ਆਟੋ ਡੈਸਕ– Kinetic Green ਨੇ ਮਾਰਚ 2021 ’ਚ 2 ਇਲੈਕਟ੍ਰਿਕ ਸਕੂਟਰ Zing ਅਤੇ Zoom ਦੇ ਨਾਲ ਬਾਜ਼ਾਰ ’ਚ ਐਂਟਰੀ ਕੀਤੀ ਸੀ। ਜਿਸਤੋਂ ਬਾਅਦ ਹੁਣ ਇਲੈਕਟ੍ਰਿਕ ਟੂ-ਵ੍ਹੀਲਰਜ਼ ਨਿਰਮਾਤਾ ਨੇ ਨਵੇਂ ਸਕੂਟਰ Zing HSS ਨੂੰ ਲਾਂਚ ਕਰ ਦਿੱਤਾ ਹੈ ਅਤੇ ਇਸਦੀ ਕੀਮਤ 85,000 ਰੁਪਏ ਰੱਖੀ ਗਈ ਹੈ।
ਇਸ ਈ-ਸਕੂਟਰ ’ਚ 3.4 KwH ਲਿਥੀਅਮ-ਆਇਨ ਬੈਟਰੀ ਪੈਕ ਦਿੱਤਾ ਗਿਆ ਹੈ, ਜੋ ਫੁਲ ਚਾਰਜ ਹੋਣ ’ਚ 3 ਘੰਟਿਆਂ ਦਾ ਸਮਾਂ ਲੈਂਦੀ ਹੈ। ਇਸਤੋਂ ਇਲਾਵਾ ਇਸ ਵਿਚ 3-ਸਟੈੱਪ ਐਡਜਸਟੇਬਲ ਸਸਪੈਂਸ਼ਨ ਅਤੇ ਰੀਜੇਨਰੇਟਿਵ ਬ੍ਰੇਕਿੰਗ ਸਿਸਟਮ ਵੀ ਦਿੱਤਾ ਗਿਆ ਹੈ। ਇਸਦੀ ਟਾਪ ਸਪੀਡ 60 ਕਿਲੋਮੀਟਰ ਪ੍ਰਤੀ ਘੰਟਾ ਦੀ ਹੈ ਅਤੇ ਇਸਨੂੰ ਇਕ ਵਾਰ ਚਾਰਜ ਕਰਨ ’ਤੇ 125 ਕਿਲੋਮੀਟਰ ਤਕ ਦੀ ਰੇਂਜ ਮਿਲੇਗੀ।
ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਕਰੂਜ਼ ਕੰਟਰੋਲ, ਮਲਟੀ ਫੰਕਸ਼ਨਲ ਡੈਸ਼ਬੋਰਡ, ਯੂ.ਐੱਸ.ਬੀ. ਪੋਰਟ, ਰਿਮੂਵੇਬਲ ਬੈਟਰੀ ਦਿੱਤੀ ਗਈ ਹੈ। ਉਥੇ ਹੀ ਇਸਦੀ ਬੈਟਰੀ ’ਤੇ 3 ਸਾਲਾਂ ਦੀ ਵਾਰੰਟੀ ਵੀ ਦਿੱਤੀ ਗਈ ਹੈ। ਇਸ ਵਿਚ ਤੁਹਾਨੂੰ 3 ਕਲਰ ਆਪਸ਼ਨ ਮਿਲਣਗੇ।
ਇਸ ਸਕੂਟਰ ਦੀ ਲਾਂਚਿੰਗ ਦੌਰਾਨ ਕੰਪਨੀ ਦੇ ਸੰਸਥਾਪਕ ਅਤੇ ਸੀ.ਈ.ਓ. ਸੁਲਜਾ ਫਿਰੋਦਿਆ ਮੋਟਵਾਨੀ ਨੇ ਕਿਹਾ ਕਿ ਕੰਪਨੀ ਨੇ ਸਤੰਬਰ ਮਹੀਨੇ ਲਈ ਪਹਿਲਾਂ ਹੀ ਨਵੇਂ ਵਾਹਨਾਂ ਦੀ 5,000 ਇਕਾਈਆਂ ਦੀ ਬੁਕਿੰਗ ਹਾਸਲ ਕਰ ਲਈ ਹੈ।
ਜੀਓ ਨੇ ਲਾਂਚ ਕੀਤਾ ਖ਼ਾਸ ਪਲਾਨ, ਇਕ ਸਾਲ ਤਕ ਰੋਜ਼ਾਨਾ ਮਿਲੇਗਾ 2.5GB ਡਾਟਾ
NEXT STORY