ਤਰ੍ਹਾਂ ਹੀ ਕੀਆ ਸੋਨੇਟ ’ਚ ਗਿਅਰਬਾਕਸ ਦਾ ਆਪਸ਼ਨ ਦਿੱਤਾ ਗਿਆ ਹੈ। ਇਸ ਦੇ 1.2 ਲੀਟਰ ਪੈਟਰੋਲ ਇੰਜਣ ’ਚ 5 ਸਪੀਡ ਮੈਨੁਅਲ ਗਿਅਰਬਾਕਸ ਅਤੇ 1.5 ਡੀਜ਼ਲ ਇੰਜਣ ’ਚ 6 ਸਪੀਡ ਮੈਨੁਅਲ ਗਿਅਰਬਾਕਸ ਮਿਲੇਗਾ। ਡੀਜ਼ਲ ਇੰਜਣ ’ਚ ਆਟੋਮੈਟਿਕ ਗਿਅਰਬਾਕਸ ਦਾ ਵੀ ਆਪਸ਼ਨ ਦਿੱਤਾ ਗਿਆ ਹੈ।
ਇਨ੍ਹਾਂ ਤੋਂ ਇਲਾਵਾ ਗੱਲ ਕੀਤੀ ਜਾਵੇ ਕੀਆ ਸੋਨੇਟ 1.0 ਲੀਟਰ ਦੀ ਤਾਂ ਇਸ ਵਿਚ ਦੋ ਗਿਅਰਬਾਕਸ ਦਾ ਆਪਸ਼ਨ ਦਿੱਤਾ ਜਾਵੇਗਾ। ਇਸ ਵਿਚ 7 ਸਪੀਡ ਡਿਊਲ-ਕਲੱਚ (ਡੀ.ਸੀ.ਟੀ.) ਆਟੋਮੈਟਿਕ ਗਿਅਰਬਾਕਸ ਅਤੇ ਨਵਾਂ 6 ਸਪੀਡ ਇੰਟੈਲੀਜੈਂਟ ਮੈਨੁਅਲ ਟਰਾਂਸਮਿਸ਼ਨ (ਆਈ.ਐੱਮ.ਟੀ.) ਸ਼ਾਮਲ ਹੈ। ਇਸ ਨਾਲ ਗਾਹਕਾਂ ਨੂੰ ਕੁਲ ਚਾਰ ਗਿਅਰਬਾਕਸ ਦਾ ਆਪਸ਼ਨ ਮਿਲ ਜਾਂਦਾ ਹੈ।

ਸੁਰੱਖਿਆਦਾ ਰੱਖਿਆ ਗਿਆ ਖ਼ਾਸ ਧਿਆਨ
ਸੁਰੱਖਿਆ ਦੇ ਲਿਹਾਜ ਨਾਲ ਕੀਆ ਸੋਨੇਟ ’ਚ 6 ਏਅਰਬੈਗ, ਏ.ਬੀ.ਐੱਸ. ਦੇ ਨਲਾ ਈ.ਬੀ.ਡੀ.,ਏਅਰਬੈਗ, ਟ੍ਰੈਕਸ਼ਨ ਕੰਟਰੋਲ, ਬ੍ਰੇਕ ਅਸਿਸਟ,ਆਟੋਮੈਟਿਕ ਹੈੱਡਲੈਂਪ, ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ, ਸੈਗਮੈਂਟ ਫਰਸਟ 360 ਡਿਗਰੀ ਕੈਮਰਾ, ਆਈਸੋਫਿਕਸ ਚਾਈਲਡ ਸੀਟ ਐਂਕਰ ਅਤੇ ਰੀਅਰ ਪਾਰਕਿੰਗ ਸੈਂਸਰ ਆਦਿ ਫੀਚਰਜ਼ ਦਿੱਤੇ ਗਏ ਹਨ।
ਮਾਰਕ ਜੁਕਰਬਰਗ 100 ਅਰਬ ਡਾਲਰ ਦੇ ਕਲੱਬ 'ਚ ਸ਼ਾਮਲ, ਕੋਰੋਨਾ ਕਾਲ 'ਚ ਵੀ ਵਧੀ ਦੌਲਤ
NEXT STORY