ਜਲੰਧਰ- ਕਿੰਗਸਟੋਨ ਵੱਲੋਂ ਫੋਨ ਲਈ ਦੋ ਬਿਹਤਰੀਨ ਐਕਸੈਸਰੀਜ਼ ਪੇਸ਼ ਕੀਤਾ ਗਿਆ ਹੈ। ਇਨ੍ਹਾਂ 'ਚੋਂ ਇਕ ਪਾਵਰਬੈਂਕ ਹੈ ਅਤੇ ਇਕ ਐਕਸਟਰਨਲ ਸਟੋਰੇਜ ਜੋ ਇਕੋ ਵਾਇਰਲੈੱਸ ਇਨੇਬਲਡ ਪੈਕੇਜ਼ 'ਚ ਉਪਲੱਬਧ ਹਨ। ਮੋਬਿਲੇਲਾਈਟ ਵਾਇਰਲੈੱਸ ਪ੍ਰੋ ਦੇਖਣ 'ਚ ਇਕ ਮਿਡ-ਰੇਂਜ਼ ਪਾਵਰਬੈਂਕ ਹੈ ਜਿਸ 'ਚ 6700 ਐੱਮ.ਏ.ਐੱਚ. ਬੈਟਰੀ ਦੇ ਨਾਲ ਇਕ 2ਏ ਆਊਟਪੁਟ ਵੀ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਕ 64 ਜੀਬੀ ਫਲੈਸ਼ ਸਟੋਰੇਜ ਵੀ ਦਿੱਤੀ ਜਾ ਰਹੀ ਹੈ। ਇਕ ਵਾਰ ਆਪਣੇ ਫੋਨ 'ਤੇ ਐਂਡ੍ਰਾਇਡ ਅਤੇ ਆਈ.ਓ.ਐੱਸ. ਐਪ ਵਜੋਂ ਡਾਊਨਲੋਡ ਕਰਦੇ ਹੋ ਤਾਂ ਇਸ ਦੀ ਮਦਦ ਨਾਲ ਤੁਸੀਂ ਫਾਇਲਜ਼ ਨੂੰ ਫੋਨ ਅਤੇ ਮੋਬਿਲਾਈਟ 'ਚ ਵਾਇਰਲੈੱਸ ਤਰੀਕੇ ਨਾਲ ਟ੍ਰਾਂਸਫਰ ਕਰ ਸਕਦੇ ਹੋ।
ਇੰਨਾ ਹੀ ਨਹੀਂ ਇਸ ਨਾਲ ਤੁਸੀਂ ਆਪਣੇ ਫੋਨ ਦਾ ਬੈਕਅੱਪ ਵੀ ਲੈ ਸਕਦੇ ਹੋ। ਇਸ 'ਚ ਯੂ.ਐੱਸ.ਬੀ. ਸਲੋਟ ਤੋਂ ਇਲਾਵਾ ਇਕ ਐੱਸ.ਡੀ. ਕਾਰਡ ਸਲੋਟ ਵੀ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਕ ਅਡਪਟਰ ਜਿਸ ਨਾਲ ਤੁਸੀਂ ਇਕ ਮਾਈਕ੍ਰੋਐੱਸ.ਡੀ. ਕਾਰਡ ਨੂੰ ਉਹੀ ਸਲੋਟ 'ਚ ਪਲੱਗ ਕਰ ਸਕੋਗੇ। ਐੱਸ.ਡੀ. ਸਲੋਟ 'ਚ ਤੁਸੀਂ ਡਿਜ਼ੀਟਲ ਕੈਮਰੇ 'ਚ ਵਰਤੋਂ ਹੋਣ ਵਾਲੇ ਵੱਡੇ ਕਾਰਡਜ਼ ਵੀ ਪਲੱਗ ਕਰ ਸਕਦੇ ਹੋ। ਇਸ ਫੋਨ-ਫ੍ਰੈਂਡਲੀ ਫੰਕਸ਼ਨ ਵਾਲੇ ਪ੍ਰੋਡਕਟ ਦੀ ਕੀਮਤ 8999 ਰੁਪਏ ਹੈ।
ਨਵੇਂ ਅਵਤਾਰ 'ਚ ਪੇਸ਼ ਹੋਈ ਹੌਂਡਾ ਦੀ ਇਹ ਸ਼ਾਨਦਾਰ ਬਾਈਕ
NEXT STORY