ਆਟੋ ਡੈਸਕ– ਭਾਰਤ ’ਚ ਲੰਬੇ ਸਮੇਂ ਬਾਅਦ KTM ਜਲਦੀ ਹੀ ਆਪਣੀ 250cc ਐਡਵੈਂਚਰ ਬਾਈਕ ਪੇਸ਼ ਕਰ ਸਕਦੀ ਹੈ। ਸੂਤਰਾਂ ਮੁਤਾਬਕ, ਇਸ ਬਾਈਕ ਦੀਆਂ ਤਸਵੀਰਾਂ ਅਤੇ ਇਸ ਨਾਲ ਜੁੜੀਆਂ ਕਈ ਜਾਣਕਾਰੀਆਂ ਸਾਹਮਣੇ ਆਈਆਂ ਹਨ।
- KTM 250 ਐਡਵੈਂਚਰ ਬਾਈਕ ਨੂੰ LED ਹੈੱਡਲਾਈਟਸ ਦੀ ਬਜਾਏ ਹੈਲੋਜਨ ਬਲਬ ਨਾਲ ਚੱਲਣ ਵਾਲੀਆਂ ਹੈੱਡਲਾਈਟਸ ਦੇ ਨਾਲ ਲਿਆਇਆ ਜਾ ਸਕਦਾ ਹੈ। ਉਥੇ ਹੀ ਇਸ ਵਿਚ ਫੁਲੀ ਡਿਜੀਟਲ ਇੰਸਟਰੂਮੈਂਟ ਪੈਨਲ ਮਿਲ ਸਕਦਾ ਹੈ।
- ਇਸ ਬਾਈਕ ’ਚ ਕਾਨਟਿਨੈਂਟਲ ਟਾਇਰਾਂ ਦੀ ਬਜਾਏ ਆਫਰੋਡਿੰਗ ਟਾਇਰਾਂ ਦਾ ਇਸਤੇਮਾਲ ਹੋ ਸਕਦਾ ਹੈ।
ਪਾਵਰਫੁਲ ਇੰਜਣ
ਇਸ ਬਾਈਕ ਦਾ ਇੰਜਣ ਬੀ.ਐੱਸ.-6 ’ਤੇ ਆਧਾਰਿਤ ਹੋਵੇਗਾ ਜੋ ਕਿ 250 ਸੀਸੀ ਦਾ ਹੋਣਦੇ ਨਾਲ 30 ਐੱਚ.ਪੀ. ਦੀ ਪਾਵਰ ਅਤੇ 24 ਐੱਨ.ਐੱਮ. ਦਾ ਟਾਰਕ ਜਨਰੇਟ ਕਰੇਗਾ। ਫਿਲਹਾਲ ਇਸ ਨੂੰ ਕਦੋਂ ਲਾਂਚ ਕੀਤਾ ਜਾਵੇਗਾ, ਇਸ ਦੀ ਜਾਣਕਾਰੀ ਨਹੀਂ ਮਿਲੀ।
Asus ਨੇ ਭਾਰਤ ’ਚ ਲਾਂਚ ਕੀਤਾ ਨਵਾਂ ਗੇਮਿੰਗ ਲੈਪਟਾਪ, ਜਾਣੋ ਕੀਮਤ ਤੇ ਫੀਚਰਜ਼
NEXT STORY