ਜਲੰਧਰ-ਸਾਊਥ ਕੋਰੀਆ ਦੀ ਮਲਟੀਨੈਸ਼ਨਲ ਟੈਕਨਾਲੌਜੀ ਕੰਪਨੀ LG ਨੇ ਆਪਣਾ ਇਕ ਨਵਾਂ 4G ਸਮਾਰਟਫੋਨ LG Aristo 2 ਨਾਂ ਨਾਲ ਅਮਰੀਕਾ 'ਚ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਵਿਕਰੀ ਲਈ MetroPCS ਸਟੋਰਾਂ 'ਤੇ ਇੰਸਟੈਂਟ ਡਿਸਕਾਊਂਟ ਤੋਂ ਬਾਅਦ 59 ਡਾਲਰ (ਲਗਭਗ 4,000 ਰੁਪਏ) ਦੀ ਕੀਮਤ ਨਾਲ ਉਪਲੱਬਧ ਹੈ, ਪਰ ਇਸ ਸਮਾਰਟਫੋਨ ਦੀ ਅਸਲੀ ਕੀਮਤ ਬਿਨ੍ਹਾਂ ਕਿਸੇ ਬੰਡਲਜ਼ ਕੈਰੀਅਰ ਪਲਾਨਸ ਦੇ 139 ਡਾਲਰ (ਲਗਭਗ 8,900 ਰੁਪਏ) ਹੈ।
LG Aristo 2 ਸਮਾਰਟਫੋਨ ਦੇ ਸਪੈਸੀਫਿਕੇਸ਼ਨ-
ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 5 ਇੰਚ HD IPS ਡਿਸਪਲੇਅ ਹੈ, ਜਿਸ ਦੀ ਸਕਰੀਨ ਰੈਜ਼ੋਲਿਊਸ਼ਨ 1280X720 ਪਿਕਸਲ ਹੈ। ਇਸ ਦੇ ਨਾਲ 1.4GHz ਕਵਾਡ-ਕੋਰ ਕੁਆਲਕਾਮ ਸਨੈਪਡ੍ਰੈਗਨ 425 ਪ੍ਰੋਸੈਸਰ , ਐਂਡ੍ਰਨੋ 308 ਗ੍ਰਾਫਿਕਸ ਚਿਪ , 2 ਜੀ. ਬੀ. ਰੈਮ ਨਾਲ 16 ਜੀ. ਬੀ. ਇੰਟਰਨਲ ਸਟੋਰੇਜ ਦੀ ਸਹੂਲਤ ਦਿੱਤੀ ਗਈ ਹੈ , ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 32 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਇਸ 'ਚ ਫਿੰਗਰਪ੍ਰਿੰਟ ਸਕੈਨਰ ਦੀ ਸਹੂਲਤ ਫੋਨ ਦੇ ਪਿਛਲੇ ਭਾਗ 'ਚ ਦਿੱਤੀ ਗਈ ਹੈ। ਇਸ 'ਚ ਫਿੰਗਰਪ੍ਰਿੰਟ ਸਕੈਨਰ ਤੋਂ ਇਲਾਵਾ Facial Recognition ਸਮੱਰਥਾ ਦਿੱਤੀ ਗਈ ਹੈ।
ਫੋਟੋਗਰਾਫੀ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਆਟੋਫੋਕਸ ਅਤੇ LED ਫਲੈਸ਼ ਨਾਲ ਦਿੱਤੀ ਗਈ ਹੈ। ਫ੍ਰੰਟ ਲਈ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਮਾਰਟਫੋਨ 'ਚ ਐਂਡਰਾਇਡ 7.0 ਆਪਰੇਟਿੰਗ ਸਿਸਟਮ ਆਧਾਰਿਤ ਹੈ। ਸਮਾਰਟਫੋਨ 'ਚ 2140 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ। ਕੰਪਨੀ ਅਨੁਸਾਰ ਇਸ 'ਚ 17 ਘੰਟਿਆਂ ਤੱਕ ਦਾ ਟਾਕ ਟਾਇਮ ਸਮੱਰਥਾ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ ਸਮਾਰਟਫੋਨ 'ਚ 4G LTE VoLTE, ਬਲੂਟੁੱਥ 4.2 , ਵਾਈ-ਫਾਈ ਕਾਲਿੰਗ , ਜੀ. ਪੀ. ਐੱਸ. ਅਤੇ ਮਾਈਕ੍ਰੋ ਯੂ. ਐੱਸ. ਬੀ. ਪੋਰਟ ਮੌਜੂਦ ਹਨ।
ਫੁੱਲ HD ਡਿਸਪੇਲਅ ਨਾਲ ਲਾਂਚ ਹੋਇਆ ਬਲੂ R2 ਪਲੱਸ ਸਮਾਰਟਫੋਨ
NEXT STORY