ਜਲੰਧਰ- ਚੀਨ ਦੀ ਮੋਬਾਇਲ ਨਿਰਮਾਤਾ ਕੰਪਨੀ ਸ਼ਿਓਮੀ ਨੇ ਇਸ ਸਾਲ ਚੀਨ 'ਚ ਰੈੱਡਮੀ 4X ਦੇ ਦੋ ਵੇਰੀਅੰਟ 2GBਰੈਮ/16GB ਸਟੋਰੇਜ ਅਤੇ 3GB ਰੈਮ/32GB ਸਟੋਰੇਜ ਨੂੰ ਲਾਂਚ ਕੀਤਾ ਸੀ। ਹੁਣ ਖਬਰ ਆ ਰਹੀ ਹੈ ਕਿ ਸ਼ਿਓਮੀ ਨੇ ਰੈੱਡਮੀ 4X ਦਾ ਨਵਾਂ ਵੇਰੀਅੰਟ ਵੀ ਲਾਂਚ ਕਰ ਦਿੱਤਾ ਹੈ। ਸ਼ਿਓਮੀ ਨੇ ਇਹ ਵੇਰੀਅੰਟ 4GB ਰੈਮ ਨਾਲ ਲਾਂਚ ਕੀਤਾ ਹੈ। ਜਿਸ 'ਚ 64GB ਸਟੋਰੇਜ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਪੇਸ਼ ਕੀਤੇ ਗਏ 2GB ਰੈਮ ਅਤੇ 16GB ਸਟੋਰੇਜ ਵਾਲੇ ਵੇਰੀਅੰਟ ਦੀ ਕੀਮਤ 699 ਯੂਆਨ (ਲਗਭਗ 6,792 ਰੁਪਏ) ਰੱਖੀ ਗਈ ਹੈ। 3GB ਰੈਮ ਅਤੇ 32GB ਸਟੋਰੇਜ ਵੇਰੀਅੰਟ ਦੀ ਕੀਮਤ 1099 ਯੂਆਨ (ਲਗਭਗ 10,277 ਰੁਪਏ) ਹੈ। ਇਸ ਸਮਾਰਟਫੋਨ ਨੂੰ ਅੱਜ ਤੋਂ ਵਿਕਰੀ ਲਈ ਉਪਲੱਬਧ ਕਰੀਇਆ ਜਾਣਾ ਹੈ। ਇਸ ਤੋਂ ਇਲਾਵਾ ਇਹ ਸਮਾਰਟਫੋਨ ਚੈਰੀ ਪਿੰਕ, ਸ਼ੈਂਪੇਨ ਗੋਲਡ ਅਤੇ ਮੈਟ ਬਲੈਕ ਰੰਗ 'ਚ ਉਪਲੱਬਧ ਹੋਵੇਗਾ।
ਸ਼ਿਓਮੀ ਰੈੱਡਮੀ 4X ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ 5 ਇੰਚ ਦੀ HD 2.54 ਕਵਰਡ ਗਲਾਸ ਡਿਸਪਲੇ ਮੌਜੂਦ ਹੈ। ਜਿਸ ਦਾ ਰੈਜ਼ੋਲਿਊਸ਼ਨ 720x1280 ਪਿਕਸਲ ਹੈ। ਇਹ ਆਕਟਾ-ਕੋਰ ਸਨੈਪਡ੍ਰੈਗਨ 435 ਪ੍ਰੋਸੈਸਰ ਨਾਲ ਲੈਸ ਹੈ। ਇਸ 'ਚ ਐਡ੍ਰੋਨੋ 505 GPU ਵੀ ਮੌਜੂਦ ਹੈ। ਇਸ 'ਚ 2GB ਰੈਮ/16GB ਸਟੋਰੇਜ, 3GB ਰੈਮ/32GB ਸਟੋਰੇਜ ਅਤੇ 4GB ਰੈਮ/64GB ਸਟੋਰੇਜ ਦਿੱਤੀ ਗਈ ਹੈ। ਇਸ ਸਮਾਰਟਫੋਨ ਦੀ ਸਟੋਰੇਜ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਮਾਧਿਅਮ ਤੋਂ 128GB ਤੱਕ ਵਧਾਇਆ ਜਾ ਸਕਦਾ ਹੈ। ਇਹ ਸਮਾਰਟਫੋਨ ਐਂਡਰਾਇਡ 6.0.1 ਮਾਰਸ਼ਮੈਲੋ ਆਪਰੇਟਿੰਗ ਸਿਸਟਮ 'ਤੇ ਆਧਾਰਿਤ MIUI 8 'ਤੇ ਕੰਮ ਕਰਦਾ ਹੈ। ਇਸ 'ਚ 4100 ਐੱਮ. ਏ. ਐੱਚ. ਦੀ ਬੈਟਰੀ ਵੀ ਮੌਜੂਦ ਹੈ।
ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ f/2.0 ਅਪਰਚਰ, 5P ਲੈਂਸ, PDAF, LED ਫਲੈਸ਼ ਨਾਲ ਮੌਜੂਦ ਹੈ। ਇਸ ਤੋਂ ਇਲਾਵਾ ਇਸ 'ਚ 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਵੀ ਮੌਜੂਦ ਹੈ, ਜੋ ਕਿ f/2.2 ਅਪਰਚਰ ਨਾਲ ਲੈਸ ਹੈ। ਸਮਾਰਟਫੋਨ 'ਚ ਇਕ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਇਹ ਹਾਈਬ੍ਰਿਡ ਡਿਊਲ ਸਿਮ, 4G LTE, ਵਾਈ-ਫਾਈ, ਬਲੂਟੁਥ, GPSm ਅਤੇ ਇਕ ਮਾਈਕ੍ਰੋ USB ਪੋਰਟ ਨਾਲ ਲੈਸ ਹੈ।
Whatsapp 'ਤੇ ਫੇਸ ਟੂ ਫੇਸ ਗੱਲ ਕਰਨ 'ਚ ਭਾਰਤ ਨਬੰਰ 1
NEXT STORY