ਆਟੋ ਡੈਸਕ– 1960 ਦੇ ਦਹਾਕੇ ’ਚ ਭਾਰਤੀ ਸੜਕਾਂ ’ਤੇ ਰਾਜ ਕਰਨ ਵਾਲੀ ਇਟਲੀ ਦੀ ਕੰਪਨੀ ਲੰਬਰੇਟਾ ਦੇ ਸਕੂਟਰ ਭਾਰਤ ’ਚ ਨਵੇਂ ਅਵਤਾਰ ਨਾਲ ਵਾਪਸੀ ਕਰਨ ਜਾ ਰਹੀ ਹੈ। ਇਸ ਸਕੂਟਰ ਨੂੰ ਖਰੀਦਣਾ ਇਕ ਸਮੇਂ ’ਚ ਸ਼ਾਨ ਦੀ ਗੱਲ ਸਮਝੀ ਜਾਂਦੀ ਸੀ ਅਤੇ ਇਹ ਸਕੂਟਰ ਕਈ ਬਾਲੀਵੁੱਡ ਫਿਲਮਾਂ ’ਚ ਵੀ ਨਜ਼ਰ ਆ ਚੁੱਕਾ ਹੈ। ਹੁਣ ਅਜਿਹੇ ਸਮੇਂ ’ਚ ਇਹ ਕੰਪਨੀ ਭਾਰਤ ਦੇ ਸਕੂਟਰ ਬਾਜ਼ਾਰ ’ਚ ਧਮਾਕੇਦਾਰ ਵਾਪਸੀ ਕਰਨ ਜਾ ਰਹੀ ਹੈ ਜਦੋਂ ਭਾਰਤ ’ਚ ਸ਼ਹਿਰਾਂ ’ਚ ਇਕ ਥਾਂ ਤੋਂ ਦੂਜੀ ਥਾਂ ਆਉਣ-ਜਾਣ ਲਈ ਲੋਕ ਜ਼ਿਆਦਾਤਰ ਸਕੂਟੀ ਦਾ ਇਸਤੇਮਾਲ ਕਰਦੇ ਹਨ। ਹੁਣ ਵੇਖਣਾ ਹੋਵੇਗਾ ਕਿ ਲੰਬਰੇਟਾ ਆਪਣੇ ਪੁਰਾਣੇ ਇਤਿਹਾਸ ਨੂੰ ਦੋਹਰਾ ਪਾਉਂਦੀ ਹੈ।
ਇਹ ਵੀ ਪੜ੍ਹੋ– WhatsApp ਨੇ ਬੈਨ ਕੀਤੇ 23 ਲੱਖ ਭਾਰਤੀਆਂ ਦੇ ਅਕਾਊਂਟ, ਇਹ ਹੈ ਵਜ੍ਹਾ
ਨਵੇਂ ਅਵਤਾਰ ’ਚ ਵਾਪਸੀ ਦੀ ਤਿਆਰੀ
Bird Mobility ਦੇ ਨਾਲ ਸਾਂਝੇਦਾਰੀ ਦੇ ਨਾਲ ਲੰਬਰੇਟਾ ਜ਼ਿਆਦਾ ਵੱਡੇ ਅਤੇ ਧਮਾਕੇਦਾਰ ਅੰਦਾਜ਼ ’ਚ ਭਾਰਤੀ ਬਾਜ਼ਾਰ ’ਚ ਵਾਪਸੀ ਕਰਨ ਜਾ ਰਿਹਾ ਹੈ। ਲੰਬਰੇਟਾ ਦੀ ਮਲਕੀਅਤ ਵਾਲੀ ਕੰਪਨੀ Innocenti SA ਦੇ ਮਾਲਿਕ Walter Scheffrahn ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਬਾਜ਼ਾਰ ’ਚ ਮਜਬੂਤ ਹਿੱਸੇਦਾਰੀ ਹਾਸਿਲ ਕਰਨ ਲਈ ਅਗਲੇ 5 ਸਾਲਾਂ ’ਚ Bird Group 20 ਕਰੋੜ ਡਾਲਰ ਦਾ ਨਿਵੇਸ਼ ਕਰੇਗੀ।
ਇਹ ਵੀ ਪੜ੍ਹੋ– ‘ਮੇਟਾ’ ਦੀ ਵੱਡੀ ਕਾਰਵਾਈ, ਭਾਰਤ ’ਚ ਫੇਸਬੁੱਕ, ਇੰਸਟਾਗ੍ਰਾਮ ਦੀਆਂ 2.7 ਕਰੋੜ ਪੋਸਟਾਂ ਕੀਤੀਆਂ ਡਿਲੀਟ
200cc ਤੋਂ 300cc ਤਕ ਦੇ ਜ਼ਬਰਦਸਤ ਸਕੂਟਰ
Innocenti SA ਭਾਰਤ ’ਚ 200 ਸੀਸੀ ਤੋਂ ਲੈ ਕੇ 300 ਸੀਸੀ ਤਕ ਦੇ ਹਾਈ-ਪਾਵਰ ਵਾਲੇ ਜੀ, ਵੀ ਅਤੇ ਐਕਸ ਮਾਡਲ ਦੇ ਸਕੂਟਰ ਭਾਰਤੀ ਬਾਜ਼ਾਰ ’ਚ ਉਤਾਰੇਗੀ। ਇਸਤੋਂ ਬਾਅਦ ਕੰਪਨੀ 2024 ’ਚ ਭਾਰਤ ’ਚ ਇਲੈਕਟ੍ਰਿਕ ਸਕੂਟਰ ਵੀ ਲਾਂਚ ਕਰੇਗੀ। Scheffrahn ਨੇ ਕਿਹਾ ਕਿ ਇਹ ਬ੍ਰਾਂਡ ਭਾਰਤੀ ਲੋਕਾਂ ਦੇ ਦਿਲਾਂ ’ਚ ਵਸਿਆ ਹੋਇਆ ਹੈ। ਅਸੀਂ ਪੁਰਾਣੇ ਸਮੇਂ ਦੇ ਜਾਦੂ ਨੂੰ ਦੁਬਾਰਾਂ ਕ੍ਰਿਏਟ ਕਰਨਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਕੰਪਨੀ ਟਾਪ-ਐਂਡ ਰੇਂਜ ਦੇ ਸਕੂਟਰ ਦੇ ਨਾਲ ਇਸਨੂੰ ਭਾਰਤ ’ਚ ਆਪਣੀਆਂ ਗੱਡੀਆਂ ਨੂੰ ਸਕੂਟਰ ਜਗਤ ਦੀ ਫਰਾਰੀ ਬਣਾਉਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ– Snapchat ’ਚ ਆਇਆ ਕਮਾਲ ਦਾ ਫੀਚਰ, ਦੋਵੇਂ ਕੈਮਰੇ ਇਕੱਠੇ ਕਰ ਸਕੋਗੇ ਇਸਤੇਮਾਲ, ਜਾਣੋ ਕਿਵੇਂ
WhatsApp ਨੇ ਬੈਨ ਕੀਤੇ 23 ਲੱਖ ਭਾਰਤੀਆਂ ਦੇ ਅਕਾਊਂਟ, ਇਹ ਹੈ ਵਜ੍ਹਾ
NEXT STORY