ਜਲੰਧਰ-ਲਾਵਾ ਨੇ ਭਾਰਤ 'ਚ ਨਵਾਂ 4 ਜੀ VoLTE ਸਮਾਰਟਫੋਨ ਲਾਂਚ ਕੀਤਾ ਹੈ। ਇਸ ਸਮਾਰਟਫੋਨ ਦਾ ਨਾਮ Lava A77 ਹੈ ਖਾਸ ਗੱਲ ਇਹ ਹੈ ਕਿ ਇਸ ਦਾ MRP ਜਿਆਦਾ ਹੈ ਪਰ ਉਸ ਤੋਂ ਵੀ ਸਸਤੇ 'ਚ ਵਿਕ ਰਿਹਾ ਹੈ। ਜਾਣੋ ਕੀ ਹੈ ਇਸ 'ਚ ਖਾਸ ਅਤੇ ਕੀਮਤ ਕਿੰਨ੍ਹੀ ਰੱਖੀ ਹੈ ਕੰਪਨੀ ਨੇ।
ਐਂਡਰਾਈਡ 6.0 ਮਾਸ਼ਮੈਲੋ 'ਤੇ ਰਨ ਕਰਨ ਵਾਲੇ Lava A77 'ਚ 4.5 ਇੰਚ ਦਾ WVGA ਡਿਸਪਲੇ ਲੱਗਾ ਹੈ। ਜਿਸਦਾ ਰੈਜ਼ੋਲੂਸ਼ਨ 480*800 ਪਿਕਸਲ ਹੈ। ਇਸ 'ਚ 1.3 GHz ਦੇ ਕਵਾਡ-ਕੋਰ ਪ੍ਰੋਸੈਸਰ ਦੇ ਨਾਲ 1GB ਰੈਮ ਲੱਗੀ ਹੈ। ਇਸ ਦੇ ਬੈਕ ਅਤੇ ਫ੍ਰੰਟ 'ਚ 5 ਮੈਗਾਪਿਕਸਲ ਕੈਮਰੇ ਲੱਗੇ ਹੈ। ਦੋਨੋਂ ਕੈਮਰਿਆਂ ਦੇ ਨਾਲ LED ਫਲੈਸ਼ ਦਿੱਤੀ ਗਈ ਹੈ।
ਇਸ ਸਮਾਰਟਫੋਨ ਦੀ ਇੰਟਰਨਲ ਮੈਮਰੀ 8GB ਹੈ ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਦੀ ਮਦਦ ਨਾਲ 32GB ਤੱਕ ਵਧਾਇਆ ਜਾ ਸਕਦਾ ਹੈ। ਕੁਨੈਕਟਵਿਟੀ ਦੀ ਗੱਲ ਕਰੀਏ ਤਾਂ ਇਹ 4 ਜੀ VoLTE, ਵਾਈ-ਫਾਈ, ਬਲਟੁਥ ਅਤੇ ਮਾਈਕ੍ਰੋ-ਯੂ.ਐੱਸ.ਬੀ. ਸਪੋਟ ਕਰਦਾ ਹੈ। ਇਸ 'ਚ 2000 mAh ਬੈਟਰੀ ਲੱਗੀ ਹੋਈ ਹੈ।
Lava A77 ਦਾ MRP 6,099 ਰੁਪਏ ਰੱਖਿਆ ਗਿਆ ਹੈ। ਪਰ ਇਹ 4,999 ਰੁਪਏ 'ਚ ਵਿਕ ਰਿਹਾ ਹੈ। ਇਹ ਬਲੂ, ਗ੍ਰੇਅ ਅਤੇ ਗੋਲਡ ਕਲਰ ਵੇਂਰੀਅੰਟ 'ਚ ਉਪਲੱਬਧ ਹੈ।
ਸੈਨਸੁਈ ਨੇ ਲਾਂਚ ਕੀਤਾ ਨਵਾਂ Horizon 2 ਸਮਾਰਟਫੋਨ
NEXT STORY