ਜਲੰਧਰ-ਅੱਜ ਅਸੀਂ ਤੁਹਾਨੂੰ ਅਜਿਹੇ ਸਮਾਰਟਫੋਨ ਬਾਰੇ ਦੱਸ ਰਹੇ ਹਾ ਜੋ ਘੱਟ ਕੀਮਤ ਨਾਲ 4 ਜੀ. VoLTE ਸਪੋਰਟ ਕਰਦਾ ਹੈ। ਇਹ 4ਜੀ ਸਮਾਰਟਫੋਨ ਹੈ। ਮੋਬਾਇਲ ਕੰਪਨੀ CAGABI MOBILE ਨੇ ਦੁਨੀਆ ਦਾ ਸਭ ਤੋਂ ਸਸਤਾ 4G ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਕੀਮਤ ਸਿਰਫ 3000 ਰੁਪਏ ਹੈ। ਪਰ ਇਸ ਤੋਂ ਇਲਾਵਾ ਹੋਰ ਸਸਤੇ 4G ਸਮਾਰਟਫੋਨ ਵੀ ਹਨ, ਪਰ ਕੰਪਨੀ ਦੇ ਅਨੁਸਾਰ ਇਸ ਸਮਾਰਟਫੋਨ ਦੇ ਫੀਚਰਸ ਦੂਜੇ ਸਮਾਰਟਫੋਨ ਕੰਪਨੀਆਂ ਦੇ ਮੁਕਾਬਲੇ ਵਧੀਆ ਹਨ। ਇਸ ਮੋਬਾਇਲ ਦੀ ਬਾਡੀ ਮੈਟੇਲਿਕ (Metallic) ਹੈ।
ਸਪੈਸੀਫਿਕੇਸ਼ਨ-
ਇਸ ਸਮਾਰਟਫੋਨ 'ਚ 5 ਇੰਚ ਡਿਸਪਲੇਅ ਦਿੱਤੀ ਗਈ ਹੈ, ਜਿਸਦੀ ਸਕਰੀਨ ਰੈਜੋਲੂਸ਼ਨ 1280*720 ਪਿਕਸਲ ਅਤੇ ਮੀਡੀਆਟੇਕ MT6737 ਦੇ ਆਧਾਰਿਤ ਹੈ। ਇਸ ਸਮਾਰਟਫੋਨ ਦੀ ਰੈਮ 2GB ਅਤੇ ਸਟੋਰੇਜ 16GB ਦਿੱਤੀ ਗਈ ਹੈ। ਫੋਨ 'ਚ 8MP ਰਿਅਰ ਕੈਮਰਾ ਅਤੇ ਫ੍ਰੰਟ ਕੈਮਰਾ 5MP ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 2200mAh ਬੈਟਰੀ ਸਮੱਰਥਾ ਦਿੱਤੀ ਗਈ ਹੈ।
ਨਵੇਂ ਲੀਕ ਰਾਹੀਂ ਸਾਹਮਣੇ ਆਈ ਗੂਗਲ Pixel XL 2 ਦੀ ਅਹਿਮ ਜਾਣਕਾਰੀ
NEXT STORY