ਆਟੋ ਡੈਸਕ- Kinetic E-Luna ਇਲੈਕਟ੍ਰਿਕ ਮੋਪੇਡ 7 ਫਰਵਰੀ ਨੂੰ ਭਾਰਤ 'ਚ ਲਾਂਚ ਹੋਈ ਸੀ। ਕੰਪਨੀ ਨੇ 26 ਜਨਵਰੀ ਨੂੰ ਇਸਦੀ ਬੁਕਿੰਗ ਸ਼ੁਰੂ ਕੀਤੀ ਸੀ। ਹੁਣ ਕਾਈਨੈਟਿਕ ਗਰੀਨ ਨੇ ਇਲੈਕਟ੍ਰਿਕ ਮੋਪੇਡ ਦੀ ਡਿਲਿਵਰੀ ਸ਼ੁਰੂ ਕਰ ਦਿੱਤੀ ਹੈ, ਜੋ ਦਿੱਲੀ, ਲਖਨਊ, ਨਾਗਪੁਰ, ਬਿਲਾਸਪੁਰ, ਪੁਣੇ ਅਤੇ ਭੁਵਨੇਸ਼ਵਰ ਸਮੇਤ ਕਈ ਸ਼ਹਿਰਾਂ 'ਚ ਸ਼ੁਰੂ ਹੋ ਚੁੱਕੀ ਹੈ।
ਕੀਮਤ ਅਤੇ ਕਲਰ ਆਪਸ਼ਨ
Kinetic E-Luna ਇਲੈਕਟ੍ਰਿਕ ਮੋਪੇਡ ਦੋ ਵੇਰੀਐਂਟ X1 ਅਤੇ X2 'ਚ ਲਿਆਇਆ ਗਿਆ ਹੈ। Kinetic E-Luna X1 ਵੇਰੀਐਂਟ ਦੀ ਕੀਮਤ 69,990 ਰੁਪਏ ਅਤੇ X2 ਦੀ ਕੀਮਤ 74,990 ਰੁਪਏ ਰੱਖੀ ਗਈ ਹੈ। ਇਹ ਇਲੈਕਟ੍ਰਿਕ ਮੋਪੇਡ Mulberry Red, Ocean Blue, Pearl Yellow, Sparkling Green ਅਤੇ Night Star Black ਕਲਰ ਆਪਸ਼ਨ 'ਚ ਖਰੀਦਿਆ ਜਾ ਸਕਦਾ ਹੈ।
ਪਾਵਰਟ੍ਰੇਨ
Kinetic E-Luna ਇਲੈਕਟ੍ਰਿਕ ਮੋਪੇਡ 'ਚ 2kWh ਬੈਟਰੀ ਪੈਕ ਦੇ ਨਾਲ 1.2kW ਇਲੈਕਟ੍ਰਿਕ ਮੋਟਰ ਦਿੱਤੀ ਗਈ ਹੈ। ਸਿੰਗਲ ਚਾਰਜ 'ਤੇ ਇਸਦੀ ਰੇਂਜ 110 ਕਿਲੋਮੀਟਰ ਤਕ ਹੋਵੇਗੀ ਅਤੇ ਇਸਦੀ ਟਾਪ ਸਪੀਡ 50 ਕਿਲੋਮੀਟਰ ਪ੍ਰਤੀ ਘੰਟਾ ਦੀ ਹੋਵੇਗੀ। ਇਸਦੇ ਨਾਲ ਇਕ ਪੋਰਟੇਬਲ ਚਾਰਜਰ ਦੀ ਸਹੂਲਤ ਵੀ ਮਿਲਦੀ ਹੈ। ਇਸ ਇਲੈਕਟ੍ਰਿਕ ਮੋਪੇਡ ਨੂੰ ਫੁਲ ਚਾਰਜ ਹੋਣ 'ਚ 4 ਘੰਟਿਆਂ ਦਾ ਸਮਾਂ ਲਗਦਾ ਹੈ।
ਸਵਾਲਾਂ ਦੇ ਘੇਰੇ 'ਚ ਮਸਕ, ਪੈਸੇ ਦੇ ਕੇ X 'ਤੇ ਬਲੂ ਟਿੱਕ ਲੈ ਰਹੇ ਹਿਜ਼ਬੁੱਲ੍ਹਾ ਦੇ ਅੱਤਵਾਦੀ : ਰਿਪੋਰਟ
NEXT STORY